ਪੰਜਾਬ ਨਿਊਜ਼
ਰੋਡਵੇਜ਼ ਦੇ ਠੇਕਾ ਮੁਲਾਜ਼ਮਾਂ ਵਲੋਂ 9 ਨੂੰ ਕੌਮੀ ਸੜਕੀ ਮਾਰਗ ਜਾਮ ਕਰਨ ਦਾ ਫੈਸਲਾ
Published
3 years agoon

ਲੁਧਿਆਣਾ : ਪੰਜਾਬ ਰੋਡਵੇਜ਼/ ਪਨਬੱਸ ਅਤੇ ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਮੰਗਾਂ ਨੂੰ ਲੈ ਕੇ ਸੜਕੀ ਮਾਰਗ ਜਾਮ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਸ਼ਮਸ਼ੇਰ ਸਿੰਘ ਢਿੱਲੋਂ, ਹਰਕੇਸ਼ ਕੁਮਾਰ ਵਿੱਕੀ ਅਤੇ ਜਗਤਾਰ ਸਿੰਘ ਨੇ ਕਿਹਾ ਕਿ ਯੂਨੀਅਨ ਵਲੋਂ ਪੰਜਾਬ ਸਰਕਾਰ ਖਿਲਾਫ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ 14-15-16 ਅਗਸਤ ਦੀ ਹੜਤਾਲ ਕਰਕੇ ਗੁਲਾਮੀ ਦਿਵਸ ਮਨਾਉਣ ਸਮੇਤ ਸਖ਼ਤ ਐਕਸ਼ਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।
ਆਗੂਆਂ ਨੇ ਕਿਹਾ ਕਿ ਮਾਨ ਸਰਕਾਰ ਮੰਗਾਂ ਪੂਰੀਆਂ ਕਰਨ ਦੀ ਬਜਾਏ ਟਾਲ ਮਟੋਲ ਦੀ ਨੀਤੀ ਅਖਤਿਆਰ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮੰਗਾਂ ਉਪਰ ਗੱਲਬਾਤ ਕਰਨ ਲਈ ਵਧੀਕ ਪ੍ਰਮੱਖ ਸਕੱਤਰ ਮੁੱਖ ਮੰਤਰੀ ਪੰਜਾਬ ਸ਼੍ਰੀ ਹਿਮਾਂਸ਼ੂ ਜੈਨ ਦੀ ਪ੍ਰਧਾਨਗੀ ਹੇਠ ਸਰਕਾਰ ਨਾਲ 4 ਅਗਸਤ ਨੂੰ ਸਵੇਰੇ 11 ਮੀਟਿੰਗ ਲਈ ਪੱਤਰ ਜਾਰੀ ਕੀਤਾ ਗਿਆ ਸੀ, ਪਰ ਮੀਟਿੰਗ ਨਹੀਂ ਕੀਤੀ ਗਈ।
ਜਿਸ ਕਰਕੇ ਮੁਲਾਜ਼ਮਾਂ ਵਿਚ ਸਰਕਾਰ ਪ੍ਰਤੀ ਗੁੱਸੇ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੰਨੀਆਂ ਗਈਆਂ ਮੰਗਾਂ ਪੂਰੀਆਂ ਕਰਵਾਉਣ ਅਤੇ ਰੋਸ ਪ੍ਰਗਟ ਕਰਨ ਲਈ ਜਥੇਬੰਦੀ ਨੇ 9 ਅਗਸਤ ਨੂੰ ਪੁਰੇ ਪੰਜਾਬ ਦੇ ਕੌਮੀ ਸੜਕੀ ਜਾਮ ਦਾ ਫੈਸਲਾ ਕੀਤਾ ਹੈ।
You may like
-
ਪੰਜਾਬ ਰੋਡਵੇਜ਼ ਦੇ ਕੰਡਕਟਰ ਨੇ ਬੱਚੇ ਨੂੰ ਬੱਸ ਵਿੱਚੋਂ ਸੁੱ. ਟਿਆ, ਦਾਦੀ ਪਾਉਂਦੀ ਰਹੀ ਰੌਲਾ
-
ਪੰਜਾਬ ਰੋਡਵੇਜ਼ ਦੀ ਚੱਲਦੀ ਬੱਸ ਦੇ ਬ੍ਰੇਕ ਫੇਲ, ਪਿਆ ਚੀਕ ਚਿਹਾੜਾ
-
ਰੋਡਵੇਜ਼-ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਡਰਾਈਵਰ ਤੇ ਕੰਡਕਟਰਾਂ ਵੱਲੋਂ ਅੱਜ ਹੜਤਾਲ
-
ਸਰਕਾਰੀ ਬੱਸਾਂ ‘ਤੇ ਲੱਗੀ ਸੰਤ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਨੂੰ ਇਤਰਾਜ਼ਯੋਗ ਦੱਸਣ ਵਾਲਾ ਪੱਤਰ ਵਾਪਸ
-
ਤਨਖ਼ਾਹਾਂ ਨਾ ਮਿਲਣ ਕਰਕੇ ਟਰਾਂਸਪੋਰਟ ਵਿਭਾਗ ਦੇ ਕੱਚੇ ਕਾਮੇ 11 ਨੂੰ ਕਰਨਗੇ ਗੇਟ ਰੈਲੀਆਂ – ਸੂਬਾ ਪ੍ਰਧਾਨ
-
ਸਰਕਾਰ ਨੇ ਠੇਕਾ ਮੁਲਾਜ਼ਮਾਂ ਨੂੰ ਜਾਰੀ ਕੀਤੀ ਤਨਖਾਹ, ਨਹੀਂ ਹੋਵੇਗਾ ਸਰਕਾਰੀ ਬੱਸਾਂ ਦਾ ਚੱਕਾ ਜਾਮ