ਪੰਜਾਬੀ
ਵਿਦਿਆਰਥੀਆਂ ਨੇ ਸੀ.ਬੀ.ਐਸ.ਈ. ਬਾਰ੍ਹਵੀਂ ਦੀਆਂ ਪਰੀਖਿਆਵਾਂ ਵਿੱਚ ਮਾਰੀਆਂ ਮੱਲਾਂ
Published
3 years agoon

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ ਦੇ ‘ਬਾਰ੍ਹਵੀਂ’ ਕਲਾਸ ਦੇ ਬੱਚਿਆਂ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸੀ.ਬੀ.ਐਸ.ਈ. ਬਾਰ੍ਹਵੀਂ ਦੀਆਂ ਪਰੀਖਿਆਵਾਂ ਵਿੱਚ ਸ਼ਾਨਦਾਰ ਨਤੀਜੇ ਦੇ ਕੇ ਆਪਣਾ, ਆਪਣੇ ਮਾਪਿਆਂ ਤੇ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸ ਪ੍ਰੀਖਿਆ ‘ਚ ਪਹਿਲੇ ਤਿੰਨ ਸਥਾਨਾਂ ‘ਤੇ ਸਿਮਰਨ ਬਕਸ਼ੀ ਨੇ 98%, ਜੀਆ ਨੇ 97.8% ਅਤੇ ਵੰਸ਼ਿਕਾ ਨੇ 97.2% ਅੰਕ ਹਾਸਲ ਕਰਕੇ ਪਹਿਲਾ , ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਸਿਮਰਨ ਬਕਸ਼ੀ (ਕਾਮਰਸ) 98%, ਤਮੰਨਾ ਸ਼ਰਮਾ (ਕਾਮਰਸ) 92%, ਜਿਆ (ਕਾਮਰਸ) 97.8%, ਜਸਪ੍ਰੀਤ ਕੌਰ (ਮੈਡੀਕਲ) 92.8%,ਵਨਸ਼ਿਕਾ (ਆਰਟਸ) 97.2%, ਅੰਸ਼ ਬੇਰੀ (ਆਰਟਸ) 91.6%, ਜਸਲੀਨ ਕੌਰ (ਕਾਮਰਸ) 96.8%, ਬਿੱਠਲ ਅਗਰਵਾਲ (ਕਾਮਰਸ) 91.6%, ਜਸਲੀਨ ਕੌਰ (ਕਾਮਰਸ) 96.2%, ਕਰਨਵੀਰ ਸਿੰਘ ਮਾਨ (ਕਾਮਰਸ) 91.6%, ਮਨਪ੍ਰੀਤ ਕੌਰ (ਕਾਮਰਸ) 95.6%, ਹਰਸ਼ਦੀਪ ਕੌਰ (ਆਰਟਸ) 91.2% ਅੰਕ ਹਾਸਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਸਕੂਲ ਦੇ ਚੇਅਰਪਰਸਨ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਬੱਚਿਆਂ ਦੀ ਇਸ ਅਨਿੱਖੜਵੀਂ ਸਫਲਤਾ ‘ਤੇ ਉਹਨਾਂ ਨੂੰੂ ਵਧਾਈ ਦਿੱਤੀ। ਉਹਨਾਂ ਨਾਲ ਹੀ ਸਾਰੇ ਬੱਚਿਆਂ ਨੂੰ ਭਵਿੱਖ ਵਿੱਚ ਵੀ ਆਪਣੇ ਮਿੱਥੇ ਟੀਚਿਆਂ ਨੂੰ ਪੂਰਾ ਕਰਨ ਦੇ ਲਈ ਤੇ ਸਖ਼ਤ ਮਿਹਨਤ ਕਰਨ ਦੇ ਲਈ ਵੀ ਪ੍ਰੇਰਿਆ। ਇਸ ਦੇ ਨਾਲ ਹੀ ਡਾਇਰੈਕਟਰਜ਼ ਸ਼੍ਰੀ ਮਨਦੀਪ ਸਿੰਘ ਵਾਲੀਆ, ਸ਼੍ਰੀਮਤੀ ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਸ਼੍ਰੀ ਅਨਿਲ ਕੁਮਾਰ ਸ਼ਰਮਾ ਨੇ ਵੀ ਸਾਰੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ।
You may like
-
ਪੰਜਾਬੀ ਭਾਸ਼ਾ ਦੇ ਵਿਵਾਦ ‘ਤੇ CBSE ਦਾ ਸਪੱਸ਼ਟੀਕਰਨ, ਕਿਹਾ ਇਹ ਵੱਡੀ ਗੱਲ
-
CBSE 10ਵੀਂ ਬੋਰਡ ਪ੍ਰੀਖਿਆ ਦੇ ਨਵੇਂ ਨਿਯਮ: ਪ੍ਰੀਖਿਆ ਦੇ ਪੈਟਰਨ ਵਿੱਚ ਮਹੱਤਵਪੂਰਨ ਬਦਲਾਅ ਹੋਣਗੇ
-
CBSE ਦੀ ਨਵੀਂ ਪਹਿਲ: ਵਿਦਿਆਰਥੀ ਹੁਣ ਬੋਰਡ ਦੀਆਂ ਕਲਾਸਾਂ ‘ਚ ਫੇਲ ਨਹੀਂ ਹੋਣਗੇ!
-
CBSE ਨੇ 10ਵੀਂ ਅਤੇ +2 ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਕੀਤੀ ਜਾਰੀ , ਜਾਣੋ ਸਮਾਂ-ਸਾਰਣੀ
-
500 ਸਕੂਲਾਂ ਦੇ ਨਤੀਜਿਆਂ ‘ਚ ਹੋਈ ਗਲਤੀ, ਸੀ.ਬੀ.ਐੱਸ.ਈ. ਨੇ ਕੀਤਾ ਵੱਡਾ ਖੁਲਾਸਾ
-
CBSE 10ਵੀਂ-12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖਬਰ, ਪ੍ਰੀਖਿਆ ਦੀ ਤਰੀਕ ਜਾਰੀ