ਪੰਜਾਬੀ
ਦ੍ਰਿਸ਼ਟੀ ਸਕੂਲ ਵਿਚ ਇੰਟਰ ਹਾਉਸ ਭਾਸ਼ਣ ਪ੍ਰਤੀਯੋਗਤਾ ਦਾ ਆਯੋਜਨ
Published
3 years agoon

ਲੁਧਿਆਣਾ : ਦ੍ਰਿਸ਼ਟੀ ਡਾ.ਆਰ.ਸੀ.ਜੈਨ.ਇਨੋਵੇਟਿਵ ਪਬਲਿਕ ਸਕੂਲ, ਨਾਰੰਗਵਾਲ ਵਿਖੇ ਭਾਸ਼ਣ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਹ ਇੱਕ ਇੰਟਰ ਹਾਊਸ ਮੁਕਾਬਲਾ ਸੀ , ਜਿਸ ਨੂੰ ਟੋਪਾਜ਼ ਹਾਊਸ ਵੱਲੋਂ ਆਯੋਜਿਤ ਕੀਤਾ ਗਿਆ। ਇਸ ਵਿੱਚ ਸਫਾ਼ਇਰ,ਰੂਬੀ,ਐਮਰੇਲਡ ਅਤੇ ਟੋਪਾਜ਼ ਹਾਊਸ ਦੇ ਬੱਚਿਆਂ ਦੁਆਰਾ ਹਿੱਸਾ ਲਿਆ ਗਿਆ।
ਮੁਕਾਬਲੇ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ। ਕੈਟਾਗਰੀ ਏ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ, ਕੈਟਾਗਰੀ ਬੀ ਵਿੱਚ ਨੌਵੀਂ-ਦਸਵੀ ਅਤੇ ਕੈਟਾਗਰੀ ਸੀ ਵਿੱਚ ਗਿਆਰਵੀਂ – ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਬੱਚਿਆਂ ਦੁਆਰਾ ਬੜੇ ਹੀ ਚਾਅ ਤੇ ਉਤਸ਼ਾਹ ਨਾਲ ਇਸ ਮੁਕਾਬਲੇ ਵਿੱਚ ਭਾਗ ਲਿਆ ਗਿਆ ਅਤੇ ਆਪਣੀ ਬੋਲਣ ਦੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ।
ਕੈਟਾਗਰੀ ‘ਏ’ ਵਿੱਚ ਕੀਰਤ ਕੌਰ ਗਰੇਵਾਲ ਨੇ ਪਹਿਲਾ ਸਥਾਨ, ਜਪਜੀ ਕੌਰ ਨੇ ਦੂਜਾ ਸਥਾਨ, ਸਹਿਜਲੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਹਰਸ਼ਾਨ ਸਿੰਘ ਨੂੰ ਹੌਂਸਲਾ ਅਫ਼ਜਾਈ ਇਨਾਮ ਮਿਲਿਆ। ਕੈਟਾਗਰੀ ‘ਬੀ ‘ਵਿੱਚ ਐਮਰੀਨ ਕੌਰ ਨੇ ਪਹਿਲਾ, ਦੀਵਾਂਗੀ ਸ਼ਰਮਾ ਅਤੇ ਰਮਵੀਰ ਸਿੰਘ ਗਰੇਵਾਲ ਨੇ ਦੂਜਾ ਸਥਾਨ ਅਤੇ ਦੀਪਿਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕੈਟਾਗਰੀ ‘ਸੀ’ ਵਿੱਚ ਜਸਨੂਰ ਕੌਰ ਨੇ ਪਹਿਲਾ ਜੈਸਮੀਨ ਕੌਰ ਅਤੇ ਅਵੀਨੂਰ ਕੌਰ ਨੇ ਦੂਜਾ ਸਥਾਨ ਅਤੇ ਬਿਪਲਵ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
You may like
-
ਮਾਸਟਰ ਤਾਰਾ ਸਿੰਘ ਮੈਮੋਰੀਅਲ਼ ਕਾਲਜ ਵੱਲੋਂ ਮਨਾਇਆ ਗਿਆ ‘ਸਵੱਛਤਾ’ ਦਿਵਸ
-
ਦ੍ਰਿਸ਼ਟੀ ਸਕੂਲ ਦੇ ਵਿਦਿਆਰਥੀਆਂ ਨੇ ‘ਰੱਖਿਆਬੰਧਨ’ ‘ਤੇ ਦਿੱਤੀ ਸੁੰਦਰ ਪੇਸ਼ਕਾਰੀ
-
ਗੁਲਜ਼ਾਰ ਇੰਸਟੀਚਿਊਸ਼ਨਜ ਵਿਖੇ ਮਨਾਇਆ ਗਿਆ ਮਹਿਲਾ ਸਮਾਨਤਾ ਦਿਵਸ
-
ਖਾਲਸਾ ਕਾਲਜ ‘ਚ ਥੀਮ ‘ਨੇਸ਼ਨ ਫਸਟ, ਆਲਵੇਜ਼ ਫਸਟ’ ਤਹਿਤ ਕਰਵਾਏ ਭਾਸ਼ਣ ਮੁਕਾਬਲੇ
-
ਦ੍ਰਿਸ਼ਟੀ ਸਕੂਲ ‘ਚ ਮਨਾਇਆ ਗਿਆ ਰਾਸ਼ਟਰੀ ਲਾਇਬ੍ਰੇਰੀਅਨ ਦਿਵਸ
-
ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਵਿੱਚ ਕਰਵਾਇਆ ਗਿਆ ਦਸਤਾਰ ਸਜਾਓ ਮੁਕਾਬਲਾ