ਪੰਜਾਬੀ
ਭਲਕੇ ਵਿਸ਼ਵ ਹੁਨਰ ਦਿਵਸ ਮੌਕੇ ਕੌਸ਼ਲ ਰੋਜ਼ਗਾਰ ਮੇਲੇ ਦਾ ਆਯੋਜਨ
Published
3 years agoon

ਲੁਧਿਆਣਾ : ਵਿਸ਼ਵ ਹੁਨਰ ਦਿਵਸ ਅਤੇ ਕੌਸ਼ਲ ਰੋਜ਼ਗਾਰ ਮੇਲਾ ਭਲਕੇ 15 ਜੁਲਾਈ, 2022 ਨੂੰ ਸਥਾਨਕ ਗੁਰੂ ਨਾਨਕ ਭਵਨ, ਲੁਧਿਆਣਾ ਵਿਖੇ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਵੱਖ-ਵੱਖ ਨਾਮੀ ਕੰਪਨੀਆਂ ਵੱਲੋਂ ਨੌਕਰੀ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀਮਤੀ ਸੁਰਭੀ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼੍ਰੀ ਅਮਿਤ ਕੁਮਾਰ ਪੰਚਾਲ ਦੀ ਅਗਵਾਈ ਹੇਠ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਬੱਚਿਆਂ ਨੂੰ ਹੁਨਰ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਹੁਨਰ ਸਿਖਲਾਈ ਉਪਰੰਤ ਨੌਜਵਾਨਾਂ ਨੂੰ ਰੋਜਗਾਰ ਦੇ ਕਾਬਿਲ ਬਣਾਇਆ ਜਾ ਸਕੇ।
ਇਸ ਸੰਬਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਹੁਨਰ ਸਿਖਲਾਈ ਉਪਰੰਤ ਨੌਜਵਾਨਾਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਭਲਕੇ 15 ਜੁਲਾਈ, 2022 ਨੂੰ ਜ਼ਿਲ੍ਹਾ ਲੁਧਿਆਣਾ ਵਿਚ ਵਿਸ਼ਵ ਹੁਨਰ ਦਿਵਸ 2022 ਮਨਾਇਆ ਜਾ ਰਿਹਾ ਅਤੇ ਇਸ ਮੌਕੇ ਕੌਸ਼ਲ ਰੋਜ਼ਗਾਰ ਮੇਲੇ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ। ਉਨ੍ਹਾ ਦੱਸਿਆ ਕਿ ਇਸ ਦੌਰਾਨ ਵੱਖ-ਵੱਖ ਉੱਘੀਆਂ ਕੰਪਨੀਆਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ।
You may like
-
ਪੀਏਯੂ ਵਿਚ 11 ਅਕਤੂਬਰ ਨੂੰ ਲਾਇਆ ਜਾਵੇਗਾ ਰੁਜ਼ਗਾਰ ਮੇਲਾ
-
ਘੁਡਾਣੀ ਕਲਾਂ ਵਿਖੇ ਮੈਗਾ ਰੋਜ਼ਗਾਰ ਤੇ ਸਵੈ-ਰੋਜ਼ਗਾਰ ਮੇਲਾ ਆਯੋਜਿਤ
-
ਡੀ.ਬੀ.ਈ.ਈ. ਵਲੋਂ ਜੀ ਕੇ ਰਿਜੋਰਟ ਘੁਡਾਣੀ ਕਲਾਂ ਵਿਖੇ ਰੋਜ਼ਗਾਰ ਮੇਲੇ ਦਾ ਆਯੋਜਨ 22 ਨੂੰ
-
ਆਤਮ ਦੇਵਕੀ ਨਿਕੇਤਨ ਸਕੂਲ ਜਨਕਪੁਰੀ ‘ਚ ਪਲੇਸਮੈਂਟ ਕੈਂਪ ਦਾ ਆਯੋਜਨ ਭਲਕੇ
-
ਸੀਸੂ ਲੁਧਿਆਣਾ ਵਿਖੇ 9ਵੇਂ ਮੈਗਾ ਰੋਜ਼ਗਾਰ ਮੇਲੇ ਦਾ ਆਯੋਜਨ 17 ਮਈ ਨੂੰ
-
ਮੈਗਾ ਰੋਜ਼ਗਾਰ ਮੇਲਿਆਂ ਦਾ ਸ਼ਾਨਦਾਰ ਸਮਾਪਨ, 324 ਉਮੀਦਵਾਰਾਂ ਦੀ ਹੋਈ ਚੋਣ