ਪੰਜਾਬੀ
15 ਜੁਲਾਈ ਤੋਂ ਸਰਕਾਰੀ ਸਕੂਲਾਂ ਅਤੇ ਸਾਂਝੀਆਂ ਥਾਵਾਂ ਤੇ ਫਲ੍ਹਦਾਰ ਬੂਟਿਆਂ ਨੂੰ ਲਗਾਉਣ ਦੀ ਮੁਹਿੰਮ ਦਾ ਹੋਵੇਗਾ ਆਗਾਜ਼
Published
3 years agoon
ਲੁਧਿਆਣਾ : ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਨਰਿੰਦਰਪਾਲ ਕਲਸੀ ਨੇ ਦੱਸਿਆ ਕਿ 15 ਜੁਲਾਈ ਨੂੰ ਜਿਲ੍ਹਾ ਲੁਧਿਆਣਾ ਦੇ ਸਾਰੇ ਸਰਕਾਰੀ ਸਕੂਲਾਂ ਅਤੇ ਸਾਂਝੀਆਂ ਥਾਵਾਂ `ਤੇ 9000 ਫਲਦਾਰ ਬੂਟੇ ਲਗਾਉਣ ਦੀ ਮੁਹਿੰਮ ਨੂੰ ਚਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਜਿਥੇ ਘੱਟ ਰਹੇ ਰੁੱਖਾਂ ਦੀ ਗਿਣਤੀ ਵਿੱਚ ਵਾਧਾ ਕਰਨਾ ਹੈ, ਇਸ ਦੇ ਨਾਲ ਹੀ ਸ਼ੁੱਧ ਅਤੇ ਸਾਫ ਵਾਤਾਵਰਣ ਮੁਹੱਈਆ ਕਰਵਾਉਣਾ ਹੈ।
ਇਸ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਅੱਜ ਇੱਕ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋ ਮੀਟਿੰਗ ਕੀਤੀ ਗਈ, ਜਿਸ ਵਿੱਚ ਡਿਪਟੀ ਡਾਇਰੈਕਟਰ ਬਾਗਬਾਨੀ ਡਾ: ਨਰਿੰਦਰ ਪਾਲ ਕਲਸੀ, ਵਧੀਕ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਸ੍ਰੀ ਅਮਰਿੰਦਰ ਸਿੰਘ ਚੌਹਾਨ, ਜਿਲ੍ਹਾ ਜੰਗਲਾਤ ਅਫਸਰ ਸ੍ਰੀ ਹਰਭਜਨ ਸਿੰਘ ਅਤੇ ਜਿਲ੍ਹਾ ਸਿਖਿਆ ਅਫਸਰ, ਲੁਧਿਆਣਾ ਸ੍ਰੀ੍ਰਮਤੀ ਜਸਵਿੰਦਰ ਕੌਰ ਅਤੇ ਹੋਰਾਂ ਨੇ ਭਾਗ ਲਿਆ।
ਮੀਟਿੰਗ ਦੌਰਾਨ ਜਿਲ੍ਹਾ ਸਿਖਿਆ ਅਫਸਰ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਸਕੂਲਾਂ ਵਿੱਚ 10-10 ਫਲ੍ਹਾਂ ਦੇ ਬੂਟੇ ਲਗਾਉਣ ਲਈ ਪੂਰਨ ਸਹਿਯੋਗ ਦਿੱਤਾ ਜਾਵੇਗਾ। ਡਿਪਟੀ ਡਾਇਰੈਕਟਰ ਬਾਗਬਾਨੀ ਡਾ: ਨਰਿੰਦਰ ਪਾਲ ਕਲਸੀ ਨੇ ਦੱਸਿਆ ਕਿ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਸਿਖਿਆ ਵਿਭਾਗ ਦੇ ਸਹਿਯੋਗ ਨਾਲ ਜਿਲ੍ਹਾ ਲੁਧਿਆਣਾ ਦੇ ਸਰਕਾਰੀ ਸਕੂਲਾਂ, ਸਾਂਝੀਆਂ ਥਾਵਾਂ ਤੇ 9000 ਫਲ੍ਹਾਂ ਦੇ ਬੂਟੇ ਲਗਵਾਏ ਜਾਣਗੇ ਤਾਂ ਜੋ ਸਰਕਾਰ ਵੱਲੋਂ ਕੀਤੇ ਗਏ ਇਸ ਨਿਵੇਕਲੇ ਉਪਰਾਲੇ ਨੂੰ ਸਫਲ ਕੀਤਾ ਜਾ ਸਕੇ।
You may like
-
‘ਮੇਰੀ ਮਿੱਟੀ ਮੇਰਾ ਦੇਸ਼’ ਅਧੀਨ ‘ਅਮ੍ਰਿਤ ਕਲਸ਼’ ਅਭਿਆਨ ਤਹਿਤ ਪ੍ਰੋਗਰਾਮ ਦਾ ਆਯੋਜਨ
-
PSEB ਦੀ ਚੇਤਾਵਨੀ ਕਾਰਨ ਸਕੂਲ ਪ੍ਰਬੰਧਕਾਂ ‘ਚ ਬਣਿਆ ਡਰ ਦਾ ਮਾਹੌਲ
-
67ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਬਾਸਕਟਬਾਲ ਸ਼ੁਰੂ
-
ਪ੍ਰਾਇਮਰੀ ਤੇ ਹਾਈ ਸਕੂਲਾਂ ਨੂੰ ਲੈ ਕੇ ਐਕਸ਼ਨ ‘ਚ ਸਿੱਖਿਆ ਵਿਭਾਗ, ਸਖ਼ਤ ਆਦੇਸ਼ ਜਾਰੀ
-
ਸੀਨੀਅਰ ਸੈਕੰਡਰੀ ਸਕੂਲਾਂ ਲਈ 1300 ਤੋਂ ਵੱਧ ਸੁਰੱਖਿਆ ਗਾਰਡਾਂ ਦੀ ਨਿਯੁਕਤੀ – ਹਰਜੋਤ ਬੈਂਸ
-
ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਮਿਲਣ ਵਾਲੀ ਹੈ ਇਹ ਸਹੂਲਤ
