ਪੰਜਾਬ ਨਿਊਜ਼
‘ਪੰਜਾਬ ਕੈਬਨਿਟ’ ‘ਚ ਹੋਣ ਜਾ ਰਿਹੈ ਵੱਡਾ ਫੇਰਬਦਲ, ਇਸ ਦਿਨ ਸਹੁੰ ਚੁੱਕਣਗੇ ਨਵੇਂ ਮੰਤਰੀ
Published
3 years agoon

ਚੰਡੀਗੜ੍ਹ : ਪੰਜਾਬ ਕੈਬਨਿਟ ਦੇ ਵਿਸਥਾਰ ਦੀ ਤਿਆਰੀ ਪੂਰੀ ਹੋ ਚੁੱਕੀ ਹੈ ਅਤੇ ਐਤਵਾਰ ਜਾਂ ਸੋਮਵਾਰ ਨੂੰ ਮੰਤਰੀ ਮੰਡਲ ਦੇ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਜਾਵੇਗੀ। ਇਸ ਗੱਲ ਦੀਆਂ ਵੀ ਕਿਆਸਰਾਈਆਂ ਜਾ ਰਹੀਆਂ ਹਨ ਕਿ 4-5 ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ‘ਆਪ’ ਸਰਕਾਰ ਬਣਨ ਤੋਂ ਬਾਅਦ 10 ਮੰਤਰੀਆਂ ਦੀ ਚੋਣ ਕੀਤੀ ਗਈ ਸੀ। ਇਨ੍ਹਾਂ ‘ਚੋਂ ਵਿਜੈ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਸਿਹਤ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।
ਇਸ ਵੇਲੇ ਪੰਜਾਬ ਦੀ ਕੈਬਨਿਟ ‘ਚ ਮੁੱਖ ਮੰਤਰੀ ਮਾਨ ਤੋਂ ਇਲਾਵਾ 9 ਮੰਤਰੀ ਹਨ। ਸੂਬੇ ‘ਚ ਸਰਕਾਰ ਦੀ ਕੈਬਨਿਟ ‘ਚ ਮੁੱਖ ਮੰਤਰੀ ਸਮੇਤ 18 ਮੰਤਰੀ ਹੋ ਸਕਦੇ ਹਨ। ‘ਆਪ’ ਸਰਕਾਰ ਦੀ ਕੈਬਨਿਟ ‘ਚ ਇਸ ਵੇਲੇ 8 ਮੰਤਰੀ ਅਹੁਦੇ ਖ਼ਾਲੀ ਪਏ ਹਨ। ਇਨ੍ਹਾਂ ‘ਚ ਇੱਕ ਮਹਿਲਾ ਵਿਧਾਇਕ ਦੇ ਸ਼ਾਮਲ ਹੋਣ ਦੀ ਵੀ ਉਮੀਦ ਹੈ। ਮਹਿਲਾ ਵਿਧਾਇਕਾਂ ‘ਚੋਂ ਰਾਜਪੁਰਾ ਤੋਂ ਨੀਨਾ ਮਿੱਤਲ, ਖਰੜ ਤੋਂ ਅਨਮੋਲ ਗਗਨ ਮਾਨ ਅਤੇ ਇੰਦਰਜੀਤ ਕੌਰ ਨੂੰ ਸ਼ਾਮਲ ਕੀਤੇ ਜਾਣ ਦੀ ਚਰਚਾ ਹੈ।
ਇਸ ਦੇ ਨਾਲ ਹੀ ਚਰਚਾ ਹੈ ਕਿ ਇਨ੍ਹਾਂ ਨਵੇਂ ਮੰਤਰੀਆਂ ‘ਚ ਇੱਕ ਚਿਹਰਾ ਫਿਰੋਜ਼ਪੁਰ ਅਤੇ ਫਾਜ਼ਿਲਕਾ ਤੋਂ ਹੋ ਸਕਦਾ ਹੈ। ਸੂਤਰਾਂ ਮੁਤਾਬਕ ਨਵੇਂ ਮੰਤਰੀਆਂ ਨੂੰ ਉਹ ਵਿਭਾਗ ਸੌਂਪੇ ਜਾ ਸਕਦੇ ਹਨ, ਜੋ ਮੁੱਖ ਮੰਤਰੀ ਆਪ ਸੰਭਾਲ ਰਹੇ ਹਨ। ਮੁੱਖ ਮੰਤਰੀ ਨੇ ਸ਼ੁਰੂ ‘ਚ 27 ਵਿਭਾਗ ਆਪਣੇ ਕੋਲ ਰੱਖੇ ਸਨ। ਇਸ ਵੇਲੇ ਮੁੱਖ ਮੰਤਰੀ ਕੋਲ 28 ਵਿਭਾਗ ਹਨ।
You may like
-
ਪੰਜਾਬ ਕੈਬਨਿਟ ਨੇ ਲਿਆ ਵੱਡਾ ਫੈਸਲਾ, ਇਸ ਨਵੀਂ ਨੀਤੀ ਨੂੰ ਮਿਲੀ ਮਨਜ਼ੂਰੀ
-
ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ, ਇਸ ਨੇਤਾ ਦੀ ਕਾਂਗਰਸ ‘ਚ ਵਾਪਸੀ
-
ਪੰਜਾਬ ਦੀ ਸਿਆਸਤ ‘ਚ ਵੱਡੀ ਹਲਚਲ, ਸਾਬਕਾ ਵਿਧਾਇਕ ਦਲਬੀਰ ਗੋਲਡੀ ਨੇ ਕੀਤਾ ਇਹ ਐਲਾਨ
-
ਪੰਜਾਬ ਕੈਬਨਿਟ ਦੀ ਮੀਟਿੰਗ ਸ਼ੁਰੂ, ਇਨ੍ਹਾਂ ਅਹਿਮ ਮੁੱਦਿਆਂ ‘ਤੇ ਹੋਵੇਗੀ ਚਰਚਾ
-
ਪੰਜਾਬ ਦੀ ਸਿਆਸਤ ‘ਚ ਹਲਚਲ, ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਚ ਦਿੱਤਾ ਸਪੱਸ਼ਟੀਕਰਨ ਕੀਤਾ ਜਨਤਕ
-
ਪੰਜਾਬ ਮੰਤਰੀ ਮੰਡਲ ‘ਚ ਫੇਰਬਦਲ ਨੂੰ ਲੈ ਕੇ ‘ਆਪ’ ਦਾ ਪਹਿਲਾ ਬਿਆਨ