ਅਪਰਾਧ
ਲਾਰੈਂਸ ਬਿਸ਼ਨੋਈ ਨੂੰ ਤੜਕੇ 4 ਵਜੇ ਅਦਾਲਤ ‘ਚ ਕੀਤਾ ਪੇਸ਼, 7 ਦਿਨਾਂ ਦਾ ਮਿਲਿਆ ਪੁਲਿਸ ਰਿਮਾਂਡ
Published
3 years agoon
ਮਾਨਸਾ : ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪਟਿਆਲਾ ਹਾਊਸ ਕੋਰਟ ਵੱਲੋਂ ਇਜਾਜ਼ਤ ਮਿਲਣ ’ਤੇ ਵੱਡੇ ਸੁਰੱਖਿਆ ਪ੍ਰਬੰਧਾਂ ਦੇ ਬਾਅਦ ਮਾਨਸਾ ਲਿਆਂਦਾ ਗਿਆ। ਇਸ ਤੋਂ ਬਾਅਦ ਮਾਨਸਾ ‘ਚ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਹੋਰ ਜ਼ਿਆਦਾ ਸਖ਼ਤ ਕਰ ਦਿੱਤੇ ਗਏ ਤੇ ਹਸਪਤਾਲ ’ਚ ਪਹਿਲਾਂ ਲਾਰੈਂਸ ਬਿਸ਼ਨੋਈ ਦਾ ਮੈਡੀਕਲ ਕਰਵਾਇਆ ਗਿਆ।
ਮੂੰਹ ਹਨੇਰੇ ਹੀ 15 ਜੂਨ ਨੂੰ ਮਾਨਸਾ ਦੀ ਅਦਾਲਤ ‘ਚ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਦੱਸਣਯੋਗ ਹੈ ਕਿ ਪਟਿਆਲਾ ਹਾਊਸ ਕੋਰਟ ਨੇ ਮੰਗਲਵਾਰ ਨੂੰ ਪੰਜਾਬ ਪੁਲਿਸ ਨੂੰ ਟਰਾਂਜ਼ਿਟ ਰਿਮਾਂਡ ਦੇ ਦਿੱਤਾ ਸੀ। ਪੁਲਿਸ ਬੁੱਧਵਾਰ ਦੇਰ ਰਾਤ 2 ਵਜੇ ਤੋਂ ਬਾਅਦ ਮਾਨਸਾ ਪੁੱਜੀ। ਇਸ ਤੋਂ ਬਾਅਦ ਲਾਰੈਂਸ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਮਾਨਸਾ ਅਦਾਲਤ ’ਚ 4 ਵਜੇ ਦੇ ਕਰੀਬ ਪੇਸ਼ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਅੰਨ੍ਹੇਵਾਹ ਗੋਲ਼ੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਜ਼ਿੰਮੇਵਾਰੀ ਲਈ ਗਈ ਸੀ। ਕਤਲ ਮਾਮਲੇ ‘ਚ ਕੀਤੀਆਂ ਗਈਆਂ ਗ੍ਰਿਫ਼ਤਾਰੀਆਂ ‘ਚ ਵਾਰ-ਵਾਰ ਲਾਰੈਂਸ ਬਿਸ਼ਨੋਈ ਦਾ ਨਾਂ ਆ ਰਿਹਾ ਹੈ ਜਿਸ ਕਾਰਨ ਮੰਗਲਵਾਰ ਨੂੰ ਪੰਜਾਬ ਪੁਲਿਸ ਵੱਲੋਂ ਦਿੱਲੀ ਵਿਖੇ ਪਟਿਆਲਾ ਹਾਊਸ ਅਦਾਲਤ ਤੋਂ ਟ੍ਰਾਂਜ਼ਿਟ ਰਿਮਾਂਡ ਦੀ ਮੰਗ ਕੀਤੀ ਗਈ ਸੀ।
You may like
-
ਪੰਜਾਬ ਪੁਲਿਸ Action ‘ਚ, ਨਸ਼ਾ ਤਸਕਰਾਂ ਵਿਰੁੱਧ ਕੀਤੀ ਸਖ਼ਤ ਕਾਰਵਾਈ
-
ਗੈਂ. ਗਸਟਰ ਦੇ ਜੇਲ੍ਹ ਇੰਟਰਵਿਊ ਮਾਮਲੇ ‘ਚ ਨਵਾਂ ਮੋੜ, ਪੰਜਾਬ ਪੁਲਿਸ ਦੇ ਇਹ 7 ਮੁਲਾਜ਼ਮ…
-
ਪੰਜਾਬ ਪੁਲਿਸ ਨੇ ਖ਼/ਤਰਨਾਕ ਗਿਰੋਹ ਦੇ 2 ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ, ਇਹ ਸਾਮਾਨ ਗੋਇਆ ਬਰਾਮਦ
-
ਪੰਜਾਬ ਪੁਲਿਸ ਨੇ ਅਗਵਾ ਕੀਤਾ ਬੱਚਾ ਕੀਤਾ ਬਰਾਮਦ, ਮਾਮਲੇ ‘ਚ ਕੀਤੇ ਵੱਡੇ ਖੁਲਾਸੇ
-
ਪੁਲਿਸ ਰਿਮਾਂਡ ‘ਤੇ ਅੰਮ੍ਰਿਤਪਾਲ ਸਿੰਘ ਦਾ ਗੰਨਮੈਨ, ਹੋ ਸਕਦਾ ਹੈ ਵੱਡਾ ਖੁਲਾਸਾ
-
ਪੰਜਾਬ ਪੁਲਿਸ ਦਾ SHO ਅਤੇ ASI ਗ੍ਰਿਫਤਾਰ, ਮਾਮਲਾ ਜਾਣ ਕੇ ਹੋ ਜਾਓਗੇ ਹੈਰਾਨ
