Connect with us

ਪੰਜਾਬੀ

ਪੀ.ਏ.ਯੂ. ਵਿੱਚ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ

Published

on

P.A.U. World Environment Day is celebrated in

ਲੁਧਿਆਣਾ : ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੇ ਐੱਮ ਐੱਸ ਐੱਸ ਯੂਨਿਟ ਦੇ ਸਹਿਯੋਗ ਨਾਲ ਇੰਡੀਅਨ ਸੁਸਾਇਟੀ ਫਾਰ ਟੈਕਨੀਕਲ ਐਜੂਕੇਸ਼ਨ ਦੇ ਲੁਧਿਆਣਾ ਚੈਪਟਰ ਵਲੋਂ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ । ‘ਇੱਕੋ ਇੱਕ ਧਰਤੀ’ ਥੀਮ ਹੇਠ ਮਨਾਏ ਇਸ ਵਾਤਾਵਰਨ ਦਿਵਸ ਦੌਰਾਨ ਪੀ.ਏ.ਯੂ. ਦੇ ਹੋਸਟਲ ਨੰਬਰ 4 ਵਿੱਚ ਰੁੱਖ ਲਾਉਣ ਦੀ ਮੁਹਿੰਮ ਚਲਾਈ ਗਈ ।

ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ, ਇੰਡੀਅਨ ਸੁਸਾਇਟੀ ਫਾਰ ਟੈਕਨੀਕਲ ਐਜੂਕੇਸ਼ਨ ਦੇ ਲੁਧਿਆਣਾ ਚੈਪਟਰ ਦੇ ਪ੍ਰਧਾਨ ਡਾ. ਜੇ ਪੀ ਸਿੰਘ, ਸਹਿਯੋਗੀ ਪ੍ਰੋਫੈਸਰ ਲੈਂਡਸਕੇਪਿੰਗ ਡਾ. ਆਰ ਕੇ ਦੂਬੇ, ਡਾ. ਰਿਤੇਸ਼ ਜੈਨ, ਡਾ. ਸੰਧਿਆ, ਡਾ. ਮਨਪ੍ਰੀਤ ਸਿੰਘ, ਡਾ. ਸੌਰਵ ਰੱਤਰਾ, ਡਾ. ਮਹੇਸ਼ ਚੰਦ ਸਿੰਘ ਤੋਂ ਇਲਾਵਾ ਹੋਸਟਲ ਨੰਬਰ 4 ਵਿੱਚ ਰਹਿਣ ਵਾਲੇ ਅਤੇ ਹੋਰ ਵਿਦਿਆਰਥੀਆਂ ਨੇ ਇਸ ਸਮਾਗਮ ਵਿੱਚ ਹਿੱਸਾ ਲੈ ਕੇ ਵਿਸ਼ਵ ਵਾਤਾਵਰਨ ਦਿਵਸ ਦੀ ਸ਼ੋਭਾ ਵਧਾਈ ।

ਡਾ. ਅਸ਼ੋਕ ਕੁਮਾਰ ਨੇ ਇਸ ਮੌਕੇ ਵਿਦਿਆਰਥੀਆਂ ਨਾਲ ਆਪਣੇ ਸ਼ਬਦ ਸਾਂਝੇ ਕਰਦਿਆਂ ਵਾਤਾਵਰਨ ਦੀ ਮਹੱਤਤਾ ਬਾਰੇ ਗੱਲ ਕੀਤੀ । ਉਹਨਾਂ ਕਿਹਾ ਕਿ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਚੀਜ਼ਾਂ ਜਿਵੇਂ ਪਲਾਸਟਿਕ ਆਦਿ ਦੀ ਵਰਤੋਂ ਘੱਟ ਕਰਕੇ ਜਾਂ ਰੋਕ ਕੇ ਹੋਰ ਜ਼ਿਆਦਾ ਦਰੱਖਤ ਲਾਉਣ ਦੀ ਲੋੜ ਹੈ ਤਾਂ ਜੋ ਆਉਣ ਵਾਲੇ ਕੱਲ ਨੂੰ ਹਰਿਆਲੀ ਨਾਲ ਭਰਪੂਰ ਕੀਤਾ ਜਾ ਸਕੇ ।

Facebook Comments

Trending