Connect with us

ਪੰਜਾਬੀ

ਜਲ ਸਪਲਾਈ ਤੇ ਸੀਵਰੇਜ ਪਾਈਪ ਲਾਈਨਾਂ ਦੀ ਲੀਕੇਜ਼ ਦੇ ਰਹੀ ਹੈ ਮਹਾਂਮਾਰੀ ਨੂੰ ਸੱਦਾ

Published

on

Leakage of water supply and sewerage pipelines invites epidemic

ਮੁੱਲਾਂਪੁਰ (ਲੁਧਿਆਣਾ) : ਮੁੱਲਾਂਪੁਰ-ਦਾਖਾ ਨਗਰ ਕੌਂਸਲ ਦੀ ਹਦੂਦ ‘ਚ ਵੱਖ-ਵੱਖ ਮੁਹੱਲਿਆਂ ਦੇ ਲੋਕਾਂ ਨੂੰ ਛੱਪੜ ਦੇ ਰੂਪ ਤੋਂ ਕਦੋਂ ਨਿਜ਼ਾਤ ਮਿਲੇਗੀ, ਇਹ ਦੱਸਣਾ ਹਰ ਇਕ ਲਈ ਮੁਸ਼ਕਿਲ ਬਣ ਗਿਆ, ਕਿਉਂਕਿ ਬਰਸਾਤਾਂ ਦੇ ਪਾਣੀ ਤੋਂ ਬਿਨ੍ਹਾਂ ਹੁਣ ਨਗਰ ਕੌਂਸਲ ਮੁੱਲਾਂਪੁਰ-ਦਾਖਾ ਦੀ ਜਲ ਸਪਲਾਈ ਤੇ ਸੀਵਰੇਜ ਦਾ ਪਾਣੀ ਪਾਈਪ ਲਾਈਨਾਂ ਦੀ ਥਾਂ ਸੜਕਾਂ ‘ਤੇ ਵਹਿਣਾ ਸ਼ੁਰੂ ਹੋ ਗਿਆ।

ਸਥਾਨਕ ਸਰਕਾਰਾਂ ਬਾਰੇ ਵਿਭਾਗ ਅਧੀਨ ਨਗਰ ਕੌਂਸਲ ਮੁੱਲਾਂਪੁਰ-ਦਾਖਾ ਦੇ ਕਈ ਵਾਰਡਾਂ ਅੰਦਰ ਜਲ ਸਪਲਾਈ, ਸੀਵਰੇਜ ਪਾਈਪ ਲਾਈਨ ਦੀ ਕੋਈ ਬਹੁਤੀ ਵਧੀਆ ਹਾਲਤ ਨਹੀਂ। ਜਲ ਸਪਲਾਈ, ਸੀਵਰੇਜ ਬੋਰਡ ਦੇ ਐੱਸ. ਡੀ. ਓ ਜਾਂ ਕਿਸੇ ਹੋਰ ਅਧਿਕਾਰੀ ਨਾਲ ਜਲ ਸਪਲਾਈ, ਸੀਵਰੇਜ ਵਿਗੜੀ ਹਾਲਤ ਬਾਰੇ ਫ਼ੋਨ ਜ਼ਰੀਏ ਗੱਲਬਾਤ ਦੀ ਕੋਸ਼ਿਸ਼ ਹੁੰਦੀ ਹੈ ਤਾਂ ਅੱਜ ਸ਼ਾਮ ਤੱਕ ਠੀਕ ਹੋ ਜਾਵੇਗਾ, ਕਹਿ ਕੇ ਟਾਲ ਦਿੱਤਾ ਜਾਂਦਾ ਹੈ।

ਮੰਡੀ ਮੁੱਲਾਂਪੁਰ ਦਾਖਾ ਸੀਵਰੇਜ ਪਾਈਪ ਲਾਈਨ ਦੀ ਥਾਂ-ਥਾਂ ਲੀਕੇਜ ਹੋਣ ਨਾਲ ਕਈ ਥਾਵਾਂ ‘ਤੇ ਲੋਕਾਂ ਦੇ ਪੀਣ ਵਾਲਾ ਪਾਣੀ ਵੀ ਦੂਸ਼ਿਤ ਪਾਇਆ ਗਿਆ। ਹੁਣ ਰਸਤਿਆਂ ‘ਤੇ ਖੜ੍ਹੇ ਇਸ ਪਾਣੀ ਨਾਲ ਸ਼ਹਿਰੀਆਂ ‘ਤੇ ਡੇਂਗੂ ਦਾ ਖ਼ਤਰਾ ਵੀ ਮੰਡਰਾਉਣ ਲੱਗ ਪਿਆ, ਪਰ ਜਲ ਸਪਲਾਈ ਸੀਵਰੇਜ ਬੋਰਡ ਦਾ ਲੁਧਿਆਣਾ ਬੈਠਾ ਐੱਸ. ਡੀ. ਓ. ਆਪਣੇ ਸੀਵਰਮੈਨਾਂ ਦੁਆਰਾ ਕੰਮ ਕਰਵਾਉਣ ਲਈ ਪੂਰੀ ਤਰ੍ਹਾਂ ਸੰਜੀਦਾ ਨਹੀਂ।

 

Facebook Comments

Trending