ਪੰਜਾਬੀ
ਪੀ.ਏ.ਯੂ. ਦੇ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਨੇ ਕੌਮਾਂਤਰੀ ਜੈਵਿਕ ਭਿੰਨਤਾ ਦਿਹਾੜਾ ਮਨਾਇਆ
Published
3 years agoon
ਲੁਧਿਆਣਾ : ਬੀਤੇ ਦਿਨੀਂ ਪੀ.ਏ.ਯੂ. ਦੇ ਐੱਨ ਐੱਸ ਐੱਸ ਯੂਨਿਟ ਦੇ ਸਹਿਯੋਗ ਨਾਲ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਨੇ ਕੌਮਾਂਤਰੀ ਜੈਵਿਕ ਭਿੰਨਤਾ ਦਿਵਸ ਮਨਾਇਆ । ਇਸ ਲਈ ਸਾਂਝੇ ਭਵਿੱਖ ਦੀ ਉਸਾਰੀ ਸਿਰਲੇਖ ਹੇਠ ਬਹੁਤ ਸਾਰੇ ਈਵੈਂਟ ਕਰਾਉਣ ਲਈ ਇੱਕ ਸਮਾਗਮ ਕਰਾਇਆ ਗਿਆ । ਇਸ ਸਮਾਗਮ ਦਾ ਆਯੋਜਨ ਪੰਜਾਬ ਬਾਇਓਡਾਇਵਰਸਟੀ ਬੋਰਡ ਅਤੇ ਪੰਜਾਬ ਰਾਜ ਵਿਗਿਆਨ ਤਕਨਾਲੋਜੀ ਕੌਂਸਲ ਚੰਡੀਗੜ ਦੇ ਸਹਿਯੋਗ ਨਾਲ ਹੋਇਆ ।
ਵਿਸ਼ੇਸ਼ ਭਾਸ਼ਣ ਲਈ ਬੋਟਨੀ ਵਿਭਾਗ ਦੇ ਪ੍ਰੋ. ਡਾ. ਰਜਨੀ ਸ਼ਰਮਾ ਨੂੰ ਸੱਦਾ ਦਿੱਤਾ ਗਿਆ ਸੀ । ਡਾ. ਰਜਨੀ ਸ਼ਰਮਾ ਨੇ ਭਾਰਤੀ ਜੈਵਿਕ ਭਿੰਨਤਾ ਸਥਿਤੀ ਅਤੇ ਚੁਣੌਤੀਆਂ ਵਿਸ਼ੇ ‘ਤੇ ਆਪਣਾ ਭਾਸ਼ਣ ਦਿੱਤਾ । ਇਸ ਤੋਂ ਇਲਾਵਾ ਪੋਸਟਰ ਬਨਾਉਣ, ਸਲੋਗਨ ਲਿਖਣ ਅਤੇ ਫੋਟੋਗ੍ਰਾਫੀ ਮੁਕਾਬਲੇ ਵੀ ਕਰਵਾਏ ਗਏ । ਮੁੱਖ ਮਹਿਮਾਨ ਵਜੋਂ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਦੇ ਸਾਬਕਾ ਮੁਖੀ ਡਾ. ਐੱਸ ਐੱਸ ਗਿੱਲ ਸ਼ਾਮਿਲ ਸਨ ।
ਡਾ. ਗਿੱਲ ਨੇ ਆਪਣੇ ਭਾਸ਼ਣ ਵਿੱਚ ਜੈਵਿਕ ਭਿੰਨਤਾ ਨੂੰ ਸੰਭਾਲਣ ਲਈ ਲਗਾਤਾਰ ਕੋਸ਼ਿਸ਼ਾਂ ਅਤੇ ਉਪਰਾਲੇ ਕਰਨ ਲਈ ਕਿਹਾ । ਇਹਨਾਂ ਮੁਕਾਬਲਿਆਂ ਵਿੱਚ ਪੋਸਟਰ ਬਨਾਉਣ ਲਈ ਗੁਰਲੀਨ ਕੌਰ, ਮਦੀਹਾ ਅਤੇ ਚਾਹਤ ਗੁਪਤਾ ਨੂੰ, ਸਲੋਗਨ ਲਿਖਣ ਲਈ ਰਮਨਪ੍ਰੀਤ ਕੌਰ, ਮਦੀਹਾ ਕਾਦਰੀ, ਕੁਮਾਰੀ ਪਵਨੀਤ ਕੌਰ/ਸ਼੍ਰੀ ਰਿਤੂਰਾਜ ਪਰਵੇ ਅਤੇ ਫੋਟੋਗ੍ਰਾਫੀ ਲਈ ਸ਼੍ਰੀ ਵਿਪਨ ਕੁਲਾਰੀ, ਸ਼ਾਨਵੀਰ ਅਤੇ ਕੁਮਾਰੀ ਦੀਕਸ਼ਾਂ ਨੂੰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਇਨਾਮ ਪ੍ਰਦਾਨ ਕੀਤੇ ਗਏ ।
You may like
-
ਪੰਜਾਬ ਯੂਨੀਵਰਸਿਟੀ ‘ਚ ਜਬਰਦਸਤ ਹੰਗਾਮਾ! ਚਲੀਆਂ ਕੁਰਸੀਆਂ
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ
