ਪੰਜਾਬੀ
ਕਮਲਾ ਲੋਹਟੀਆ ਕਾਲਜ ਐਮਐਸਸੀ (ਆਈਟੀ) ਦਾ ਨਤੀਜਾ ਰਿਹਾ ਸ਼ਾਨਦਾਰ
Published
3 years agoon

ਲੁਧਿਆਣਾ : ਕਮਲਾ ਲੋਹਟੀਆ ਸਨਾਤਨ ਧਰਮ ਕਾਲਜ, ਲੁਧਿਆਣਾ ਦੇ ਐਮ.ਐਸ..ਸੀ (ਆਈ.ਟੀ.) ਦੇ ਪਹਿਲੇ ਸਮੈਸਟਰ ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੁਆਰਾ ਦਸੰਬਰ 2021 ਵਿੱਚ ਲਈ ਗਈ ਸਮੈਸਟਰ ਪ੍ਰੀਖਿਆ ਦੇ ਐਲਾਨੇ ਨਤੀਜਿਆਂ ਵਿੱਚ ਕਾਲਜ ਦਾ ਨਾਮ ਰੌਸ਼ਨ ਕੀਤਾ। ਐਮਐਸਸੀ (ਆਈਟੀ) ਪਹਿਲਾ ਸਮੈਸਟਰ ਵਿਕਾਸ ਰਿਸ਼ੀ ਜੈਨ ਨੇ 98.57 ਫੀਸਦੀ ਅੰਕ ਹਾਸਲ ਕਰਕੇ ਪੰਜਾਬ ਯੂਨੀਵਰਸਿਟੀ ਚੋ ਦੂਜਾ ਸਥਾਨ ਅਤੇ ਕਾਲਜ ਵਿੱਚ ਪਹਿਲੇ ਸਥਾਨ ‘ਤੇ ਰਿਹਾ।
ਸਟਾਰਿੰਗ ਰਾਏ ਨੇ 98.17% ਅੰਕਾਂ ਨਾਲ ਯੂਨੀਵਰਸਿਟੀ ਵਿੱਚ ਚੌਥਾ ਅਤੇ ਕਾਲਜ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਗੋਪਾਲ ਕਿ੍ਸ਼ਨ ਨੇ 96.17% ਅੰਕਾਂ ਨਾਲ ਯੂਨੀਵਰਸਿਟੀ ਵਿਚ ਦਸਵਾਂ ਅਤੇ ਕਾਲਜ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ । ਪ੍ਰਿੰਸੀਪਲ ਡਾ ਰਾਜੇਸ਼ ਕੁਮਾਰ ਮਰਵਾਹਾ ਨੇ ਇਸ ਸ਼ਾਨਦਾਰ ਸਫਲਤਾ ਲਈ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਵਿੱਦਿਅਕ ਪ੍ਰਾਪਤੀਆਂ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਉਸਾਰੀ ਲਈ ਰਾਹ ਪੱਧਰਾ ਕਰਦੀਆਂ ਹਨ।
ਉਨ੍ਹਾਂ ਨੇ ਪੀਜੀ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਦੇ ਅਸਿਸਟੈਂਟ ਪ੍ਰੋਫੈਸਰ ਗੌਰਵ ਜੋਸ਼ੀ ਅਤੇ ਹੋਰ ਫੈਕਲਟੀ ਮੈਂਬਰਾਂ ਨੂੰ ਇਸ ਸਫਲਤਾ ਲਈ ਸ਼ਾਨਦਾਰ ਯਤਨਾਂ ਲਈ ਵਧਾਈ ਦਿੱਤੀ। ਕਾਲਜ ਮੈਨੇਜਮੈਂਟ ਕਮੇਟੀ ਦੇ ਕਾਰਜਕਾਰੀ ਮੁਖੀ ਸ੍ਰੀ ਸੁਨੀਲ ਅਗਰਵਾਲ ਅਤੇ ਉਨ੍ਹਾਂ ਦੇ ਨਾਲ ਸ੍ਰੀ ਸੰਦੀਪ ਅਗਰਵਾਲ, ਸ੍ਰੀ ਸੰਦੀਪ ਜੈਨ, ਸ੍ਰੀ ਬ੍ਰਿਜ ਮੋਹਨ ਰਲਹਨ, ਸ੍ਰੀ ਸ਼ਮਨ ਜਿੰਦਲ ਅਤੇ ਸ੍ਰੀ ਆਰਡੀ ਸਿੰਘਲ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
You may like
-
ਕਮਲਾ ਲੋਹਟੀਆ ਸਨਾਤਨ ਧਰਮ ਕਾਲਜ ਦਾ ਮਨਾਇਆ ਗਿਆ ਸਥਾਪਨਾ ਦਿਵਸ
-
KLSD ਕਾਲਜ ਵਿਖੇ ‘ਇਨੋਵੇਸ਼ਨ: ਆਰਥਿਕ ਵਿਕਾਸ ਲਈ ਇੱਕ ਰਾਮਬਾਣ’ ਵਿਸ਼ੇ ‘ਤੇ ਸੈਮੀਨਾਰ
-
ਕਮਲਾ ਲੋਹਟੀਆ ਕਾਲਜ ‘ਚ ਨਸ਼ਿਆਂ ਬਾਰੇ ਜਾਗਰੂਕਤਾ ਰੈਲੀ ਦਾ ਆਯੋਜਨ
-
ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ ਦਾ ਨਤੀਜਾ ਰਿਹਾ ਸ਼ਾਨਦਾਰ
-
ਕਮਲਾ ਲੋਹਟੀਆ ਕਾਲਜ ਦੇ ਅਮਨ ਸਾਹਨੀ ਨੇ ਯੂਨੀਵਰਸਿਟੀ ਚੋਂ ਹਾਸਲ ਕੀਤਾ ਪਹਿਲਾ ਸਥਾਨ
-
ਕਮਲਾ ਲੋਹਟੀਆ ਕਾਲਜ ਵਿਖੇ ਓਰੀਐਂਟੇਸ਼ਨ ਇੰਟਰੈਕਸ਼ਨ ਸੈਸ਼ਨ ਆਯੋਜਿਤ