ਲੁਧਿਆਣਾ : ਘਰ ਤੋਂ ਸਕੂਲ ਜਾ ਰਹੀ ਨਾਬਾਲਗ ਨੂੰ ਨੌਜਵਾਨ ਨੇ ਜ਼ਬਰਦਸਤੀ ਅਗਵਾ ਕਰ ਲਿਆ। ਮੁਲਜ਼ਮਾਂ ਨੇ ਉਸ ਨੂੰ ਸਤਲੁਜ ਦਰਿਆ ਦੇ ਕੰਢੇ ਝਾੜੀਆਂ ਵਿੱਚ ਲਿਜਾ ਕੇ ਜ਼ਬਰਦਸਤੀ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਉਹ ਉਸ ਨੂੰ ਜਾਨੋਂ-ਮਾਰਨ ਦੀ ਧਮਕੀ ਦੇ ਕੇ ਫਰਾਰ ਹੋ ਗਿਆ। ਹੁਣ ਥਾਣਾ ਮੇਹਰਬਾਨ ਦੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਆਪਣੇ ਬਿਆਨ ‘ਚ ਉਸ ਨੇ ਦੱਸਿਆ ਕਿ 21 ਮਾਰਚ ਦੀ ਸਵੇਰ ਨੂੰ ਉਸ ਦੀ 15 ਸਾਲਾ ਬੇਟੀ ਘਰ ਤੋਂ ਪੜ੍ਹਨ ਲਈ ਸਕੂਲ ਗਈ ਸੀ। ਕਨੇਜਾ ਰੋਡ ’ਤੇ ਮਿਲੇ ਮੁਲਜ਼ਮ ਉਸ ਨੂੰ ਜ਼ਬਰਦਸਤੀ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਪਿੰਡ ਜਮਾਲਪੁਰ ਲੇਲੀ ਦੇ ਨਾਲ ਲੱਗਦੇ ਸਤਲੁਜ ਦਰਿਆ ਡੈਮ ਕੋਲ ਲੈ ਗਏ। ਜਿੱਥੇ ਮੁਲਜ਼ਮਾਂ ਨੇ ਉਸ ਨੂੰ ਝਾੜੀਆਂ ਵਿੱਚ ਲਿਜਾ ਕੇ ਜਬਰ-ਜਨਾਹ ਕੀਤਾ। ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ।