Connect with us

ਪੰਜਾਬੀ

ਪ੍ਰੀਖਿਆ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਦਿੱਤੀ ਵਧਾਈ

Published

on

Congratulations to the students who excelled in the exam

ਲੁਧਿਆਣਾ : ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ ਫਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਸੈਸ਼ਨ 2021-22 ਵਿਚ ਬੀਬੀਏ-5ਵੇਂ ਸਮੈਸਟਰ ਦੀ ਪ੍ਰੀਖਿਆ ਵਿਚ ਵਧੀਆ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ। ਵੰਸ਼ਿਕਾ ਨੇ 97.17 ਫੀਸਦੀ ਅੰਕ ਲੈ ਕੇ ਯੂਨੀਵਰਸਿਟੀ ਚ ਦੂਜਾ ਅਤੇ ਕਾਲਜ ਚ ਪਹਿਲਾ ਸਥਾਨ ਹਾਸਿਲ ਕੀਤਾ।

ਭਾਵਨਾ ਬਾਵਾ ਨੇ 96.17 ਫੀਸਦੀ ਅੰਕ ਲੈ ਕੇ ਯੂਨੀਵਰਸਿਟੀ ਚ 5ਵਾਂ ਅਤੇ ਕਾਲਜ ਚ ਦੂਜਾ ਸਥਾਨ, ਹਰਲੀਨ ਕੌਰ ਨੇ ਯੂਨੀਵਰਸਿਟੀ ਚ 8ਵਾਂ ਅਤੇ ਕਾਲਜ ਚ 95.67 ਫੀਸਦੀ ਅੰਕ ਪ੍ਰਾਪਤ ਕਰਕੇ ਕਾਲਜ ਚ ਦੂਜਾ ਸਥਾਨ ਹਾਸਲ ਕੀਤਾ। ਸਾਰੇ ਵਿਦਿਆਰਥੀ 64.8% ਤੋਂ ਵੱਧ ਅੰਕ ਪ੍ਰਾਪਤ ਕਰਕੇ ਪਹਿਲੇ ਦਰਜੇ ਵਿੱਚ ਪਾਸ ਹੋਏ। ਕੁੱਲ ਪਾਸ 100% ਹੈ।

ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸੁਖਦੇਵ ਰਾਜ ਜੈਨ, ਨੰਦ ਕੁਮਾਰ ਜੈਨ, ਵਿਪਨ ਕੁਮਾਰ ਜੈਨ, ਬਾਂਕਾ ਬਿਹਾਰੀ ਲਾਲ ਜੈਨ, ਸ਼ਾਂਤੀ ਸਰੂਪ ਜੈਨ, ਰਾਜੀਵ ਜੈਨ (ਸਕੱਤਰ), ਰਾਕੇਸ਼ ਕੁਮਾਰ ਜੈਨ,ਰਾਜ ਕੁਮਾਰ ਗੁਪਤਾ,ਅਸ਼ੋਕ ਕੁਮਾਰ ਜੈਨ ਤੇ ਕਾਲਜ ਪ੍ਰਿੰਸੀਪਲ ਡਾ ਸਰਿਤਾ ਬਹਿਲ ਨੇ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Facebook Comments

Trending