ਪੰਜਾਬੀ
ਪੀ.ਏ.ਯੂ. ਸਾਹਿਤ ਸਭਾ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਕੀਤਾ ਸਮਾਗਮ
Published
3 years agoon

ਲੁਧਿਆਣਾ : ਪੀ.ਏ.ਯੂ. ਸਾਹਿਤ ਸਭਾ ਨੇ ਅੱਜ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸੰਬੰਧਿਤ ਇੱਕ ਸਮਾਗਮ ਦਾ ਆਯੋਜਿਤ ਕੀਤਾ । ਇਸ ਵਿੱਚ ਪੰਜਾਬ ਦੇ ਪ੍ਰਸਿੱਧ ਕਵੀਆਂ ਦੇ ਕਾਵਿ ਪਾਠ ਨਾਲ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਗਿਆ ।

ਸਮਾਗਮ ਦਾ ਆਰੰਭ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਦੇ ਸ਼ਬਦਾਂ ਨਾਲ ਹੋਇਆ । ਡਾ. ਰਿਆੜ ਨੇ ਕਿਹਾ ਕਿ ਪੀ.ਏ.ਯੂ. ਐਸੀ ਸੰਸਥਾ ਹੈ ਜਿਸ ਦਾ ਮੁੱਖ ਕੰਮ ਭਾਵੇਂ ਖੇਤੀ ਖੋਜ ਹੈ ਪਰ ਇਸ ਤੋਂ ਇਲਾਵਾ ਇਸਨੇ ਸੱਭਿਆਚਾਰ ਅਤੇ ਸਾਹਿਤ ਨੂੰ ਵੀ ਆਪਣੀ ਪਹਿਲ ਬਣਾਇਆ ਹੈ । ਉਹਨਾਂ ਕਿਹਾ ਕਿ ਸ਼ਹੀਦਾਂ ਦੀ ਸੋਚ ਨੂੰ ਨਵੀਂ ਪੀੜੀ ਤੱਕ ਲੈ ਜਾਣ ਲਈ ਅੱਜ ਦਾ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ ।

ਇਸ ਮੌਕੇ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਸਨ ਜਦਕਿ ਪ੍ਰਵਾਸੀ ਕਵੀ ਰਾਜ ਲਾਲੀ ਬਟਾਲਾ ਜੋ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਵੀ ਹਨ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰੀ ਭਰੀ ।

ਇਹਨਾਂ ਤੋਂ ਇਲਾਵਾ ਜਸਵੰਤ ਜ਼ਫ਼ਰ, ਸਤੀਸ਼ ਗੁਲਾਟੀ, ਸਵਰਨਜੀਤ ਸਵੀ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਜਸਪ੍ਰੀਤ ਕੌਰ, ਸੰਦੀਪ ਸ਼ਰਮਾ, ਦਵਿੰਦਰ ਦਿਲਰੂਪ ਨੇ ਕਵਿਤਾਵਾਂ ਪੜੀਆਂ । ਸਮਾਗਮ ਦਾ ਸੰਚਾਲਨ ਡਾ. ਜਗਵਿੰਦਰ ਸਿੰਘ ਨੇ ਕੀਤਾ ਅਤੇ ਅੰਤ ਵਿੱਚ ਧੰਨਵਾਦ ਦੇ ਸ਼ਬਦ ਪੀ.ਏ.ਯੂ. ਸਾਹਿਤ ਸਭਾ ਦੇ ਪ੍ਰਧਾਨ ਡਾ. ਅਨਿਲ ਸ਼ਰਮਾ ਨੇ ਕਹੇ ।
Facebook Comments
Advertisement
You may like
-
ਪੰਜਾਬ ਯੂਨੀਵਰਸਿਟੀ ‘ਚ ਜਬਰਦਸਤ ਹੰਗਾਮਾ! ਚਲੀਆਂ ਕੁਰਸੀਆਂ
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ