ਪੰਜਾਬੀ
ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੀ ਚੋਣ ‘ਚ ਸਾਰੇ 15 ਅਹੁਦਿਆਂ ‘ਤੇ ਅੰਬ ਗਰੁੱਪ ਦੀ ਹੂੰਝਾ ਫ਼ੇਰ ਜਿੱਤ
Published
3 years agoon
ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੀ ਜਥੇਬੰਦੀ ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੀ ਚੋਣ ਲਈ ਬੀਤੇ ਦਿਨ ਪ੍ਰੀਖਿਆ ਹਾਲ ਖੇਤੀਬਾੜੀ ਕਾਲਜ ਵਿਖੇ ਵੋਟਾਂ ਪੈਣ ਦਾ ਕੰਮ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹ ਗਿਆ ਸੀ। ਅੰਬ ਗਰੁੱਪ ਦੇ ਉਮੀਦਵਾਰਾਂ ਨੇ ਸਾਰੇ 15 ਆਹੁਦਿਆਂ ‘ਤੇ ਹੂੰਝਾਫ਼ੇਰ ਜਿੱਤ ਪ੍ਰਾਪਤ ਕੀਤੀ ਤੇ ਪੀ.ਏ. ਯੂ. ਇੰਪਲਾਈਜ਼ ਫੋਰਮ (ਅੰਬ ਗਰੁੱਪ) ਦੇ ਪ੍ਰਧਾਨ ਦੇ ਉਮੀਦਵਾਰ ਬਲਦੇਵ ਸਿੰਘ ਵਾਲੀਆ ਨੇ ਆਪਣੇ ਵਿਰੋਧੀ ਸਾਇਕਲ ਗਰੁੱਪ ਦੇ ਗੁਰਪ੍ਰੀਤ ਸਿੰਘ ਨੂੰ 90 ਵੋਟਾਂ ਨਾਲ ਹਰਾਇਆ।
ਅੰਬ ਗਰੁੱਪ ਦੇ ਲਾਲ ਬਹਾਦਰ ਯਾਦਵ ਸੀਨੀਅਰ ਮੀਤ ਪ੍ਰਧਾਨ (ਓਪਨ), ਗੁਰਪ੍ਰੀਤ ਸਿੰਘ ਢਿੱਲੋ ਸੀਨੀਅਰ ਮੀਤ ਪ੍ਰਧਾਨ (ਰਿਜ਼ਰਵ),ਨਵਨੀਤ ਸ਼ਰਮਾ ਮੀਤ ਪ੍ਰਧਾਨ (ਓਪਨ) , ਕੇਸ਼ਵ ਰਾਏ ਸੈਣੀ ਮੀਤ ਪ੍ਰਧਾਨ (ਰਿਜ਼ਰਵ ) ਮਨਮੋਹਨ ਸਿੰਘ ਜਨਰਲ ਸਕੱਤਰ, ਦਲਜੀਤ ਸਿੰਘ ਖਜ਼ਾਨਚੀ, ਗੁਰਇਕਬਾਲ ਸਿੰਘ ਸਕੱਤਰ-1, ਧਰਮਿੰਦਰ ਸਿੰਘ ਸਿੱਧੂ ਸਕੱਤਰ-2, ਮੋਹਨ ਲਾਲ ਸ਼ਰਮਾ ਸੰਯੁਕਤ ਖਜ਼ਾਨਚੀ-1, ਭੁਪਿੰਦਰ ਸਿੰਘ ਸੰਯੁਕਤ ਖਜ਼ਾਨਚੀ-2 ਚੁਣੇ ਗਏ।
ਹਰਮਿੰਦਰ ਸਿੰਘ ਜਥੇਬੰਦਕ ਸਕੱਤਰ, ਬਲਜਿੰਦਰ ਸਿੰਘ ਜਥੇਬੰਦਰ ਸਕੱਤਰ (ਰਿਜ਼ਰਵ), ਸੁਰਜੀਤ ਸਿੰਘ ਪ੍ਰਚਾਰ ਸਕੱਤਰ ਤੇ ਨੰਦ ਕਿਸ਼ੋਰ ਪ੍ਰਚਾਰ ਸਕੱਤਰ (ਰਿਜ਼ਰਵ) ਤੇ ਜਗਦੀਪ ਸਿੰਘ ਨੇ ਪ੍ਰਚਾਰ ਸਕੱਤਰ (ਰਿਜ਼ਰਵ) ਚੁਣੇ ਗਏ। ਚੋਣ ਕਮੇਟੀ ਦੇ ਚੇਅਰਮੈਨ ਬਲਵੀਰ ਸਿੰਘ ਨੇ ਕਿਹਾ ਕਿ ਚੋਣ ਕਰਵਾਉਣ ਲਈ ਉਨ੍ਹਾਂ ਦੇ ਨਾਲ ਰਾਜ ਕੁਮਾਰ ਕੋ ਚੇਅਰਮੈਨ, ਜਗਜੀਤ ਸਿੰਘ ਮੈਂਬਰ, ਰਿਸ਼ੀ ਕਪੂਰ ਮੈਂਬਰ ਤੇ ਲਵ ਕੁਸ਼ ਧਵਨ ਮੈਂਬਰ ਨੇ ਅਹਿਮ ਯੋਗਦਾਨ ਪਾਇਆ।
You may like
-
ਪੰਜਾਬ ਯੂਨੀਵਰਸਿਟੀ ‘ਚ ਜਬਰਦਸਤ ਹੰਗਾਮਾ! ਚਲੀਆਂ ਕੁਰਸੀਆਂ
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ
