ਪੰਜਾਬੀ
ਲੁਧਿਆਣਾ ਤੋਂ ਬੁਰੀ ਤਰ੍ਹਾਂ ਹਾਰ ਰਹੇ ਨੇ ਬੈਂਸ ਭਰਾ, ਜਾਣੋ ਹੁਣ ਤੱਕ ਦੇ ਨਤੀਜੇ
Published
3 years agoon

ਲੁਧਿਆਣਾ : ਲੁਧਿਆਣਾ ਦੇ ਆਤਮ ਨਗਰ ਹਲਕੇ ’ਚ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ। ਇਸ ਸਮੇਂ ‘ਆਪ’ ਉਮੀਦਵਾਰ ਕੁਲਵੰਤ ਸਿੰਘ ਸਿੱਧੂ 11388 ਵੋਟਾਂ ਨਾਲ ਅੱਗੇ ਹਨ ਅਤੇ ਸਿਮਰਜੀਤ ਸਿੰਘ ਬੈਂਸ 3472 ਵੋਟਾਂ ਨਾਲ ਤੀਸਰੇ ਨੰਬਰ ’ਤੇ ਹਨ। ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਦੇ ਭਰਾ ਬਲਵਿੰਦਰ ਸਿੰਘ ਬੈਂਸ ਇਸ ਸਮੇਂ 1662 ਵੋਟਾਂ ਹਾਸਲ ਕਰਕੇ ਪੰਜਵੇਂ ਨੰਬਰ ’ਤੇ ਹਨ।
ਲੁਧਿਆਣਾ ਜ਼ਿਲ੍ਹੇ ਅਧੀਨ ਆਉਂਦਾ ਆਤਮ ਨਗਰ ਪੰਜਾਬ ਦਾ 62 ਨੰਬਰ ਵਿਧਾਨ ਸਭਾ ਹਲਕਾ ਹੈ। 2017 ਵਿੱਚ ‘ਆਪ’ ਨਾਲ ਗਠਜੋੜ ਕਰਕੇ ਚੋਣਾਂ ਲੜ ਰਹੇ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਜਿੱਤ ਹਾਸਲ ਕੀਤੀ ਸੀ। ਸਿਮਰਜੀਤ ਬੈਂਸ ਇਕ ਵਾਰ ਮੁੜ ਤੋਂ ਚੋਣ ਮੈਦਾਨ ਵਿੱਚ ਹਨ। ਇਸ ਹਲਕੇ ਤੋਂ ਇਸ ਵਾਰ ਸਖ਼ਤ ਟੱਕਰ ਵੇਖਣ ਨੂੰ ਮਿਲ ਸਕਦੀ ਹੈ, ਕਿਉਂਕਿ ਅਕਾਲੀ ਦਲ ਨਾਲੋਂ ਵੱਖ ਹੋ ਕੇ ਭਾਜਪਾ ਗਠਜੋੜ, ਆਮ ਆਦਮੀ ਪਾਰਟੀ ਅਤੇ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਹਨ।
ਦੱਸ ਦੇਈਏ ਕਿ ਸਿਮਰਜੀਤ ਸਿੰਘ ਬੈਂਸ ਭਾਰਤੀ ਸਿਆਸਤਦਾਨ ਹਨ ਅਤੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ’ਚ ਲੋਕ ਇਨਸਾਫ਼ ਪਾਰਟੀ ਵੱਲੋਂ ਸਿਮਰਜੀਤ ਸਿੰਘ ਬੈਂਸ ਮੁੜ ਚੋਣ ਮੈਦਾਨ ‘ਚ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰੀਸ਼ ਰਾਏ ਢਾਂਡਾ, ‘ਆਪ’ ਵੱਲੋਂ ਕੁਲਵੰਤ ਸਿੰਘ ਸਿੱਧੂ, ਕਾਂਗਰਸ ਵੱਲੋਂ ਕੰਵਲਜੀਤ ਸਿੰਘ ਕੜਵਲ, ਪੰਜਾਬ ਲੋਕ ਕਾਂਗਰਸ ਵੱਲੋਂ ਪ੍ਰੇਮ ਮਿੱਤਲ ਤੇ ਸੰਯੁਕਤ ਸਮਾਜ ਮੋਰਚਾ ਵੱਲੋਂ ਹਰਕੀਰਤ ਸਿੰਘ ਰਾਣਾ ਚੋਣ ਮੈਦਾਨ ’ਚ ਹਨ।
You may like
-
ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ, ਇਸ ਨੇਤਾ ਦੀ ਕਾਂਗਰਸ ‘ਚ ਵਾਪਸੀ
-
ਪੰਜਾਬ ਦੀ ਸਿਆਸਤ ‘ਚ ਵੱਡੀ ਹਲਚਲ, ਸਾਬਕਾ ਵਿਧਾਇਕ ਦਲਬੀਰ ਗੋਲਡੀ ਨੇ ਕੀਤਾ ਇਹ ਐਲਾਨ
-
ਪੰਜਾਬ ਦੀ ਸਿਆਸਤ ‘ਚ ਹਲਚਲ, ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਚ ਦਿੱਤਾ ਸਪੱਸ਼ਟੀਕਰਨ ਕੀਤਾ ਜਨਤਕ
-
ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ, ‘ਆਪ’ ਦੇ 2 ਵੱਡੇ ਚਿਹਰੇ ਭਾਜਪਾ ‘ਚ ਸ਼ਾਮਲ
-
ਪੰਜਾਬ ਦੀ ਸਿਆਸਤ ਵਿੱਚ ਮਚੀ ਹਲਚਲ, ਅੱਜ ਇੱਕ ਹੋਰ ਵੱਡਾ ਚਿਹਰਾ ਭਾਜਪਾ ਵਿੱਚ ਹੋਣ ਜਾ ਰਿਹਾ ਹੈ ਸ਼ਾਮਲ
-
ਸਿਹਤ ਮੰਤਰੀ-ਵਾਈਸ ਚਾਂਸਲਰ ਵਿਵਾਦ ’ਤੇ CM ਮਾਨ ਨੇ ਦਿੱਤਾ ਵੱਡਾ ਬਿਆਨ