ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਦੇ ਕੈਮਿਸਟਰੀ ਵਿਭਾਗ ਦੇ ਵਿਦਵਾਨ ਸ਼੍ਰੀਮਤੀ ਏਕਤਾ ਨੇ ਬੀਤੇ ਦਿਨੀਂ 25 ਵੀਂ ਪੰਜਾਬ ਸਾਇੰਸ ਕਾਂਗਰਸ-2022 ਦੌਰਾਨ “ਸਥਾਈ ਵਿਕਾਸ ਲਈ ਵਿਗਿਆਨ ਅਤੇ ਤਕਨਾਲੋਜੀ ਦੇ ਭਵਿੱਖ ਦੇ ਯਤਨ” ਵਿਸ਼ੇ ‘ਤੇ ਯੰਗ ਸਾਇੰਟਿਸਟ ਐਵਾਰਡ ਹਾਸਲ ਕੀਤਾ ਹੈ।

ਉਨ੍ਹਾਂ ਦੇ ਪੁਰਸਕਾਰ ਵਿੱਚ ਇੱਕ ਸਰਟੀਫਿਕੇਟ, ਇੱਕ ਮੈਡਲ ਅਤੇ 7,500 ਰੁਪਏ ਦਾ ਨਕਦ ਇਨਾਮ ਸ਼ਾਮਲ ਹੈ। ਇਹ ਖੋਜ ਕਾਰਜ ਡਾ: ਦਿਵਿਆ ਉਤਰੇਜਾ, ਸਹਾਇਕ ਪ੍ਰੋਫੈਸਰ (ਕੈਮਿਸਟਰੀ), ਪੀਏਯੂ ਦੀ ਦੇਖ-ਰੇਖ ਹੇਠ ਕਰਵਾਇਆ ਗਿਆ।

ਸ੍ਰੀ ਡੀ ਕੇ ਤਿਵਾੜੀ, ਵਾਈਸ-ਚਾਂਸਲਰ, ਪੀਏਯੂ; ਡਾ: ਸ਼ੰਮੀ ਕਪੂਰ, ਰਜਿਸਟਰਾਰ-ਕਮ-ਡੀਨ, ਕਾਲਜ ਆਫ਼ ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼, ਡਾ: ਸੰਦੀਪ ਬੈਂਸ, ਡੀਨਪੋਸਟ ਗ੍ਰੈਜੂਏਟ ਸਟੱਡੀਜ਼; ਡਾ: ਟੀ.ਐਸ.ਰਿਆੜ, ਅਪਰ ਨਿਰਦੇਸ਼ਕ ਸੰਚਾਰ ਅਤੇ ਵਿਭਾਗ ਦੇ ਮੁਖੀ ਡਾ: ਮਨਜੀਤ ਕੌਰ ਸੰਘਾ ਨੇ ਵਿਦਿਆਰਥਣ ਨੂੰ ਇਸ ਐਵਾਰਡ ਲਈ ਵਧਾਈ ਦਿੱਤੀ |