ਲੁਧਿਆਣਾ : ਭੋਗਲ ਸਮੂਹ ਦੇ ਚੇਅਰਮੈਨ ਧਨਵੰਤ ਸਿੰਘ ਭੋਗਲ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ ਸੀ। ਜਿਨ੍ਹਾਂ ਨਮਿਤ ਰੱਖੇ ਗਏ ਪਾਠ ਦਾ ਭੋਗ ਤੇ ਅੰਤਿਮ ਅਰਦਾਸ 4 ਮਾਰਚ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 2 ਤੋਂ 3 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰਾਭਾ ਨਗਰ ਲੁਧਿਆਣਾ ਵਿਖੇ ਹੋਵੇਗੀ।
ਸਵ:ਭੋਗਲ ਸਫ਼ਲ ਕਾਰੋਬਾਰੀ ਸਨ ਤੇ ਉਹ ਭੋਗਲ ਸੰਨਜ਼, ਭੋਗਲ ਸੇਲਸ ਕਾਰਪੋਰੇਸ਼ਨ (ਡੀ. ਐਨ. ਐਸ. ਬਾਈਕਸ), ਐਮ.ਐਸ. ਭੋਗਲ ਐਨ. ਸੰਨਜ਼ ਤੇ ਭੋਗਲਸ ਪ੍ਰਾਈਵੇਟ ਲਿਮਟਿਡ ਦੇ ਚੇਅਰਮੈਨ ਸਨ। ਇਹ ਜਾਣਕਾਰੀ ਸਵ:ਭੋਗਲ ਦੇ ਭਰਾ ਐਸ.ਐਸ. ਭੋਗਲ ਤੇ ਭਤੀਜੇ ਤੇ ਖੋਜ ਤੇ ਵਿਕਾਸ ਕੇਂਦਰ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਅਤਵਾਰ ਸਿੰਘ ਭੋਗਲ ਨੇ ਦਿੱਤੀ।