ਲੁਧਿਆਣਾ : ਸਿਵਲ ਸਰਜਨ ਡਾ. ਐਸ.ਪੀ. ਸਿੰਘ ਨੇ ਦੱਸਿਆ ਹੈ ਕਿ ਕੋਰੋਨਾ ਜਾਂਚ ਦੌਰਾਨ ਅੱਜ ਲੁਧਿਆਣਾ ਵਿਚ 5 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ 4 ਪੀੜਤ ਮਰੀਜ਼ਾਂ ਦਾ ਸਬੰਧ ਜ਼ਿਲ੍ਹਾ ਲੁਧਿਆਣਾ ਨਾਲ ਹੈ, ਜਦਕਿ 1 ਮਰੀਜ਼ ਜ਼ਿਲ੍ਹਾ ਲੁਧਿਆਣਾ ਤੋਂ ਬਾਹਰਲਾ ਹੈ।
ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ‘ਚੋਂ 1,07,341 ਮਰੀਜ਼ ਸਿਹਤਯਾਬੀ ਹਾਸਲ ਕਰ ਚੁੱਕੇ ਹਨ। ਅੱਜ ਲੁਧਿਆਣਾ ਵਿਚ ਸਿਹਤਯਾਬੀ ਦੀ ਦਰ ਪਿਛਲੇ ਦਿਨ ਵਾਲੀ 97.87 ਫੀਸਦੀ ਹੀ ਹੈ। ਅੱਜ 2 ਹੋਰ ਮਰੀਜ਼ਾਂ ਦੀ ਮੌਤ ਹੋ ਜਾਣ ਪਿੱਛੋਂ ਵੀ ਜ਼ਿਲ੍ਹੇ ਵਿਚ ਮਿ੍ਤਕਾਂ ਦੀ ਗਿਣਤੀ ਦਾ ਅੰਕੜਾ ਵਧ ਕੇ 2275 ਹੋ ਗਿਆ ਹੈ।
ਜ਼ਿਲ੍ਹਾ ਲੁਧਿਆਣਾ ਤੋਂ ਬਾਹਰਲੇ ਜ਼ਿਲਿ੍ਆਂ ਅਤੇ ਸੂਬਿਆਂ ਨਾਲ ਸਬੰਧਿਤ ਮਿ੍ਤਕਾਂ ਦੀ ਗਿਣਤੀ ਦਾ ਅੰਕੜਾ ਬੀਤੇ ਦਿਨਾਂ ਵਾਲਾ 1125 ਹੀ ਹੈ। ਇਸ ਵੇਲੇ ਲੁਧਿਆਣਾ ਨਾਲ ਸਬੰਧਿਤ 59, ਜਦਕਿ ਜ਼ਿਲ੍ਹਾ ਲੁਧਿਆਣਾ ਤੋਂ ਬਾਹਰਲਾ ਕੋਈ ਵੀ ਅਜਿਹਾ ਮਰੀਜ਼ ਨਹੀਂ ਹੈ, ਜੋ ਐਕਟਿਵ ਹਾਲਤ ਵਿਚ ਹੋਵੇ।