ਲੁਧਿਆਣਾ : ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿਵਲ ਲਾਈਨਜ਼ ਦੇ ਪੋਸਟ ਗਰੈਜਏੂਟ ਪੰਜਾਬੀ ਵਿਭਾਗ ਵਲੱ ‘ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ’ ਮਨਾਇਆ ਗਿਆ। ਇਸ ਮੌਕੇ ਪੋਸਟ ਗਰੈਜਏੂਟ ਪੰਜਾਬੀ ਵਿਭਾਗ ਦੇ ਵਿਦਿਆਰਥੀਆਂ ਮਾਤ ਭਾਸ਼ਾ ਨਾਲ ਜੁੜੋੇ ਰੱਖਣ ਲਈ ਪੰਜਾਬੀ ਮਾਤ ਭਾਸ਼ਾ ਵਿਸ਼ੇ ‘ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ।
ਇਸ ਮੁਕਾਬਲੇ ‘ਚ ਬੀ.ਏ ਭਾਗ ਤੀਜਾ ਦੀ ਭੂਮਿਕਾ ਨੇ ਪਹਿਲਾ ਸਥਾਨ ਹਾਸਲ ਕੀਤਾ ਤੇ ਬੀ.ਏ ਭਾਗ ਤੀਜਾ ਦੀ ਆਰਜ਼ੂ ਨੇ ਤੀਜਾ ਤੇ ਐਮ.ਏ ਭਾਗ ਪਹਿਲਾ ਦੀ ਮਨਿਮੰਦਰ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਪੋਸਟ ਗਰੈਜਏੂਟ ਪੰਜਾਬੀ ਵਿ ਭਾਗ ਵਲੋਂ ਪੰਜਾਬੀ ਮਾਤ ਭਾਸ਼ਾ ਵਿਸ਼ੇ ‘ਤੇ ਖ਼ਾਲਸਾ ਕਾਲਜ ਫ਼ਾਰ ਵਿਮੈਨ ਦੇ ਸਾਬਕਾ ਵਾਇਸ ਪ੍ਰਿੰਸੀਪਲ ਤੇ ਪੋਸਟ ਗਰੈਜਏੂਟ ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਜੀਤ ਪਾਸੀ ਦਾ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ ।
ਡਾ.ਪਾਸੀ ਵਲੱ ਇਸ ਮੌਕੇ ਵਿਦਿਆਰਥੀਆਂ ਪੰਜਾਬੀ ਮਾਤ ਭਾਸ਼ਾ ਦੀ ਮਹੱਤਤਾ ਬਾਰੇ ਦੱਸਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮੁਕਤੀ ਗਿੱਲ ਵਲੋਂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਉਹਨਾਂ ਦੇਨਾਲ ਕਾਲਜ ਦੇ ਵਾਇਸ ਪ੍ਰਿੰਸੀਪਲ ਤੇਪੰਜਾਬੀ ਵਿਭਾਗ ਦੇ ਮੁਖੀ ਡਾ. ਇਕਬਾਲ ਕੌਰ ਤੇ ਸਮੂਹ ਪੰਜਾਬੀ ਵਿਭਾਗ ਹਾਜ਼ਰ ਸੀ।