ਖੇਤੀਬਾੜੀ
ਵਿਗਿਆਨ ਸੰਚਾਰ ਹਫਤਾ 22-28 ਫਰਵਰੀ ਨੂੰ ਮਨਾਇਆ ਜਾਵੇਗਾ : ਡਾ. ਰਿਆੜ
Published
3 years agoon

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਵਿਗਿਆਨ ਸੰਚਾਰ ਹਫਤਾ ਮਨਾਇਆ ਜਾਵੇਗਾ । ਇਹ ਹਫ਼ਤਾ ਪੂਰੇ ਮੁਲਕ ਦੇ ਵਿੱਚ 75 ਸਥਾਨਾਂ ਤੇ ਮਨਾਇਆ ਜਾਵੇਗਾ । ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਸੰਚਾਰ ਡਾ. ਰਿਆੜ ਨੇ ਦੱਸਿਆ ਕਿ ‘ਵਿਗਿਆਨ ਸਰਵਤਰੇ ਪੂਜਯਤੇ’ ਤੇ ਆਧਾਰਿਤ ਇਹ ਹਫ਼ਤਾ ਮਨਾਇਆ ਜਾਵੇਗਾ । ਇਸਦਾ ਮੰਤਵ ਅਤੇ ਮਤਲਬ ਹਰ ਜਗ੍ਹਾ ਵਿਗਿਆਨ ਦਾ ਵਰਤਾਰਾ ਹੁੰਦਾ ਹੈ ।
ਵਿਗਿਆਨ ਹਫ਼ਤਾ ਮਨਾਉਣ ਦੇ ਲਈ ਕੇਂਦਰ ਦੇ ਡਾ. ਅਨਿਲ ਸ਼ਰਮਾ ਨੂੰ ਬਤੌਰ ਕੁਆਰਡੀਨੇਟਰ ਥਾਪਿਆ ਗਿਆ ਹੈ । ਇਸ ਬਾਰੇ ਜਾਣਕਾਰੀ ਵਧਾਉਂਦਿਆਂ ਡਾ. ਸ਼ਰਮਾ ਨੇ ਦੱਸਿਆ ਕਿ ਵਿਗਿਆਨ ਸੰਚਾਰ ਹਫਤੇ ਦੇ ਦੌਰਾਨ ਸਕੂਲਾਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵਿਗਿਆਨ ਦੇ ਪਿਛੋਕੜ, ਨਵੀਆਂ ਵਿਗਿਆਨਕ ਤਕਨੀਕਾਂ ਬਾਰੇ ਜਾਣੂੰ ਕਰਾਇਆ ਜਾਵੇਗਾ ।
ਉਹਨਾਂ ਦੱਸਿਆ ਕਿ ਇਸ ਹਫ਼ਤੇ ਦੌਰਾਨ ਵੱਖ-ਵੱਖ ਮੁਕਾਬਲੇ ਵੀ ਕਰਵਾਏ ਜਾਣਗੇ । ਵਿਦਿਆਰਥੀਆਂ ਨੂੰ ਪਾਣੀ ਸੰਭਾਲ ਤਕਨੀਕਾਂ, ਬਾਇਓਤਕਨਾਲੋਜੀ ਲੈਬਾਰਟਰੀਆਂ, ਹਾਈਡ੍ਰੋਪੋਨਿਕਸ ਇਕਾਈਆਂ, ਪੌਲੀਹਾਊਸ ਇਕਾਈਆਂ, ਕੁਦਰਤੀ ਖੇਤੀ ਦੇ ਪਲਾਟ ਆਦਿ ਵੀ ਦਿਖਾਏ ਜਾਣਗੇ । ਵਿਗਿਆਨ ਨੂੰ ਵਿਸ਼ਾ ਬਣਾ ਕੇ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਜਾ ਰਹੇ ਹਨ ।
ਇਹਨਾਂ ਵਿੱਚ ਪੀ.ਏ.ਯੂ. ਤੋਂ ਇਲਾਵਾ ਆਸਪਾਸ ਦੀਆਂ ਸੰਸਥਾਵਾਂ ਦੇ ਚੋਣਵੇਂ ਵਿਦਿਆਰਥੀ ਹਿੱਸਾ ਲੈਣਗੇ । ਵਿਗਿਆਨ ਅਤੇ ਸੰਚਾਰ ਦੇ ਇਤਿਹਾਸ ਅਤੇ ਹੋਰ ਵਿਸ਼ਿਆਂ ਤੇ ਵੱਖ-ਵੱਖ ਮਾਹਿਰ ਆਪਣੇ ਭਾਸ਼ਣ ਦੇਣਗੇ । ਖੇਤੀ ਅਤੇ ਹੋਰ ਵਿਗਿਆਨਕ ਸਾਹਿਤ ਨਾਲ ਸੰਬੰਧਤ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ ।
You may like
-
ਪੰਜਾਬ ਯੂਨੀਵਰਸਿਟੀ ‘ਚ ਜਬਰਦਸਤ ਹੰਗਾਮਾ! ਚਲੀਆਂ ਕੁਰਸੀਆਂ
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ