ਲੁਧਿਆਣਾ : ਗੁਰੂ ਨਾਨਕ ਖ਼ਾਲਸਾ ਕਾਲਜ ਲੜਕੀਆਂ ਦੇ ਪੀ.ਜੀ. ਵਿਭਾਗ ਨੇ ਰਾਸ਼ਟਰੀ ਮਹਿਲਾ ਦਿਵਸ ਮਨਾਇਆ। ਇਹ ਦਿਨ ਭਾਰਤ ਦੀ ਨਾਈਟਿੰਗੇਲ ਸਰੋਜਨੀ ਨਾਇਡੂ ਦੀ 143ਵੀਂ ਜਨਮ ਵਰ੍ਹੇਗੰਢ ਨੂੰ ਮਨਾਉਣ ਲਈ ਮਨਾਇਆ ਗਿਆ। ਉਹ ਇਕ ਸਰਗਰਮ ਮਹਿਲਾ ਸੁਤੰਤਰਤਾ ਸੈਨਾਨੀ, ਕਵੀ ਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਵਿਚੋਂ ਇਕ ਸੀ ਜਿਸ ਨੇ ‘ਪਤਝੜ ਗੀਤ’, ‘ਭਾਰਤ ਨੂੰ ‘, ‘ਰਕਸ਼ਾ ਬੰਧਨ’ ਆਦਿ ਵਰਗੀਆਂ ਕਵਿਤਾਵਾਂ ਲਿਖੀਆਂ।
ਸਮਾਗਮ ਦਾ ਆਯੋਜਨ ਗਗਨੀਤ ਪਾਲ ਕੌਰ ਨੇ ਕੀਤਾ, ਜਿਨ੍ਹਾਂ ਨੇ ਇਸ ਮੌਕੇ ਲੇਖਕ ਦੀ ਸਿਰਜਣਾਤਮਕਤਾ ਅਤੇ ਆਪਣੀ ਮਾਤ ਭੂਮੀ ਪ੍ਰਤੀ ਪਿਆਰ ਨੂੰ ਮਨਾਉਣ ਲਈ ਇੱਕ ਕਵਿਤਾ ਵੀ ਸੁਣਾਈ। ਪਿ੍ੰਸੀਪਲ ਡਾ.ਮਨੀਤਾ ਕਾਹਲੋਂ ਨੇ ਆਜ਼ਾਦੀ ਘੁਲਾਟੀਆਂ ਵਲੋਂ ਕੀਤੇ ਗਏ ਯਤਨਾਂ ਅਤੇ ਇਸ ਸੰਘਰਸ਼ ਵਿਚ ਔਰਤਾਂ ਵਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।
ਐਨ.ਸੀ.ਸੀ. ਦੇ ਆਰਮੀ ਵਿੰਗ ਅਤੇ ਫਾਈਨ ਆਰਟਸ ਵਿਭਾਗ ਨੇ 2019 ਵਿਚ ਪੁਲਵਾਮਾ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਸੀ.ਆਰ.ਪੀ.ਐਫ. ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਵਿਦਿਆਰਥੀਆਂ ਨੇ ਪੋਸਟਰ ਬਣਾ ਕੇ ਦੇਸ਼ ਭਗਤੀ ਦਾ ਪ੍ਰਗਟਾਵਾ ਕੀਤਾ ਅਤੇ ਐਨ. ਸੀ. ਸੀ. ਕੈਡਿਟਾਂ ਨੇ ਸ਼ਹੀਦਾਂ ਦੇ ਸਨਮਾਨ ਵਿਚ ਕਵਿਤਾਵਾਂ ਸੁਣਾਈਆਂ।