ਪੰਜਾਬੀ
ਪੰਜਾਬ ਦੇ ਪਾਣੀਆ ‘ਤੇ ਡਾਕਾ ਮਾਰਨ ਵਾਲੀ ‘ਆਪ’ ਨੂੰ ਮੂੰਹ ਨਾਲ ਲਾਇਓ – ਇਯਾਲੀ
Published
3 years agoon

ਮੁੱਲਾਂਪੁਰ-ਦਾਖਾ (ਲੁਧਿਆਣਾ ) : ਅਕਾਲੀ-ਬਸਪਾ ਗੱਠਜੋੜ ਵਲੋਂ ਹਲਕਾ ਦਾਖਾ ਲਈ ਚੋਣ ਮੈਦਾਨ ‘ਚ ਉਤਾਰੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਵਲੋਂ ਪ੍ਰਚਾਰ ਦੇ ਆਖਰੀ ਹਫ਼ਤੇ ਚੋਣ ਜਲਸਿਆ ਵਿਚ ਵੋਟਰਾਂ ਦੀ ਭੀੜ ਰੈਲੀਆ ਵਾਂਗ ਹੋਣ ਲੱਗੀ।
ਪਿੰਡ ਈਸੇਵਾਲ ਵਿਖੇ ਜੱਗਾ ਜਗਵੰਤ ਸਿੰਘ, ਡਾ: ਸੁਖਪਾਲ ਸਿੰਘ, ਪ੍ਰਧਾਨ ਬਲਜਿੰਦਰ ਸਿੰਘ ਤੇ ਹੋਰ ਆਗੂਆ ਦੇ ਉੱਦਮ ਨਾਲ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਇਯਾਲੀ ਦੇ ਹੱਕ ਵਿਚ ਚੋਣ ਜਲਸੇ ਨੂੰ ਸੰਬੋਧਨ ਅਤੇ ਆਪਣੇ ਚੋਣ ਨਿਸ਼ਾਨ ਤੱਕੜੀ ਨੂੰ ਵੋਟ ਦੀ ਅਪੀਲ ਲਈ ਐੱਮ.ਐੱਲ.ਏ. ਇਯਾਲੀ ਖੁਦ ਈਸੇਵਾਲ ਪਹੁੰਚੇ।
ਵਿਕਾਸ ਬਦਲੇ ਵੋਟ ਦੀ ਮੰਗ ਕਰਦਿਆਂ ਇਯਾਲੀ ਕਿਹਾ ਕਿ ਪੰਥਕ ਨਗਰ ਈਸੇਵਾਲ ਮੇਰੀ ਰਾਜਸੀ ਸ਼ਕਤੀ ਦਾ ਧੁਰਾ ਹੈ। ਉਨ੍ਹਾਂ ਕਿਹਾ ਕਿ ਚੋਣ ਛੋਟੀ ਹੋਵੇ ਜਾ ਵੱਡੀ ਈਸੇਵਾਲ ਦਾ ਵੋਟਰ ਉਨ੍ਹਾਂ ਨਾਲ ਚਟਾਨ ਬਣ ਕੇ ਖੜਾ ਹੈ। ਇਯਾਲੀ ਕਿਹਾ ਕਿ ਤਖ਼ਤ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰਨ ਵਾਲੀ ਕਾਂਗਰਸ ਦੇ ਉਮੀਦਵਾਰ ਅਤੇ ਪੰਜਾਬ ਦੇ ਪਾਣੀਆ ‘ਤੇ ਡਾਕਾ ਮਾਰਨ ਵਾਲੀ ‘ਆਪ’ ਦੋਵਾਂ ਉਮੀਦਵਾਰਾਂ ਨੂੰ ਮੂੰਹ ਨਾਲ ਲਾਇਓ।
ਇਯਾਲੀ ਪੁੱਛਿਆ ਕਿ ਆਪ ਉਮੀਦਵਾਰ ਪਿਛਲੇ 22 ਸਾਲ ਤੋਂ ਪਿੰਡ ਬੱਦੋਵਾਲ ਰਹਿਣ ਦੀ ਗੱਲ ਕਰ ਰਿਹਾ, ਪਹਿਲਾਂ ਕਿਸੇ ਨੇ ਉਸ ਦਾ ਚਿਹਰਾ ਵੇਖਿਆ ਤਾਂ ਪਡਾਲ ‘ਚ ਹੱਥ ਖੜ੍ਹਾ ਕਰਕੇ ਦੱਸਿਆ ਜਾਵੇ। ਵੋਟਰਾਂ ਦੇ ਵੱਡੇ ਇਕੱਠ ਅੱਗੇ ਜ਼ਜਬਾਤੀ ਹੁੰਦਿਆ ਇਯਾਲੀ ਕਿਹਾ ਕਿ ਅੱਜ ਉਹ ਸਿਆਸੀ ਬਣ ਕੇ ਵੋਟ ਮੰਗਣ ਨਹੀਂ ਆਇਆ, ਈਸੇਵਾਲ ਨਗਰ ਅੰਦਰ ਉਸ ਦਾ ਪਰਿਵਾਰ ਵਸਦਾ, ਇਹੋ ਪਰਿਵਾਰ 20 ਫਰਵਰੀ ਨੂੰ ਵੋਟਾਂ ਵਾਲੇ ਦਿਨ ਮੇਰੀ ਜਿੱਤ ਦਾ ਜਾਮਨ ਹੋਵੇਗਾ।
You may like
-
ਚੋਣ ਪ੍ਰਚਾਰ ਦੌਰਾਨ ਕਿਸਾਨਾਂ ਨੇ ਘੇਰਿਆ ਮਨਪ੍ਰੀਤ ਬਾਦਲ, ਪੜ੍ਹੋ ਪੂਰੀ ਖ਼ਬਰ
-
ਚੋਣ ਪ੍ਰਚਾਰ ਲਈ ਅਬੋਹਰ ਪਹੁੰਚੇ ਸੀਐਮ ਮਾਨ, ਵਿਰੋਧੀਆਂ ‘ਤੇ ਸਾਧਿਆ ਨਿਸ਼ਾਨਾ
-
ਚੋਣ ਪ੍ਰਚਾਰ ਦੌਰਾਨ ਨਿਤਿਨ ਗਡਕਰੀ ਬੇਹੋਸ਼ ਹੋ ਗਏ, ਕੁਝ ਦੇਰ ਬਾਅਦ ਖੜ੍ਹੇ ਹੋਏ, ਫਿਰ ਭਾਸ਼ਣ ਸ਼ੁਰੂ ਕੀਤਾ
-
ਚੋਣ ਪ੍ਰਚਾਰ ਦੌਰਾਨ ਕਾਰ ਦੀ ਲਪੇਟ ‘ਚ ਆਉਣ ਨਾਲ ਭਾਜਪਾ ਆਗੂ ਦੀ ਮੌ/ਤ, ਪ੍ਰਦਰਸ਼ਨ ਸ਼ੁਰੂ
-
ਚੋਣਕਾਰ ਰਜਿਸਟ੍ਰੇਸ਼ਨ ਅਫਸਰ ਦਾਖਾ ਵਲੋਂ ਪੋਲਿੰਗ ਬੂਥਾਂ ਦੀ ਚੈਕਿੰਗ
-
ਚੋਣਕਾਰ ਰਜਿਸਟ੍ਰੇਸ਼ਨ ਅਫਸਰ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਕੀਤੀ ਮੀਟਿੰਗ