Connect with us

ਪੰਜਾਬੀ

ਉਮੀਦਵਾਰ ਸ਼ਿਵਾਲਿਕ ਨੂੰ ਨਗਰ ਨਿਵਾਸੀਆਂ ਨੇ ਕੀਤਾ ਸਨਮਾਨਿਤ

Published

on

Candidate Shivalik was honored by the residents of the town

ਲੁਧਿਆਣਾ  :  ਪੰਜਾਬ ਅੰਦਰ ਅਕਾਲੀ-ਬਸਪਾ ਗੱਠਜੋੜ ਦੀ ਹੀ ਸਰਕਾਰ ਬਣੇਗੀ ਕਿਉਂਕਿ ਕਾਂਗਰਸ ਨੇ ਲੋਕਾਂ ਨੂੰ ਲਾਰੇ ਅਤੇ ਵਾਅਦੇ ਹੀ ਦਿੱਤੇ, ਜਿਸ ਕਰਕੇ ਪੰਜਾਬ ਦੇ ਲੋਕ ਗੱਠਜੋੜ ਦੇ ਹੱਕ ਵਿਚ ਫਤਵਾ ਦੇਣ ਲਈ ਕਮਰ ਕੱਸੇ ਕਰ ਚੁੱਕੇ ਹਨ।

ਇਹ ਵਿਚਾਰ ਹਲਕਾ ਗਿੱਲ ਤੋਂ ਗੱਠਜੋੜ ਦੇ ਉਮੀਦਵਾਰ ਦਰਸ਼ਨ ਸਿੰਘ ਸ਼ਿਵਾਲਿਕ ਨੇ ਪਿੰਡ ਕੁਤਬੇਵਾਲ ਗੁੱਜਰਾਂ ਵਿਖੇ ਇਕ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਸਾਂਝੇ ਕੀਤੇ। ਇਸ ਮੌਕੇ ਉਮੀਦਵਾਰ ਦਰਸ਼ਨ ਸਿੰਘ ਸ਼ਿਵਾਲਿਕ ਨੂੰ ਨਗਰ ਨਿਵਾਸੀਆਂ ਨੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ।

ਇਸ ਮੌਕੇ ਜਥੇਦਾਰ ਅਮਰਜੀਤ ਸਿੰਘ ਬਾੜੇਵਾਲ, ਲਾਡੋਵਾਲ ਸਰਕਲ ਪ੍ਰਧਾਨ ਮਨਜਿੰਦਰ ਸਿੰਘ, ਨੰਬਰਦਾਰ ਭੁਪਿੰਦਰ ਸਿੰਘ ਕੁਤਬੇਵਾਲ, ਸਾਬਕਾ ਸਰਪੰਚ ਦਰਸ਼ਨ ਸਿੰਘ ਕੁਤਬੇਵਾਲ, ਨਾਹਰ ਸਿੰਘ ਖ਼ਾਲਸਾ, ਗੁਰਤੇਜ ਸਿੰਘ ਕੁਤਬੇਵਾਲ, ਸੁਰਜੀਤ ਸਿੰਘ ਤਨੇਜਾ, ਮਲਕੀਤ ਸਿੰਘ, ਸ਼ਗਨਦੀਪ ਸਿੰਘ ਅਤੇ ਹੋਰ ਨਗਰ ਨਿਵਾਸੀ ਵੀ ਹਾਜ਼ਰ ਸਨ।

Facebook Comments

Trending