ਪੰਜਾਬੀ
ਕੌਮੀਂ ਮਜਦੂਰ ਆਗੂ ਮਾਸਟਰ ਫਿਰੋਜ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਿਲ
Published
3 years agoon

ਲੁਧਿਆਣਾ : ਵਿਧਾਨ ਸਭਾ ਹਲਕਾ ਪੂਰਬੀ ਦੇ ਕਾਂਗਰਸ ਉਮੀਦਵਾਰ ਵਿਧਾਇਕ ਸੰਜੇ ਤਲਵਾੜ ਨੂੰ ਉਦੋਂ ਵੱਡਾ ਝਟਕਾ ਦਿੱਤਾ ਜਦੋਂ ਸਾਬਕਾ ਕਾਨੂੰਨ ਮੰਤਰੀ ਜਤਿੰਦਰ ਤੋਮਰ ਦੀ ਅਗਵਾਈ ‘ਚ ਯੂਥ ਕਾਂਗਰਸ ਦਾ ਹਲਕਾ ਪ੍ਰਧਾਨ ਲਖਵਿੰਦਰ ਸਿੰਘ ਚੌਧਰੀ, ਐੱਨ. ਐੱਸ. ਯੂ. ਦਾ ਪ੍ਰਧਾਨ ਅਦਿੱਤਿਆ ਪਾਲ ਅਤੇ ਮਜਦੂਰਾਂ ‘ਚ ਚੰਗਾ ਰਸੂਖ ਰੱਖਣ ਵਾਲੇ ਕੌਮੀਂ ਮਜਦੂਰ ਆਗੂ ਮਾਸਟਰ ਫਿਰੋਜ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋ ਗਏ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਪੂਰਬੀ ਤੋਂ ‘ਆਪ’ ਉਮੀਦਵਾਰ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਕਿਹਾ ਕਿ ਸ਼ਾਮਿਲ ਹੋਣ ਵਾਲੇ ਸਾਰੇ ਆਗੂਆਂ ਨੇ ਕਾਂਗਰਸ ਛੱਡਣ ਦਾ ਕਾਰਨ ਵਿਧਾਇਕ ਵਲੋਂ ਕੋਈ ਪੁੱਛ ਪ੍ਰਤੀਤ ਨਾ ਕਰਨਾ ਤੇ ਲੋਕਾਂ ਨਾਲ 4000 ਹਜਾਰ ਕਰੋੜ ਦੇ ਵਿਕਾਸ ਕਾਰਜ ਕਰਵਾਉਣ ਦਾ ਝੂਠ ਬੋਲਣਾ ਦੱਸਿਆ।
ਉਨ੍ਹਾਂ ਕਿਹਾ ਕਿ ਸ਼੍ਰੀ ਕੇਜਰੀਵਾਲ ਦੀਆਂ ਦੀਆਂ ਲੋਕ ਪੱਖੀ ਨੀਤੀਆਂ ਤੇ ਪੰਜਾਬ ਲਈ ਦਿੱਤੀਆਂ ਗਰੰਟੀਆਂ ਤੋਂ ਪ੍ਰਭਾਵਿਤ ਹੋ ਕੇ ਅਸੀਂ ‘ਆਪ’ ‘ਚ ਸ਼ਾਮਿਲ ਹੋਏ ਹਾਂ। ਸਾਬਕਾ ਮੰਤਰੀ ਤੋਮਰ ਅਤੇ ਭੋਲਾ ਗਰੇਵਾਲ ਨੇ ਸਾਰਿਆਂ ਨੂੰ ਬਣਦਾ ਮਾਣ ਸਨਮਾਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਰਵਾਇਤੀ ਪਾਰਟੀਆਂ ਦੇ ਬਦਲ ਦੇ ਰੂਪ ਵਿਚ ਦੇਖ ਰਹੇ ਹਨ।
ਦੋਵਾਂ ਨੇ ਨਵੇਂ ਆਇਆ ਦਾ ਪਾਰਟੀ ਦੇ ਮਫਲਰ ਪਾ ਕੇ ਸਨਮਾਨ ਕੀਤਾ ਅਤੇ ਜੀ ਆਇਆਂ ਆਖਿਆ। ਇਸ ਮੌਕੇ ਤਰਸੇਮ ਸਿੰਘ ਭਿੰਡਰ, ਭੁਪਿੰਦਰ ਸੰਧੂ, ਰੋਹਿਤ ਰਾਜਪੂਤ, ਰਿਸ਼ਵ ਸ਼ਰਮਾ, ਰਵਿੰਦਰ ਸਿੰਘ ਰਾਜਨ, ਅਤੁਲ ਵੈਦ, ਗਗਨਦੀਪ ਮਹਿਤਾ, ਬੰਟੀ, ਲਵੀ, ਹਨੀ, ਜਤਿਨ, ਅਮਨ ਰਾਮਗੜੀਆ, ਹੈਪੀ, ਅਭੀਨੇਜਯਰ ਗਿੱਲ, ਅਮਨ ਸੈਣੀ ਸਮੇਤ ਹੋਰ ਵੀ ਹਾਜਰ ਸਨ।
You may like
-
AAP ਪੰਜਾਬ ਦਾ ਵੱਡਾ ਐਲਾਨ, CM ਮਾਨ ਸਮੇਤ ਭਲਕੇ ਭੁੱਖ ਹੜਤਾਲ ‘ਤੇ ਬੈਠਣਗੇ ਮੰਤਰੀ ਤੇ MLA
-
ਜਸਪਾਲ ਬਾਂਗਰ ਰੋਡ ਅਤੇ ਨਾਲ ਲਗਦੇ 10 ਲਿੰਕ ਰੋਡ ਦਾ ਕੀਤਾ ਉਦਘਾਟਨ, 6 ਨਵੇਂ ਟਿਊਬੈੱਲ ਵੀ ਕਰਵਾਏ ਪਾਸ
-
ਪੰਜਾਬ ‘ਚ ਰਾਘਵ ਚੱਢਾ ਬਣੇ ਸਲਾਹਕਾਰ ਕਮੇਟੀ ਦੇ ਚੇਅਰਮੈਨ
-
ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਹਰ ਬਿੱਲ ‘ਤੇ 600 ਯੂਨਿਟ ਮੁਫ਼ਤ ਬਿਜਲੀ ਗਾਰੰਟੀ ‘ਤੇ ਲਾਈ ਮੋਹਰ
-
ਹਲਕਾ ਪੂਰਬੀ ‘ਚ ਪੈਂਦੇ ਸਾਰੇ ਪਾਰਕਾਂ ਦਾ ਨਵੀਨੀਕਰਣ ਕੀਤਾ ਜਾਵੇਗਾ – ਵਿਧਾਇਕ ਭੋਲਾ
-
‘ਪੰਜਾਬ ਕੈਬਨਿਟ’ ‘ਚ ਹੋਣ ਜਾ ਰਿਹੈ ਵੱਡਾ ਫੇਰਬਦਲ, ਇਸ ਦਿਨ ਸਹੁੰ ਚੁੱਕਣਗੇ ਨਵੇਂ ਮੰਤਰੀ