ਪੰਜਾਬੀ
ਵਿਧਾਨ ਸਭਾ ਚੋਣਾਂ ਦੌਰਾਨ ਤੀਜੀ ਵਾਰ ਜਿੱਤ ਕੇ ਇਤਿਹਾਸ ਸਿਰਜਾਗੇ – ਬੈਂਸ
Published
3 years agoon

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਹਲਕਾ ਆਤਮ ਨਗਰ ਤੋਂ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਅਕਾਲੀ-ਭਾਜਪਾ ਸਰਕਾਰ ਮੌਕੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਦਲ ਦੇ ਹੋਰ ਆਗੂ ਇਹ ਸੁਪਨਾ ਦੇਖ ਰਹੇ ਸਨ ਕਿ ਹੁਣ 25 ਸਾਲਾਂ ਤੱਕ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਰਹੇਗੀ, ਪਰ ਪੰਜਾਬ ਦੇ ਲੋਕਾਂ ਨੇ ਪਹਿਲੇ ਸੱਟੇ ਹੀ ਅਕਾਲੀ ਦਲ ਨੂੰ ਸ਼ੀਸ਼ਾ ਦਿਖਾਉਦੇ ਹੋਏ ਲਾਹ ਕੇ ਮਾਰਿਆ ਅਤੇ ਅਕਾਲੀ ਦਲ ਸਿਰਫ 15 ਸੀਟਾਂ ਤੱਕ ਸਿਮਟ ਗਿਆ।
ਜਿਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਅਕਾਲੀ ਦਲ ਦੇ ਆਗੂਆਂ ਵਲੋਂ ਲੋਕਾਂ ਨਾਲ ਕੀਤੇ ਝੂਠੇ ਵਾਅਦੇ, ਝੂਠੇ ਮਾਮਲੇ ਦਰਜ ਕਰਵਾਉਣ ਅਤੇ ਪੰਜਾਬ ਨੂੰ ਨਸ਼ਿਆਂ ਦੀ ਦਲ ਦਲ ਵਿਚ ਧਕੇਲਣਾ ਮੰਨਿਆਂ ਜਾ ਰਿਹਾ ਹੈ। ਵਿਧਾਇਕ ਬੈਂਸ ਅੱਜ ਹਲਕਾ ਆਤਮ ਨਗਰ ਵਿਖੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਲੋਕ ਇਨਸਾਫ ਪਾਰਟੀ ਦੇ ਆਗੂ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਤੀਜੀ ਵਾਰ ਜਿੱਤ ਕੇ ਇਤਿਹਾਸ ਸਿਰਜਣਗੇ ਅਤੇ 11 ਮਾਰਚ ਦੁਪਹਿਰ ਤੱਕ ਵਿਰੋਧੀਆਂ ਦੀ ਬੋਲਤੀ ਬੰਦ ਹੋ ਜਾਵੇਗੀ।
ਇਸ ਮੌਕੇ ਜਗਦੇਵ ਸਿੰਘ ਪ੍ਰਧਾਨ, ਹਰਪਾਲ ਸਿੰਘ ਕੋਹਲੀ, ਬਲਦੇਵ ਸਿੰਘ ਸਵੱਦੀ, ਅਮਰੀਕ ਸਿੰਘ ਗਰੇਵਾਲ, ਹਰਬੰਸ ਲਾਲ, ਅਵਤਾਰ ਸਿੰਘ, ਜਗਤਾਰ ਸਿੰਘ, ਅਸ਼ੋਕ ਸਿਢਾਣਾ, ਬਲਰਾਮ ਕਾਲੜਾ, ਰੁਪਿੰਦਰ ਸਿੰਘ, ਬਲਦੇਵ ਰਾਜ, ਗਗਨਦੀਪ, ਚਚਲ ਸਿੰਘ, ਅਜਮੇਰ ਸਿੰਘ, ਹਰਜੀਤ ਸਿੰਘ ਸੈਣੀ ਸਮੇਤ ਹੋਰ ਵੀ ਹਾਜ਼ਰ ਸਨ।
You may like
-
50 ਰੁਪਏ ਖਰਚ ਕਰਕੇ ਪੰਜਾਬੀਆਂ ਨੂੰ ਮਿਲਣਗੀਆਂ ਕਈ ਸਹੂਲਤਾਂ, ਪੰਜਾਬ ਵਿਧਾਨ ਸਭਾ ‘ਚ ਹੋਇਆ ਐਲਾਨ
-
ਪੰਜਾਬ ਵਿਧਾਨ ਸਭਾ ‘ਚ ਗੂੰਜਿਆ JE ਦੇ ਪੱਕਾ ਹੋਣ ਦਾ ਮਾਮਲਾ, ਜਾਣੋ ਕੀ ਮਿਲਿਆ ਜਵਾਬ
-
ਪੰਜਾਬ ਵਿਧਾਨ ਸਭਾ ਦੇ ਤੀਜੇ ਦਿਨ ਦੀ ਕਾਰਵਾਈ ਸ਼ੁਰੂ, ਸੈਸ਼ਨ ‘ਚ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਅਤੇ ਸਪੀਕਰ
-
ਪੰਜਾਬ ਵਿਧਾਨ ਸਭਾ ‘ਚ ਹੰਗਾਮਾ! ਕਾਂਗਰਸ ਨੇ ਕੀਤਾ ਵਾਕਆਊਟ
-
ਪੰਜਾਬ ਵਿਧਾਨ ਸਭਾ ‘ਚ ਗੂੰਜਿਆ ਨ/ਸ਼ਿਆਂ ਦਾ ਮੁੱਦਾ, ਗੈਂ/ਗਸਟਰਾਂ ਬਾਰੇ ਵੀ ਹੋਈ ਚਰਚਾ
-
ਪੰਜਾਬ ਵਿਧਾਨ ਸਭਾ ‘ਚ ਗੂੰਜਿਆ ਸਰਕਾਰੀ ਬੱਸਾਂ ਦਾ ਮੁੱਦਾ, ਸਫਰ ਕਰਨ ਵਾਲੇ ਯਾਤਰੀ ਦੇਣ ਧਿਆਨ