ਪੰਜਾਬੀ
ਹਲਕਾ ਗਿੱਲ ਅੰਦਰ ਕਾਂਗਰਸ ਦੇ ਹੱਕ ‘ਚ ਬਣੀ ਲੋਕ ਲਹਿਰ – ਵੈਦ
Published
3 years agoon

ਲੁਧਿਆਣਾ : ਵਿਧਾਨ ਸਭਾ ਹਲਕਾ ਗਿੱਲ ਤੋਂ ਕਾਂਗਰਸ ਪਾਰਟੀ ਵਲੋਂ ਦੂਸਰੀ ਵਾਰ ਚੋਣ ਮੈਦਾਨ ਵਿਚ ਉਤਾਰੇ ਉਮੀਦਵਾਰ ਕੁਲਦੀਪ ਸਿੰਘ ਵੈਦ ਦਾ ਪਿੰਡ ਮਲਕਪੁਰ ਬੇਟ ‘ਚ ਰੱਖੇ ਚੋਣ ਜਲਸੇ ‘ਚ ਪੁੱਜਣ ਸਮੇਂ ਪਿੰਡ ਵਾਸੀਆਂ ਵਲੋਂ ਪੰਚਾਇਤ ਯੂਨੀਅਨ ਲੁਧਿਆਣਾ-1 ਦੇ ਚੇਅਰਮੈਨ ਸਰਪੰਚ ਬਲਜਿੰਦਰ ਸਿੰਘ ਮਲਕਪੁਰ ਦੀ ਅਗਵਾਈ ਹੇਠ ਭਰਵਾਂ ਸਵਾਗਤ ਕੀਤਾ ਗਿਆਂ।
ਉਮੀਦਵਾਰ ਵੈਦ ਨੇ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦੇ ਅਧਾਰ ‘ਤੇ ਵਿਧਾਨ ਸਭਾ ਹਲਕਾ ਗਿੱਲ ‘ਚ ਕਾਂਗਰਸ ਪਾਰਟੀ ਦੂਸਰੀ ਵਾਰ ਜਿੱਤ ਦਰਜ ਕਰ ਕੇ ਨਵਾਂ ਇਤਿਹਾਸ ਸਿਰਜੇਗੀ। ਉਮੀਦਵਾਰ ਵੈਦ ਨੇ ਹਲਕਾ ਗਿੱਲ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਵਲੋਂ ਕਰਵਾਏ ਵਿਕਾਸ ਕਾਰਜਾਂ ਨੂੰ ਦੇਖਦਿਆਂ ਦੂਸਰੀ ਵਾਰ ਕਾਂਗਰਸ ਦੇ ਹੱਕ ‘ਚ ਆਪਣਾ ਵੋਟ ਦੇ ਕੇ ਪਾਰਟੀ ਨੂੰ ਮਜ਼ਬੂਤ ਬਣਾਉਣ।
ਪੰਚਾਇਤ ਯੂਨੀਅਨ ਲੁਧਿਆਣਾ-1 ਦੇ ਚੇਅਰਮੈਨ ਸਰਪੰਚ ਬਲਜਿੰਦਰ ਸਿੰਘ ਮਲਕਪੁਰ ਨੇ ਕਿਹਾ ਕਿ ਹਲਕਾ ਗਿੱਲ ਅੰਦਰ ਕਾਂਗਰਸ ਦੇ ਹੱਕ ‘ਚ ਲੋਕ ਲਹਿਰ ਬਣ ਚੁੱਕੀ ਹੈ ਤੇ ਆਉਂਦੇ ਕੁਝ ਦਿਨਾਂ ਤੱਕ ਅਕਾਲੀ ਦਲ ਦੇ ਕਈ ਆਗੂ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣਗੇ, ਜਿਸ ਨਾਲ ਕਾਂਗਰਸ ਪਾਰਟੀ ਨੂੰ ਹੋਰ ਬਲ ਮਿਲੇਗਾ।
ਇਸ ਮੌਕੇ ਪੰਚ ਬਿੱਕਰ ਸਿੰਘ, ਪੰਚ ਅਮਰੀਕ ਸਿੰਘ, ਪੰਚ ਠਾਕੁਰ ਸਿੰਘ, ਗੁਰਮੀਤ ਸਿੰਘ ਭੱਟੀ, ਸਾਬਕਾ ਪੰਚ ਸੰਤਾ ਸਿੰਘ, ਸੁਰਿੰਦਰ ਸਿੰਘ ਛਿੰਦਾ, ਹਰਪਾਲ ਸਿੰਘ ਪਾਲਾ, ਜੋਗਿੰਦਰ ਸਿੰਘ, ਪੰਚ ਹਰਚੰਦ ਸਿੰਘ ਗਰੇਵਾਲ, ਦਿਆਲ ਸਿੰਘ, ਸਾਬਕਾ ਪੰਚ ਬਲਜੀਤ ਕੌਰ, ਕਮਲੇਸ਼ ਕੌਰ, ਗੁਰਮੇਲ ਸਿੰਘ ਸਮੇਤ ਹੋਰ ਕਾਂਗਰਸੀ ਵਰਕਰ ਵੀ ਮੌਜੂਦ ਸਨ।
You may like
-
ਕਾਂਗਰਸ ਪਾਰਟੀ ਨੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਖਿਲਾਫ ਕੀਤੀ ਵੱਡੀ ਕਾਰਵਾਈ, ਜਾਰੀ ਕੀਤਾ ਪੱਤਰ
-
ਫਰਜ਼ੀ ਕਾਲ ਸੈਂਟਰ ਚਲਾਉਦਾ ਸੀ ਕਾਂਗਰਸ ਦਾ ਬਲਾਕ ਪ੍ਰਧਾਨ, ਗ੍ਰਿਫ਼ਤਾਰੀ ਬਾਅਦ ਹੋਣ ਲੱਗੇ ਵੱਡੇ ਖੁਲਾਸੇ
-
ਲੁਧਿਆਣਾ ‘ਚ ਕੌਂਸਲਰ ਪਿੰਕੀ ਬਾਂਸਲ ਪਤੀ ਸਣੇ ‘ਆਪ’ ਵਿਚ ਹੋਏ ਸ਼ਾਮਲ
-
ਸਾਬਕਾ ਵਿਧਾਇਕ ਵੈਦ ਨੂੰ ਵਿਜੀਲੈਂਸ ਵਲੋਂ 20 ਮਾਰਚ ਨੂੰ ਪੇਸ਼ ਹੋਣ ਦੇੇ ਹੁਕਮ
-
ਲੁਹਾਰਾ ਅਤੇ ਆਸ – ਪਾਸ ਦੀਆਂ ਕਾਲੋਨੀਆਂ ਦੇ ਲੋਕਾਂ ਨੂੰ ਨਹੀਂ ਆਵੇਗੀ ਬਿਜਲੀ ਦੀ ਸਮੱਸਿਆ – ਵਿਧਾਇਕਾ ਬੀਬੀ ਛੀਨਾ
-
ਵਿਧਾਇਕ ਸੰਗੋਵਾਲ ਵੱਲੋਂ ਖਾਨਪੁਰ ਵਿਖੇ ਸਰਕਾਰੀ ਆਯੂਰਵੈਦਿਕ ਡਿਸਪੈਂਸਰੀ ਦੀ ਨਵੀਂ ਇਮਾਰਤ ਦਾ ਉਦਘਾਟਨ