ਪੰਜਾਬੀ
ਵੱਖ-ਵੱਖ ਵਰਗਾਂ ਸਣੇ ਸ਼ਿਵਪੁਰੀ ਦੇ ਦੁਕਾਨਦਾਰਾਂ ਵੱਲੋਂ ਵਿਧਾਇਕ ਡਾਵਰ ਨੂੰ ਹਮਾਇਤ
Published
3 years agoon

ਲੁਧਿਆਣਾ : ਵਿਧਾਇਕ ਸੁਰਿੰਦਰ ਡਾਵਰ ਨੇ ਚੋਣ ਪ੍ਰਚਾਰ ਦੌਰਾਨ ਵਿਧਾਨ ਸਭਾ ਸੈਂਟਰਲ ਸਥਿਤ ਗਣੇਸ਼ ਨਗਰ, ਇਕਬਾਲ ਗੰਜ, ਹਰਬੰਸਪੁਰਾ, ਮੋਹਰ ਸਿੰਘ ਨਗਰ, ਵਾਲਮੀਕਿ ਕਲੋਨੀ, ਜਨਕਪੁਰੀ, ਅਮਰਪੁਰਾ, ਬਸਤੀ ਮਨੀ ਸਿੰਘ ਅੰਦਰ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ।
ਸ਼ਿਵਪੁਰੀ ਰੋਡ ਸ਼ਾਪਕੀਪਰਜ ਐਸੋਸੀਏਸ਼ਨ ਨੇ ਚੇਅਰਮੈਨ ਓਮਪ੍ਰਕਾਸ਼ ਗੁੰਬਰ ਅਤੇ ਪ੍ਰਧਾਨ ਸੁਰਿੰਦਰ ਮੋਹਨ ਕੌਸ਼ਲ ਦੀ ਅਗਵਾਈ ਹੇਠ ਡਾਵਰ ਦੀ ਹਮਾਇਤ ਕੀਤੀ। ਨੀਲਮ ਡਾਬਰ ਦੀ ਹਾਜ਼ਰੀ ਵਿੱਚ ਭਾਜਪਾ ਨੇਤਰੀ ਮਾਲਾ ਕਪੂਰ ਨੇ ਕਾਂਗਰਸ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ।
ਇਸ ਮੌਕੇ ਕੌਂਸਲਰ ਗੁਰਦੀਪ ਸਿੰਘ ਨੀਟੂ ਦੀ ਹਾਜ਼ਰੀ’ਚ ਸੈਂਸੀ ਅਤੇ ਬਾਵਰਿਆ ਸਮਾਜ ਵੱਲੋਂ ਸ਼ਾਂਤੀ ਦੇਵੀ, ਲਕਸ਼ਮਣ ਜੋਧਿਆ, ਬਾਬਾ ਗੋਪਾਲ, ਰਾਮ-ਕ੍ਰਿਸ਼ਨ, ਲਹੌਰੀ ਰਾਮ, ਬਿੱਲੂ, ਰਾਮ ਚੌਹਾਨ, ਵਿਨੋਦ ਭਾਰਤੀ, ਮੋਹਨ ਲਾਲ ਪਾਹਵਾ, ਮਹਿੰਦਰ ਸਿੰਘ ਮਿੰਦੀ, ਸੁਨੀਲ ਆਰਿਆ, ਰਾਮ ਸ਼ਰਮਾ, ਬਾਬਾ ਸੰਤ ਨੇ ਸੁਰਿੰਦਰ ਡਾਵਰ ਦੀ ਹਮਾਇਤ ਕੀਤੀ।
ਇਸ ਦੌਰਾਨ ਵਿਧਾਇਕ ਡਾਵਰ ਨੇ ਕਿਹਾ ਕਿ ਰਾਜਨੀਤਿਕ ਹਾਰ ਦੇ ਦਰਵਾਜ਼ੇ ‘ਤੇ ਖੜ੍ਹੀ ਵਿਰੋਧੀ ਧਿਰ ਭਾਜਪਾ ਗ਼ੈਰ-ਕਾਨੂੰਨੀ ਰੂਪ ਨਾਲ ਇਕੱਤਰ ਕੀਤੇ ਧੰਨ ਦਾ ਪ੍ਰਯੋਗ ਕਰਨ ਦੇ ਨਾਲ-ਨਾਲ ਲੁਧਿਆਣਾ ਦੀਆਂ ਗਲੀਆਂ ਤੇ ਬਾਜ਼ਾਰਾਂ ਵਿੱਚ ਕੇਂਦਰੀ ਮੰਤਰੀਆਂ ਦੀ ਫ਼ੌਜ ਉਤਾਰ ਕੇ ਸ਼ਕਤੀ ਪ੍ਰਦਰਸ਼ਨ ਕਰ ਰਿਹਾ ਹੈ, ਉਥੇ ਹੀ ਦੂਜੇ ਪਾਸੇ ਕਾਂਗਰਸ ਪਾਰਟੀ ਨੈਤਿਕਤਾ ਅਤੇ ਵਿਕਾਸ ਦੇ ਨਾਮ ‘ਤੇ ਵੋਟ ਮੰਗ ਰਹੀ ਹੈ।
You may like
-
50 ਰੁਪਏ ਖਰਚ ਕਰਕੇ ਪੰਜਾਬੀਆਂ ਨੂੰ ਮਿਲਣਗੀਆਂ ਕਈ ਸਹੂਲਤਾਂ, ਪੰਜਾਬ ਵਿਧਾਨ ਸਭਾ ‘ਚ ਹੋਇਆ ਐਲਾਨ
-
ਪੰਜਾਬ ਵਿਧਾਨ ਸਭਾ ‘ਚ ਗੂੰਜਿਆ JE ਦੇ ਪੱਕਾ ਹੋਣ ਦਾ ਮਾਮਲਾ, ਜਾਣੋ ਕੀ ਮਿਲਿਆ ਜਵਾਬ
-
ਪੰਜਾਬ ਵਿਧਾਨ ਸਭਾ ਦੇ ਤੀਜੇ ਦਿਨ ਦੀ ਕਾਰਵਾਈ ਸ਼ੁਰੂ, ਸੈਸ਼ਨ ‘ਚ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਅਤੇ ਸਪੀਕਰ
-
ਪੰਜਾਬ ਵਿਧਾਨ ਸਭਾ ‘ਚ ਹੰਗਾਮਾ! ਕਾਂਗਰਸ ਨੇ ਕੀਤਾ ਵਾਕਆਊਟ
-
ਪੰਜਾਬ ਵਿਧਾਨ ਸਭਾ ‘ਚ ਗੂੰਜਿਆ ਨ/ਸ਼ਿਆਂ ਦਾ ਮੁੱਦਾ, ਗੈਂ/ਗਸਟਰਾਂ ਬਾਰੇ ਵੀ ਹੋਈ ਚਰਚਾ
-
ਪੰਜਾਬ ਵਿਧਾਨ ਸਭਾ ‘ਚ ਗੂੰਜਿਆ ਸਰਕਾਰੀ ਬੱਸਾਂ ਦਾ ਮੁੱਦਾ, ਸਫਰ ਕਰਨ ਵਾਲੇ ਯਾਤਰੀ ਦੇਣ ਧਿਆਨ