ਪੰਜਾਬੀ
ਗਰੇਵਾਲ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਦਿੱਤਾ ਭਰੋਸਾ
Published
3 years agoon

ਲੁਧਿਆਣਾ : ਹਲਕਾ ਪੱਛਮੀ ਤੋ ਸ੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਗੱਠਜੋੜ ਦੇ ਸਾਝੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਜੀ ਹੱਕ ‘ਚ ਵਾਰਡ ਨੰਬਰ 74 ਦੇ ਆਸਾਪੁਰੀ ਅਤੇ ਸਾਂਤ ਪਾਰਕ ਵਿਖੇ ਮਹੇਸਇੰਦਰ ਸਿੰਘ ਗਰੇਵਾਲ ਦੀ ਧਰਮ ਪਤਨੀ ਬੀਬੀ ਪਰਮਜੀਤ ਕੋਰ ਗਰੇਵਾਲ ਦੀ ਅਗਵਾਈ ਹੇਠ ਘਰ ਘਰ ਪ੍ਰਚਾਰ ਕਰਨ ਸਮੇ ਵੱਡੀ ਗਿਣਤੀ ‘ਚ ਇਲਾਕਾ ਵਾਸੀਆ ਨੇ ਗਰੇਵਾਲ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿੱਤਾ।
ਇਸ ਸਮੇ ਆਸਾਪੁਰੀ ‘ਚ ਅਕਾਲੀ ਜਥਾ ਸਹਿਰੀ ਦੇ ਸੀਨੀ. ਮੀਤ ਪ੍ਰਧਾਨ ਬਲਦੇਵ ਸਿੰਘ ਗਰੇਵਾਲ ਦੇ ਗ੍ਰਹਿ ਵਿੱਖੇ ਬੀਬੀ ਬਲਜੀਤ ਕੋਰ ਗਰੇਵਾਲ ਵਲੋਂ ਕਰਵਾਈ ਗਈ ਭਰਵੀ ਮੀਟਿੰਗ ਵਿਚ ਬੀਬੀ ਪਰਮਜੀਤ ਕੋਰ ਗਰੇਵਾਲ ਅਤੇ ਬੀਬੀ ਸੁਰਿੰਦਰ ਕੋਰ ਦਿਆਲ ਨੇ ਮੁੱਖ ਮਹਿਮਾਨ ਵੱਜੋ ਸਾਮਲ ਹੁੰਦਿਆ ਕਿਹਾ ਕਿ ਪੰਜਾਬ ‘ਚ ਸ੍ਰੋਮਣੀ ਅਕਾਲੀ ਦਲ ਬਸਪਾ ਦੀ ਸਰਕਾਰ ਬਣਨ ਜਾ ਰਹੀ ਪੰਜਾਬ ਦੇ ਵਾਸੀ ਸੁਖਬੀਰ ਸਿੰਘ ਬਾਦਲ ਨੂੰ ਆਉਣ ਵਾਲਾ ਆਪਣਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ।
ਇਸ ਲਈ ਆਪਾ ਸਾਰੇ ਆਪਣਾ ਇੱਕ ਇੱਕ ਕੀਮਤੀ ਵੋਟ ਸ੍ਰੋਮਣੀ ਅਕਾਲੀ ਦਲ ਦੇ ਚੋਣ ਨਿਸਾਨ ਤੱਕੜੀ ਤੇ ਮੋਹਰਾ ਲਾ ਕੇ ਹਲਕਾ ਪੱਛਮੀ ਤੋ ਭਾਰੀ ਬਹੁਮਤ ਨਾਲ ਜਿੱਤਾ ਕੇ ਭੇਜੀਏ ਤਾ ਜੋ ਹਲਕਾ ਦਾ ਵਿਕਾਸ ਵੱਡੇ ਪੱਧਰ ਤੇ ਕਰਾਇਆ ਜਾਏ।
ਇਸ ਮੌਕੇ ਅਕਾਲੀ ਜਥਾ ਸਹਿਰੀ ਦੇ ਸੀਨੀ. ਮੀਤ ਪ੍ਰਧਾਨ ਗੁਰਦੀਪ ਸਿੰਘ ਲੀਲ ਅਤੇ ਬਲਦੇਵ ਸਿੰਘ ਗਰੇਵਾਲ ਨੇ ਮਹੇਸਇੰਦਰ ਸਿੰਘ ਗਰੇਵਾਲ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿੱਤਾ ਤੇ ਕਿਹਾ ਇਸ ਇਲਾਕੇ ਦੀ ਇੱਕ ਇੱਕ ਵੋਟ ਤੱਕੜੀ ਨੂੰ ਪਵੇਗੀ ਤੇ ਬੀਬੀਆ ਵਲੋਂ ਬੀਬੀ ਗਰੇਵਾਲ ਅਤੇ ਬੀਬੀ ਦਿਆਲ ਜੀ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
You may like
-
ਚੋਣ ਪ੍ਰਚਾਰ ਦੌਰਾਨ ਕਿਸਾਨਾਂ ਨੇ ਘੇਰਿਆ ਮਨਪ੍ਰੀਤ ਬਾਦਲ, ਪੜ੍ਹੋ ਪੂਰੀ ਖ਼ਬਰ
-
ਚੋਣ ਪ੍ਰਚਾਰ ਲਈ ਅਬੋਹਰ ਪਹੁੰਚੇ ਸੀਐਮ ਮਾਨ, ਵਿਰੋਧੀਆਂ ‘ਤੇ ਸਾਧਿਆ ਨਿਸ਼ਾਨਾ
-
ਚੋਣ ਪ੍ਰਚਾਰ ਦੌਰਾਨ ਨਿਤਿਨ ਗਡਕਰੀ ਬੇਹੋਸ਼ ਹੋ ਗਏ, ਕੁਝ ਦੇਰ ਬਾਅਦ ਖੜ੍ਹੇ ਹੋਏ, ਫਿਰ ਭਾਸ਼ਣ ਸ਼ੁਰੂ ਕੀਤਾ
-
ਚੋਣ ਪ੍ਰਚਾਰ ਦੌਰਾਨ ਕਾਰ ਦੀ ਲਪੇਟ ‘ਚ ਆਉਣ ਨਾਲ ਭਾਜਪਾ ਆਗੂ ਦੀ ਮੌ/ਤ, ਪ੍ਰਦਰਸ਼ਨ ਸ਼ੁਰੂ
-
ਵਿਧਾਇਕ ਛੀਨਾ ਵਲੋਂ ਹਲਕੇ ‘ਚ ਸੜਕ ਨਿਰਮਾਣ ਕਾਰਜ਼ਾਂ ਦਾ ਉਦਘਾਟਨ
-
ਹਲਕੇ ‘ਚ ਕਈ ਸਾਲਾਂ ਤੋਂ ਲਟਕੇ ਕੰਮ ਆਮ ਆਦਮੀ ਪਾਰਟੀ ਨੇ ਕੀਤੇ ਮੁਕੰਮਲ-ਛੀਨਾ