ਪੰਜਾਬੀ
ਗੋਂਸਾਈ ਦੀ ਲੜਕੀ ਭਾਰਤੀ ਨੇ ਪਰਿਵਾਰ ਸਹਿਤ ਕਾਂਗਰਸ ਉਮੀਦਵਾਰ ਡਾਬਰ ਨੂੰ ਦਿੱਤਾ ਖੁੱਲ੍ਹਾ ਸਮਰਥਨ
Published
3 years agoon

ਲੁਧਿਆਣਾ : ਸਾਬਕਾ ਸਿਹਤ ਮੰਤਰੀ ਤੇ ਭਾਜਪਾ ਦੇ ਦਿੱਗਜ ਆਗੂ ਸਵਰਗਵਾਸੀ ਸਤਪਾਲ ਗੋਸਾਈਾ ਦੀ ਲੜਕੀ ਭਾਰਤੀ ਗੋਸਾਈ ਬਵੇਜਾ ਨੇ ਪਰਿਵਾਰਿਕ ਮੈਬਰਾਂ ਸਹਿਤ ਭਾਜਪਾ ਵਲੋਂ ਸਨਮਾਨ ਨਹੀਂ ਮਿਲਣ ਤੋਂ ਦੁਖੀ ਹੋ ਕੇ ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਰਿੰਦਰ ਡਾਬਰ ਦਾ ਸਮਰਥਨ ਕਰਨ ਦਾ ਐਲਾਨ ਕੀਤਾ।
ਸ੍ਰੀ ਡਾਬਰ ਨੇ ਭਾਰਤੀ ਗੋਸਾਈਾ ਸਹਿਤ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਸਿਰੋਪੇ ਪਾ ਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਤੇ ਸਵਾਗਤ ਕੀਤਾ। ਭਾਰਤੀ ਨੇ ਡਾਬਰ ਵਲੋਂ ਬਤੋਰ ਵਿਧਾਇਕ ਵਿਧਾਨ ਸਭਾ ਹਲਕਾ ਕੇਂਦਰੀ ਵਿਚ ਕਰਵਾਏ ਵਿਕਾਸ ਤੇ ਚਰਚਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਵਿਚ ਰਹਿੰਦੇ ਹੋਏ ਸਵ: ਗੋਸਾੲੀਂ ਜੀ ਦੇ ਸੁਪਣੀਆਂ ਦੇ ਵਿਧਾਨ ਸਭਾ ਕੇਂਦਰੀ ਦੀ ਉਸਾਰੀ ਕਰਨ ਦੀ ਕਵਾਇਦ ਸ਼ੁਰੂ ਕੀਤੀ ਹੈ।
ਇਸ ਦੇ ਉਲਟ ਭਾਰਤੀਆ ਜਨਤਾ ਪਾਰਟੀ ਜਿਸਦੇ ਉੱਥਾਨ ਲਈ ਸਤਪਾਲ ਗੋਸਾਈੰ ਨੇ ਪੂਰਾ ਜੀਵਨ ਸਮਰਪਿਤ ਕਰ ਦਿੱਤਾ। ਉਸ ਪਾਰਟੀ ਦੇ ਆਗੂਆਂ ਨੇ ਉਨ੍ਹਾਂ ਦੇ ਪਰਲੋਕ ਸੁਧਾਰਣ ਦੇ ਬਾਅਦ ਉਨ੍ਹਾਂ ਦੇ ਪਰਿਵਾਰ ਕਦੇ ਸੁੱਧ ਤੱਕ ਨਹੀਂ ਲਈ। ਇਸ ਦੌਰਾਨ ਉਹਨਾਂ ਸ੍ਰੀ ਡਾਬਰ ਵਲੋਂ ਕਰਵਾਏ ਵਿਧਾਨ ਸਭਾ ਕੇਂਦਰੀ ਦੇ ਵਿਕਾਸ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਦੇ ਪੱਖ ਵਿਚ ਮਤਦਾਨ ਕਰਨ ਦੀ ਅਪੀਲ ਵੀ ਸਥਾਨਕ ਲੋਕਾਂ ਨੂੰ ਕੀਤੀ।
ਵਿਧਾਇਕ ਡਾਬਰ ਨੇ ਭਾਰਤੀ ਗੋਸਾਈੰਾ ਪਰਿਵਾਰ ਨੂੰ ਮਾਨ ਸਨਮਾਨ ਦੇਣ ਦੀ ਘੋਸ਼ਣਾ ਕਰਦੇ ਹੋਏ ਕਿਹਾ ਗੋਸਾਈੰ ਜੀ ਨਾਲ ਅਪਣਾ ਰਾਜਨਿਤਿਕ ਮੁਕਾਬਲਾ ਹੋਣ ਦੇ ਬਾਵਜੂਦ ਉਨ੍ਹਾਂ ਦੇ ਹਮੇਸ਼ਾ ਗੋਸਾਈੰ ਪਰਿਵਾਰ ਨਾਲ ਚੰਗੇ ਪਾਰਿਵਾਰਿਕ ਸੰਬਧ ਰਹੇ ਹਨ।
You may like
-
ਵਿਧਾਇਕ ਬੱਗਾ ਵੱਲੋਂ ਵਾਰਡ ਨੰਬਰ 90 ‘ਚ ਗਲੀਆਂ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ
-
ਲੁਧਿਆਣਾ ਵਿੱਚ ਵੀ ਬਣੇ ਹੜ੍ਹ ਵਰਗੇ ਹਲਾਤ ! ਵਿਧਾਇਕ ਨੇ ਲਿਆ ਸਥਿਤੀ ਦਾ ਜਾਇਜ਼ਾ
-
ਲੁਧਿਆਣਾ ਕੇਂਦਰੀ ਵਿੱਚ ਤਿੰਨ ਹੋਰ ਆਮ ਆਦਮੀ ਕਲੀਨਿਕ ਬਣਨਗੇ
-
ਘਾਟੀ ਮੁਹੱਲਾ ਅਤੇ ਦਰੇਸੀ ਵਿਖੇ ਨਵੇਂ ਟਿਊਬਵੈਲਾਂ ਦਾ ਉਦਘਾਟਨ
-
ਲੁਧਿਆਣਾ ਕੇਂਦਰੀ ਤੋਂ ਵਿਰੋਧੀ ਲੜ ਰਹੇ ਨੇ ਦੂਸਰੇ ਤੇ ਤੀਸਰੇ ਸਥਾਨ ਦੀ ਲੜਾਈ – ਡਾਬਰ
-
ਸਰਕਾਰ ਬਣਨ ‘ਤੇ ਵਪਾਰਕ ਕੇਂਦਰਾਂ ‘ਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਂਗੇ -ਜਥੇਦਾਰ ਪਿ੍ਤਪਾਲ ਸਿੰਘ