ਪੰਜਾਬੀ
ਸੁਖਬੀਰ ਬਾਦਲ ਗੁਰਦੁਆਰਾ ਨਾਨਕਸਰ ਕਲੇਰਾਂ ਹੋਏ ਨਤਮਸਤਕ
Published
2 years agoon
ਜਗਰਾਓਂ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਗੁਰਦੁਆਰਾ ਨਾਨਕਸਰ ਕਲੇਰਾਂ ਨਤਮਸਤਕ ਹੋਣ ਪੁੱਜੇ, ਜਿਥੇ ਉਨ੍ਹਾਂ ਮੀਡੀਆ ਨੂੰ ਸਿਆਸੀ ਗੱਲਾਂ ਕਰਨ ਤੋਂ ਕੋਰਾ ਜਵਾਬ ਦਿੰਦਿਆਂ ਕਿਹਾ ਕਿ ਅੱਜ ਗੁਰੂ ਘਰ ਆਏ ਹਨ। ਵੀਰਵਾਰ ਨੂੰ ਸੁਖਬੀਰ ਬਾਦਲ ਦੇ ਦੁਪਹਿਰ 12:30 ਵਜੇ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਆਉਣ ਦੀ ਸੂਚਨਾ ਮਿਲਦੇ ਹੀ ਸਥਾਨਕ ਅਕਾਲੀ ਲੀਡਰਸ਼ਿਪ ਤੇ ਮੀਡੀਆ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਡੇਰਾ ਲਾ ਲਿਆ ਗਿਆ।
ਲੰਮੇ ਇੰਤਜਾਰ ਤੋਂ ਬਾਅਦ ਕਰੀਬ 3 ਘੰਟੇ ਬਾਅਦ ਸੁਖਬੀਰ ਬਾਦਲ ਗੁਰਦੁਆਰਾ ਨਾਨਕਸਰ ਪਹੁੰਚੇ, ਜਿਥੇ ਉਨ੍ਹਾਂ ਗੁਰੂ ਘਰ ਨਤਮਸਤਕ ਹੋਣ ਤੋਂ ਬਾਅਦ ਸੰਪਰਦਾਇ ਦੇ ਸੰਤ ਬਾਬਾ ਲੱਖਾ ਸਿੰਘ, ਸੰਤ ਬਾਬਾ ਘਾਲਾ ਸਿੰਘ, ਸੰਤ ਬਾਬਾ ਗੁਰਚਰਨ ਸਿੰਘ ਤੇ ਸੰਤ ਬਾਬਾ ਗੁਰਜੀਤ ਸਿੰਘ ਦੇ ਵੀ ਦਰਸ਼ਨ ਕੀਤੇ। ਸੰਪਰਦਾਇ ਦੇ ਸੰਤਾਂ ਨਾਲ ਕੁਝ ਸਮਾਂ ਬਿਤਾਉਣ ਤੋਂ ਬਾਅਦ ਸੁਖਬੀਰ ਬਾਦਲ ਨੇ ਜਗਰਾਓਂ ਤੋਂ ਉਮੀਦਵਾਰ ਐਸਆਰ ਕਲੇਰ ਤੇ ਜ਼ਿਲ੍ਹਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਨਾਲ ਵੀ ਗੱਲਬਾਤ ਕੀਤੀ।
ਸੰਤਾਂ ਵੱਲੋਂ ਲੁਧਿਆਣਾ ਹਸਪਤਾਲ ਦਾਖਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਹਾਲ ਚਾਲ ਵੀ ਸੁਖਬੀਰ ਬਾਦਲ ਤੋਂ ਪੁੱਛਿਆ। ਇਸ ਦੌਰਾਨ ਸੰਤਾਂ ਵੱਲੋਂ ਸੁਖਬੀਰ ਬਾਦਲ ਨੂੰ ਸਿਰੋਪਾਓ ਭੇਂਟ ਕੀਤੇ ਗਏ। ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਜਦੋਂ ਮੀਡੀਆ ਨੇ ਸੁਖਬੀਰ ਬਾਦਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਮਾਘ ਦੇ ਪਵਿੱਤਰ ਮਹੀਨੇ ’ਤੇ ਇਸ ਦਰ ’ਤੇ ਨਤਮਸਤਕ ਹੋਣ ਪੁੱਜੇ ਹਨ। ਅੱਜ ਉਹ ਕੋਈ ਵੀ ਸਿਆਸੀ ਗੱਲ ਨਹੀਂ ਕਰਨਗੇ।
You may like
-
ਲੋਕ ਸਭਾ ਚੋਣਾਂ: ਸੁਖਬੀਰ ਬਾਦਲ ਨੇ ਬੁਲਾਈ ਮੀਟਿੰਗ, ਜਲਦ ਹੋ ਸਕਦਾ ਹੈ ਉਮੀਦਵਾਰਾਂ ਦਾ ਐਲਾਨ
-
ਲੋਕ ਸਭਾ ਚੋਣਾਂ: ਸੁਖਬੀਰ ਬਾਦਲ ਦੀਆਂ ਨਜ਼ਰਾਂ ਲੁਧਿਆਣਾ ਸੀਟ ਲਈ ਇਨ੍ਹਾਂ ਆਗੂਆਂ ‘ਤੇ ਟਿਕੀਆਂ
-
ਨਾਨਕਸਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਏ ਨਤਮਤਸਕ
-
ਸੁਖਬੀਰ ਬਾਦਲ ਨੇ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਕੀਤੀ ਸ਼ਰਧਾਂਜਲੀ ਭੇਂਟ
-
ਕੋਟਕਪੂਰਾ ਗੋਲ਼ੀਕਾਂਡ : ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਸੁਖਬੀਰ ਬਾਦਲ ਨੂੰ ਵੱਡੀ ਰਾਹਤ
-
ਜਗਰਾਉਂ ਹਲਕੇ ਦੇ ਵਿਕਾਸ ਲਈ 11 ਲੱਖ ਰੁਪਏ ਦੇਣ ਦਾ ਐਲਾਨ