ਲੁਧਿਆਣਾ : ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਪਿੰਡ ਫੁੱਲਾਂਵਾਲ ਦੀ ਮੋਤੀ ਬਾਗ ਕਾਲੋਨੀ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਦਰਸ਼ਨ ਸਿੰਘ ਸ਼ਿਵਾਲਿਕ ਦੇ ਹੱਕ ਵਿਚ ਪ੍ਰਧਾਨ ਮਾਨ ਸਿੰਘ ਅਤੇ ਸੀਨੀ. ਮੀਤ ਪ੍ਰਧਾਨ ਤਰਨਜੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਈ ਮੀਟਿੰਗ ਨੂੰ ਭਰਵਾਂ ਹੁੰਗਾਰਾ ਮਿਲਿਆ।
ਸ਼ਿਵਾਲਿਕ ਨੇ ਇਸ ਮੌਕੇ ਹਾਜ਼ਰੀਨਾਂ ਨੂੰ ਸੰਬੋਧਨ ਕਰਦਿਆਂ ਆਪਣੀ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਕੀਤੇ ਵਿਕਾਸ ਕੰਮਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ। ਹਾਜ਼ਰ ਵੋਟਰਾਂ ਨੇ ਸ਼ਿਵਾਲਿਕ ਨੂੰ ਮੁੜ ਜਿਤਾਉਣ ਦਾ ਪੂਰਾ ਭਰੋਸਾ ਦਿਵਾਇਆ 
ਇਸ ਮੌਕੇ ਪ੍ਰਧਾਨ ਰਘਵੀਰ ਸਿੰਘ, ਪ੍ਰੀਤ ਸਿੰਘ, ਹਰਜਿੰਦਰ ਸਿੰਘ, ਬਲਜਿੰਦਰ ਸਿੰਘ ਭੰਗੂ, ਭਰਪੂਰ ਸਿੰਘ ਸੇਖੋਂ, ਜਗਦੀਪ ਕਲਸੀ, ਹਰਪ੍ਰੀਤ ਸੇਖੋਂ, ਪਿ੍ਤਪਾਲ ਸਿੰਘ, ਟੀਟਾ ਸੇਖੋਂ, ਵਿੱਕੀ ਸੇਖੋਂ, ਲਾਲੀ ਕੈਂਥ, ਮਨਜੀਤ, ਦਾਰਾ ਸਿੰਘ, ਤੀਰਥ ਸਿੰਘ, ਸਾਧੂ ਸਿੰਘ, ਖੁਸ਼ਬੀਰ ਸਿੰਘ, ਅਮਨੀ ਗਰੇਵਾਲ, ਭਿੰਦਾ ਗਰੇਵਾਲ, ਹਰਭਜਨ ਸਿੰਘ, ਹੰਸ ਰਾਜ ਆਦਿ ਹਾਜ਼ਰ ਸਨ।