ਪੰਜਾਬੀ
ਸੂਬੇ ਦੀਆਂ ਸਿਆਸੀ ਤੇ ਰਵਾਇਤੀ ਪਾਰਟੀਆਂ ਤੋਂ ਪੰਜਾਬ ਦੇ ਲੋਕ ਆਸ ਮੁਕਾ ਚੁੱਕੇ ਨੇ – ਬੈਂਸ
Published
3 years agoon
ਲੁਧਿਆਣਾ : ਲੋਕ ਇਨਸਾਫ ਪਾਰਟੀ ਦੀ ਵਾਰਡ-47 ਮੁਹੱਲਾ ਆਜ਼ਾਦ ਨਗਰ ‘ਚ ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਖੋਖਰ ਦੀ ਅਗਵਾਈ ਹੇਠ ਬੂਥ ਕਮੇਟੀ ਦੀ ਅਹਿਮ ਮੀਟਿੰਗ ਹੋਈ, ਜਿਸ ਵਿਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਮੀਟਿੰਗ ਦੌਰਾਨ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਬੈਂਸ ਨੇ ਕਿਹਾ ਕਿ ਪਹਿਲਾਂ 10 ਸਾਲ ਅਕਾਲੀ ਦਲ ਨੇ ਆਪਣੇ ਰਾਜ ਦੌਰਾਨ ਸੂਬੇ ਲਈ ਕੁਝ ਨਹੀਂ ਕੀਤਾ ਅਤੇ ਹੁਣ ਸੱਤਾ ‘ਚ ਆਈ ਕਰੀਬ 5 ਸਾਲ ਤੋਂ ਕਾਂਗਰਸ ਸਰਕਾਰ ਵੀ ਅਕਾਲੀ ਦਲ ਵਾਲੇ ਰਾਹ ‘ਤੇ ਹੀ ਤੁਰੀ ਹੋਈ ਹੈ।
ਉਨ੍ਹਾਂ ਕਿਹਾ ਕਿ ਸੂਬੇ ਦੀਆਂ ਸਿਆਸੀ ਤੇ ਰਵਾਇਤੀ ਪਾਰਟੀਆਂ ਤੋਂ ਪੰਜਾਬ ਦੇ ਲੋਕ ਆਸ ਮੁਕਾ ਚੁੱਕੇ ਹਨ ਅਤੇ ਲੋਕ ਇਨਸਾਫ ਪਾਰਟੀ ਤੋਂ ਵੱਡੀਆਂ ਉਮੀਦਾਂ ਹਨ | ਇਸ ਮੌਕੇ ਇਲਾਕਾ ਨਿਵਾਸੀਆਂ ਨੇ ਵਿਧਾਇਕ ਬੈਂਸ ਨੂੰ ਸਨਮਾਨਿਤ ਕੀਤਾ।
ਮੀਟਿੰਗ ਦੌਰਾਨ ਨੀਰਜ ਗੋਰਾ, ਸੁਖਵਿੰਦਰ ਸਿੰਘ, ਕੁਲਵਿੰਦਰ ਸਿੰਘ ਰਸ਼ੀਨ, ਬੋਨੀ, ਇੰਦਰਜੀਤ ਗਰੇਵਾਲ, ਪੰਮਾ ਧਾਲੀਵਾਲ, ਚਰਨਜੀਤ ਕੌਰ, ਰਵੀ ਕੁਮਾਰ, ਹਰਦਿਆਲ ਕੈੜਾ, ਦਰਸ਼ਨ ਸਿੰਘ, ਰਿਸ਼ੀ ਕੁਮਾਰ, ਸੰਜੀਵ ਸਾਜੀ, ਹੰਸਾਂ ਖਾਨ, ਸਾਹਿਲ ਖੋਖਰ, ਹਰਪਾਲ ਨਾਪਰਾ, ਪੁਨੀਸ਼ ਕੁਮਾਰ, ਮੁਹੰਮਦ ਅਲਾਉਦੀਨ ਆਦਿ ਹਾਜ਼ਰ ਸਨ।
You may like
-
ਲੋਕ ਇਨਸਾਫ਼ ਪਾਰਟੀ ਨੇ ਸੇਖੋਂ ਖਿਲਾਫ਼ ਸਖਤ ਕਾਰਵਾਈ ਦੀ ਕੀਤੀ ਮੰਗ
-
ਸਿਮਰਜੀਤ ਬੈਂਸ 10 ਫਰਵਰੀ ਨੂੰ ਜੇਲ੍ਹ ‘ਚੋਂ ਹੋਣਗੇ ਰਿਹਾਅ, ਜਬਰ-ਜ਼ਿਨਾਹ ਦੇ ਮਾਮਲੇ ‘ਚ ਮਿਲ ਚੁੱਕੀ ਹੈ ਜ਼ਮਾਨਤ
-
ਵਿਧਾਇਕ ਕੁਲਵੰਤ ਸਿੱਧੂ ਦਾ ਨਿਗਮ ਚੋਣਾਂ ਤੋਂ ਪਹਿਲਾਂ ਲੋਕ ਇਨਸਾਫ ਪਾਰਟੀ ਨੂੰ ਝੱਟਕਾ!
-
ਲੋਕ ਇਨਸਾਫ ਪਾਰਟੀ ਨਗਰ ਨਿਗਮ ਚੋਣਾਂ ਲੜ੍ਹਨ ਲਈ ਪੂਰੀ ਤਰ੍ਹਾਂ ਤਿਆਰ: ਜਥੇਦਾਰ ਬਲਵਿੰਦਰ ਬੈਂਸ
-
ਜਬਰ ਜਨਾਹ ਮਾਮਲੇ ‘ਚ ਸਿਮਰਜੀਤ ਬੈਂਸ ਦੀ ਜ਼ਮਾਨਤ ਅਰਜ਼ੀ ‘ਤੇ ਹੋਈ ਸੁਣਵਾਈ, ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
-
ਭਾਖੜਾ ਡੈਮ ‘ਤੇ ਸੀ.ਆਈ.ਐਸ.ਐਫ. ਦੀ ਤਾਇਨਾਤੀ, ਪੰਜਾਬੀਆਂ ਦੀ ਅਣਖ ਨੂੰ ਵੰਗਾਰ – ਬੈਂਸ
