ਧਰਮ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 5 ਤੋਂ 9 ਜਨਵਰੀ ਵਿਸ਼ੇਸ਼ ਗੁਰਮਤਿ ਸਮਾਗਮ
Published
3 years agoon

ਲੁਧਿਆਣਾ : ਸ਼ਹਿਰ ਦੇ ਕੇਂਦਰੀ ਸਥਾਨ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਿੰਘ ਸਭਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 5 ਤੋਂ 9 ਜਨਵਰੀ ਵਿਸ਼ੇਸ਼ ਗੁਰਮਤਿ ਸਮਾਗਮ ਕਰਾਏ ਜਾਣਗੇ, 9 ਜਨਵਰੀ ਸ਼ਾਮ 6 ਵਜੇ ਅੰਮਿ੍ਤ ਸੰਚਾਰ ਸਮਾਗਮ ਹੋਵੇਗਾ।
ਮੁੱਖ ਸੇਵਾਦਾਰ ਗੁਰਮੀਤ ਸਿੰਘ ਅਤੇ ਜਨਰਲ ਸਕੱਤਰ ਜਰਨੈਲ ਸਿੰਘ ਨੇ ਦੱਸਿਆ ਕਿ 5 ਜਨਵਰੀ ਸਵੇਰੇ 9 ਵਜੇ ਸ਼ਹਿਰ ਦੀਆਂ ਪ੍ਰਭਾਤ ਪੇਰੀਆਂ ਦਾ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਜੇਲ੍ਹ ਰੋਡ, ਕਰੀਮਪਰਾ ਬਜ਼ਾਰ, ਸੁਭਾਨੀ ਬਿਲਡਿੰਗ, ਸ਼ਆਹਪੁਰ ਰੋਡ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ।
ਜ਼ਿਲ੍ਹਾ ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਦੇ ਸਹਿਯੋਗ ਨਾਲ 9 ਜਨਵਰੀ ਬਾਅਦ ਦੁਪਹਿਰ 1 ਵਜੇ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਜੇਲ੍ਹ ਰੋਡ, ਬੈਰਿੰਗ ਮਾਰਕੀਟ, ਘੰਟਾ ਘਰ ਚੌਕ, ਚੌੜਾ ਬਾਜ਼ਾਰ, ਪਾਤਸ਼ਾਹੀ ਸੀ.ਐਮ.ਸੀ. ਚੌਕ, ਖੁੱਡ ਮੁਹੱਲਾ, ਪੁਰਾਣਾ ਸਿਵਲ ਹਸਪਤਾਲ ਰੋਡ, ਬਰਾਊਨ ਰੋਡ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ।
ਗੁਰਮਤਿ ਸਮਾਗਮਾਂ ਦੌਰਾਨ ਭਾਈ ਦਲਬੀਰ ਸਿੰਘ, ਭਾਈ ਗਗਨਦੀਪ ਸਿੰਘ, ਭਾਈ ਸੁਖਵੀਰ ਸਿਸੰਘ, ਭਾਈ ਕੁਲਵਿੰਦਰ ਸਿੰਘ (ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ), ਭਾਈ ਮੰਗਲ ਸਿੰਘ ਲੁਧਿਆਣਾ, ਭਾਈ ਕੁਲਬੀਰ ਸਿੰਘ (ਫਾਜ਼ਿਲਕਾ), ਢਾਡੀ ਜੱਥਾ ਬੀਬੀ ਅਮਨਦੀਪ ਕੌਰ ਅਤੇ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ, ਭਾਈ ਹਰਪ੍ਰੀਤ ਸਿੰਘ ਗੁਰਬਾਣੀ ਕੀਰਤਨ/ਕਥਾ ਰਾਹੀਂ ਹਾਜ਼ਰੀ ਭਰਨਗੇ।
You may like
-
ਦਿੱਲੀ ਫ਼ਤਿਹ ਦਿਵਸ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਿਆ ਅਲੌਕਿਕ ਨਗਰ ਕੀਰਤਨ
-
ਸ੍ਰੀ ਗੁਰੂ ਹਰਗੋਬਿੰਦ ਸਕੂਲ ਦੇ ਵਿਦਿਆਰਥੀ ਭਗਤ ਰਵਿਦਾਸ ਜੀ ਦੇ ਨਗਰ ਕੀਰਤਨ ‘ਚ ਹੋਏ ਸ਼ਾਮਿਲ
-
ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਮਨਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ
-
ਰਾਮਗੜ੍ਹੀਆ ਐਜ਼ੂਕੇਸ਼ਨਲ ਕੌਂਸਲ ਵੱਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ
-
ਹੋਲੇ ਮਹੱਲੇ ਦੇ ਦੂਸਰੇ ਦਿਨ ਲੱਖਾਂ ਸੰਗਤਾਂ ਨੇ ਗੁਰੂ ਘਰਾਂ ‘ਚ ਟੇਕਿਆ ਮੱਥਾ, ਅਨੇਕਾਂ ਲੰਗਰ ਲਗਾ ਕੇ ਸੰਗਤ ਦੀ ਸੇਵਾ ਜਾਰੀ
-
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸੰਬੰਧੀ ਮਹਾਨ ਨਗਰ ਕੀਰਤਨ 6 ਨੂੰ – ਮੱਕੜ