ਪੰਜਾਬੀ
ਸ਼ਹਿਰ ਦੀਆਂ 5 ਮੁੱਖ ਸੜਕਾਂ ਦਾ ਨਾਂਅ 5 ਪਿਆਰਿਆਂ ਦੇ ਨਾਂਅ ‘ਤੇ ਰੱਖਣ ਦਾ ਪ੍ਰਸਤਾਵ
Published
3 years agoon

ਲੁਧਿਆਣਾ : ਲੁਧਿਆਣਾ ਨਗਰ ਨਿਗਮ ਜਨਰਲ ਹਾਊਸ ਦੀ ਮੇਅਰ ਬਲਕਾਰ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਲਈ 100 ਕਰੋੜ ਰੁਪਏ ਦਾ ਬੈਂਕ ਤੋਂ ਕਰਜ਼ਾ ਲੈਣ ਦੀ ਮਨਜੂਰੀ ਦਿੱਤੀ ਗਈ ਜੋ 14 ਸਾਲ ਵਿਚ ਮੋੜਿਆ ਜਾਣਾ ਹੈ, ਸ਼ਹਿਰ ਦੀਆਂ 5 ਮੁੱਖ ਸੜਕਾਂ ਦਾ ਨਾਂਅ 5 ਪਿਆਰਿਆਂ ਦੇ ਨਾਂਅ ‘ਤੇ ਰੱਖਣ ਦਾ ਪ੍ਰਸਤਾਵ ਵੀ ਪਾਸ ਕਰ ਦਿੱਤਾ ਗਿਆ।
ਪੰਜਾਬ ਸਰਕਾਰ ਵਲੋਂ ਰਿਹਾਇਸ਼ੀ ਮਕਾਨਾਂ ਵੱਲ ਬਕਾਇਆ ਪਾਣੀ/ਸੀਵਰੇਜ ਦੇ ਬਿੱਲ ਮੁਆਫ ਕਰਨ ਅਤੇ ਭਵਿੱਖ ‘ਚ 50 ਰੁਪਏ ਪ੍ਰਤੀ ਕੁਨੈਕਸ਼ਨ ਰਿਹਾਇਸ਼ੀ ਹਰ ਮਹੀਨੇ ਬਿੱਲ ਵਸੂਲਣ ਲਈ ਜਾਰੀ ਨੋਟੀਫਿਕੇਸ਼ਨ ਨੂੰ ਅਡਾਪਟ ਕਰ ਲਿਆ ਗਿਆ, ਨਗਰ ਨਿਗਮ ਦੀ ਹਦੂਦ ਅੰਦਰ ਗਲਾਡਾ ਵਲੋਂ ਵਿਕਸਿਤ ਕੀਤੀਆਂ ਕਮਰਸ਼ੀਅਲ ਅਤੇ ਰਿਹਾਇਸ਼ੀ ਸਕੀਮਾਂ ਨੂੰ ਸਾਂਭ ਸੰਭਾਲ ਲਈ ਦਿੱਤੇ ਜਾਣ ਦੇ ਪ੍ਰਸਤਾਵ ਦਾ ਕੌਂਸਲਰ ਵਿਨੀਤ ਭਾਟੀਆ ਅਤੇ ਉਮੇਸ਼ ਸ਼ਰਮਾ ਨੇ ਵਿਰੋਧ ਕੀਤੇ ਜਾਣ ‘ਤੇ ਪੈਡਿੰਗ ਕਰ ਦਿੱਤਾ ਗਿਆ।
ਮਾਡਲ ਟਾਊਨ ਸ਼ਮਸ਼ਾਨਘਾਟ ਚੌਕ ਦਾ ਨਾਂਅ ਪਿਰਾਮਿਡ ਚੌਕ, ਹੰਬੜਾਂ ਰੋਡ ਤੇ ਸਬ-ਰਜਿਸਟਰਰ ਦਫਤਰ ਦੇ ਸਾਹਮਣੇ ਮੌਜੂਦ 2400 ਵਰਗ ਗਜ ਜ਼ਮੀਨ ‘ਤੇ ਵੈਡਿੰਗ ਜ਼ੋਨ ਬਣਾਉਣ, ਆਤਮ ਨਗਰ ਸਕੀਮ ਪਾਰਟ ਇਕ ਅਤੇ ਦੋ ਦੀਆਂ ਗਲੀਆਂ ਨੂੰ ਪਬਲਿਕ ਸਟਰੀਟ ਐਲਾਨਣ, ਨਗਰ ਨਿਗਮ ਦੀ ਪਬਲਿਕ ਰਿਲੇਸ਼ਨ ਬ੍ਰਾਂਚ ਬਣਾਉਣ, ਇਮਾਰਤੀ ਸ਼ਾਖਾ ਵਲੋਂ ਨਗਰ ਨਿਗਮ ਦੀਆਂ ਪ੍ਰਾਪਰਟੀਆਂ ਵੇਚਕੇ 50 ਕਰੋੜ ਰੁਪਏ ਇਕੱਤਰ ਕਰਨ, ਡੇਅਰੀ ਕੰਪਲੈਕਸ ਵਿਚ ਸੇਮ ਨਾਲੇ ਤੋਂ ਆਉਣ ਵਾਲੇ ਪਲਾਟ ਬਦਲੇ ਬਦਲਵਾਂ ਪਲਾਟ ਦੇਣ ਸਮੇਤ 38 ਪ੍ਰਸਤਾਵ ਪਾਸ ਕੀਤੇ।
You may like
-
UCPMA ‘ਚ ਪ੍ਰਦੂਸ਼ਣ ਸਹਿਮਤੀ ਪ੍ਰਾਪਤ ਕਰਨ ਲਈ ਕੀਤਾ ਗਿਆ ਕੈਂਪ ਦਾ ਆਯੋਜਨ
-
CM ਮਾਨ ਨੇ ਸੁਪਰ ਸੰਕਸ਼ਨ ਮਸ਼ੀਨ ਅਤੇ 50 ਟਰੈਕਟਰਾਂ ਨੂੰ ਦਿਖਾਈ ਹਰੀ ਝੰਡੀ
-
ਗਿਆਸਪੁਰਾ ‘ਚ ਮੁੜ ਗੈਸ ਲੀਕ ਸਬੰਧੀ NDRF ਨੇ ਦਿੱਤੀ ਇਹ ਰਿਪੋਰਟ
-
ਸਕੂਲ ਟੂਰਨਾਮੈਂਟ ਕਮੇਟੀ ਦਾ ਗਠਨ ਕਰਨ ਸਬੰਧੀ DEO ਵਲੋਂ ਨਿਰਦੇਸ਼ ਜਾਰੀ
-
ਲੁਧਿਆਣਾ ‘ਚ ਭਾਰੀ ਬਾਰਿਸ਼ ਕਾਰਣ ਵਾਟਰ ਸਪਲਾਈ ‘ਚ ਹੋਵੇਗੀ ਇੰਨੇ ਘੰਟਿਆਂ ਦੀ ਕਟੌਤੀ
-
ਵਿਧਾਇਕ ਬੀਬੀ ਛੀਨਾ ਵੱਲੋਂ ਸੁਣੀਆਂ ਕਰਮਚਾਰੀਆਂ ਦੀਆਂ ਸਮੱਸਿਆਵਾਂ