ਕਰੋਨਾਵਾਇਰਸ
ਸਿਹਤ ਵਿਭਾਗ ਵੱਲੋਂ ਵਸਨੀਕਾਂ ਨੂੰ ਓਮੀਕ੍ਰੋਨ ਸਬੰਧੀ ਕੀਤਾ ਜਾ ਰਿਹਾ ਜਾਗਰੂਕ
Published
3 years agoon

ਲੁਧਿਆਣਾ : ਸਿਵਲ ਸਰਜਨ ਡਾ. ਐਸ.ਪੀ. ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਵਲੋ ਕੋਰੋਨਾ ਦੀ ਜਾਗਰੂਕਤਾ ਸਬੰਧੀ ਜ਼ਿਲ੍ਹੇ ਭਰ ਵਿਚ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਸਿਹਤ ਵਿਭਾਗ ਵਲੋ ਕੈਂਪ ਲਗਾਏ ਜਾ ਰਹੇ ਹਨ। ਡਾ. ਸਿੰਘ ਨੇ ਦੱਸਿਆ ਕਿ ਓਮੀਕ੍ਰੋਨ ਸੰਬਧੀ ਵੀ ਆਮ ਲੋਕਾਂ ਨੂੰ ਪਿੰਡਾਂ ਅਤੇ ਸ਼ਹਿਰਾਂ ਵਿਚ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਜਿੰਨਾਂ ਵਿਅਕਤੀਆਂ ਨੇ ਅਜੇ ਤੱਕ ਆਪਣੀ ਕੋਵਿਡ ਦੀ ਪਹਿਲੀ ਅਤੇ ਦੂਸਰੀ ਖੁਰਾਕ ਨਹੀ ਲਗਾਈ, ਉਹ ਵਿਅਕਤੀ ਆਪਣੀ ਪਹਿਲੀ ਅਤੇ ਦੂਸਰੀ ਖੁਰਾਕ ਜਰੂਰ ਲਗਵਾਉਣ। ਕੋਰੋਨਾ ਦੀਆਂ ਦੋਨੋ ਖੁਰਾਕਾਂ ਲੱਗਣ ਤੋ ਬਾਅਦ ਹੀ ਮੁਕੰਮਲ ਟੀਕਾਕਰਨ ਮੰਨਿਆ ਜਾਂਦਾ ਹੈ। ਡਾ. ਸਿੰਘ ਨੇ ਖਾਸ ਤੌਰ ਤੇ ਉਨ੍ਹਾਂ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਜਿੰਨ੍ਹਾ ਵਿਅਕਤੀਆਂ ਨੇ ਆਪਣੀ ਪਹਿਲੀ ਖੁਰਾਕ ਲਗਵਾਉਣ ਤੋ ਬਾਅਦ ਦੂਸਰੀ ਖੁਰਾਕ ਨਹੀ ਲਗਵਾਈ।
ਉਨ੍ਹਾਂ ਕਿਹਾ ਕਿ ਕੋਵਿਡ ਦੀਆਂ ਦੋਨੋ ਖੁਰਾਕਾਂ ਤੋ ਕੋਈ ਵਿਅਕਤੀ ਵਾਂਝਾ ਨਾ ਰਹੇ। ਡਾ. ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਖਾਂਸੀ, ਬੁਖਾਰ, ਜੁਕਾਮ ਹੁੰਦਾ ਹੈ ਤਾਂ ਉਹ ਵਿਅਕਤੀ ਆਪਣਾ ਕੋਰੋਨਾ ਦਾ ਟੈਸਟ ਜਰੂਰ ਕਰਵਾਏ ਤਾਂ ਜੋ ਕੋਰੋਨਾ ਦਾ ਸਮੇ ਸਿਰ ਇਲਾਜ ਹੋ ਸਕੇ ਅਤੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਨੂੰ ਵੀ ਸਮੇਂ ਸਿਰ ਬਚਾਇਆ ਜਾ ਸਕੇ।
ਉਨਾਂ ਕਿਹਾ ਕਿ ਕੋਰੋਨਾ ਦੇ ਬਚਾਅ ਲਈ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ, ਹੱਥਾਂ ਨੂੰ ਵਾਰ ਵਾਰ ਸਾਫ ਕੀਤਾ ਜਾਵੇ, ਭੀੜ ਭੜੱਕੇ ਵਾਲੀਆਂ ਥਾਵਾਂ ‘ਤੇ ਜਾਣ ਸਮੇਂ ਮਾਸਕ ਦੀ ਵਰਤੋ ਕੀਤੀ ਜਾਵੇ।
You may like
-
ਸਿਹਤ ਵਿਭਾਗ ਵਲੋਂ ਟਾਇਰ ਮਾਰਕੀਟ ਤੇ ਰੇਲਵੇ ਕਲੌਨੀ ‘ਚ ਵਿਸ਼ੇਸ ਚੈਕਿੰਗ
-
‘ਹਰ ਸ਼ੁੱਕਰਵਾਰ ਡੇਂਗੂ ਤੇ ਵਾਰ’, ਸਲੋਗਨ ਰਾਹੀਂ ਜਾਗਰੂਕਤਾ ਮੁਹਿੰਮ ਦੀ ਕੀਤਾ ਆਗਾਜ਼
-
ਅੱਖਾਂ ਦੇ ਫਲੂ ਵਰਗੇ ਲੱਛਣ ਆਉਣ ‘ਤੇ ਘਬਰਾਉਣ ਦੀ ਲੋੜ ਨਹੀ – ਸਿਵਲ ਸਰਜਨ
-
ਲੁਧਿਆਣਾ ਨਿਵਾਸੀ ਡੇਂ/ਗੂ ਤੋਂ ਬਚਾਅ ਲਈ ਰਹਿਣ ਸਾਵਧਾਨ – ਸਿਵਲ ਸਜਰਨ ਡਾਕਟਰ ਹਤਿੰਦਰ ਕੌਰ
-
ਹੜ੍ਹ ਦੀ ਮਾਰ ਤੋਂ ਬਾਅਦ ਹੁਣ ਇਸ ਬਿਮਾਰੀ ਨੇ ਚੁੱਕਿਆ ਸਿਰ, 3 ਮਰੀਜ਼ ਪਾਜ਼ੇਟਿਵ
-
ਹੁਣ ਪੰਜਾਬ ਸਰਕਾਰ ਪੇਂਡੂ ਡਿਸਪੈਂਸਰੀਆਂ ਨੂੰ ਆਮ ਆਦਮੀ ਕਲੀਨਿਕਾਂ ‘ਚ ਬਦਲਣ ਦੀ ਤਿਆਰੀ ‘ਚ