ਪੰਜਾਬੀ
ਸੀਵਰੇਜ਼ ਸਫਾਈ ਲਈ ਨਗਰ-ਨਿਗਮ ਦੇ ਦਫ਼ਤਰ ਅੱਗੇ ਕੀਤਾ ਰੋਸ-ਮੁਜਾਹਰਾ
Published
3 years agoon

ਲੁਧਿਆਣਾ : ਟੈਕਸਟਾਇਲ ਹੌਜ਼ਰੀ ਕਾਮਗਾਰ ਯੂਨੀਅਨ ਦੀ ਅਗਵਾਈ ’ਚ ਈ.ਡਬਲਯੂ.ਐਸ. ਕਲੋਨੀ ਲੁਧਿਆਣਾ ਵਾਸੀਆਂ ਨੇ ਸਾਫ਼ ਪੀਣ ਵਾਲੇ ਪਾਣੀ ਦੇ ਪ੍ਰਬੰਧ ਤੇ ਸੀਵਰੇਜ਼ ਸਫਾਈ ਦੀਆਂ ਮੰਗਾ ਲਈ ਕਲੋਨੀ ਤੋਂ ਨਗਰ-ਨਿਗਮ ਜੋਨ-ਬੀ ਦੇ ਦਫ਼ਤਰ ’ਤੇ ਰੋਸ-ਮੁਜਾਹਰਾ ਕੀਤਾ।
ਪਿਛਲੇ ਕਈ ਮਹੀਨਿਆਂ ਤੋਂ ਕਲੋਨੀ ਵਿੱਚ ਸੀਵਰੇਜ਼ ਦਾ ਪਾਣੀ ਜਾਮ ਹੋਣ ਨਾਲ਼ ਗਲੀਆਂ ਤੇ ਲੋਕਾਂ ਦੇ ਘਰਾਂ ਅੰਦਰ ਗੰਦਾ ਪਾਣੀ ਜਮ੍ਹਾਂ ਹੋ ਗਿਆ ਹੈ। ਜਿਸ ਨਾਲ਼ ਅਨੇਕ ਕਿਸਮ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ ਅਤੇ ਲੋਕਾਂ ਦਾ ਜੀਣਾ ਦੁਸ਼ਵਾਰ ਹੋਇਆ ਪਿਆ ਹੈ। ਇਹ ਗੰਦਾ ਪਾਣੀ ਪੀਣ ਵਾਲੇ ਪਾਣੀ ਵਿੱਚ ਵੀ ਰਲ਼ ਜਾਂਦਾ ਹੈ। ਇਸ ਸਬੰਧੀ ਵਾਰ-ਵਾਰ ਲੁਧਿਆਣਾ ਨਗਰ ਨਿਗਮ ਪ੍ਰਸ਼ਾਸ਼ਨ ਦਾ ਧਿਆਨ ਦਿਵਾਇਆ ਗਿਆ ਹੈ ਪਰ ਕੋਈ ਠੋਸ ਹੱਲ ਨਹੀਂ ਕੀਤਾ ਜਾ ਰਿਹਾ।
ਲੋਕ ਇਲਾਕੇ ਦੇ ਕੌਂਸਲਰ, ਐਮ.ਐਲ.ਏ ਤੋਂ ਲੈ ਕੇ ਨਗਰ-ਨਿਗਮ ਦਫ਼ਤਰ ਤੱਕ ਗੇੜੇ ਮਾਰ ਕੇ ਥੱਕ ਗਏ ਹਨ। ਕੁੱਝ ਦਿਨ ਪਹਿਲਾਂ ਵੀ ਕਲੋਨੀ ਦੇ ਲੋਕਾਂ ਦਾ ਇੱਕ ਵਫ਼ਦ ਨਗਰ-ਨਿਗਮ ਲੁਧਿਆਣਾ ਦੇ ਜੋਨ ਬੀ ਦਫ਼ਤਰ ’ਚ ਆਪਣਾ ਮੰਗ-ਪੱਤਰ ਦੇ ਕੇ ਆਇਆ ਸੀ। ਉਹਨਾਂ ਨੇ ਜਲਦ ਕਾਰਵਾਈ ਦਾ ਭਰੋਸਾ ਦਿੱਤਾ ਸੀ, ਪਰ ਅਜੇ ਕੋਈ ਕਾਰਵਾਈ ਨਹੀਂ ਕੀਤੀ ਤੇ ਇਲਾਕੇ ਦੀ ਹਾਲਤ ਜਿਉਂ ਦੀ ਤਿਉਂ ਬਣੀ ਹੋਈ ਹੈ। ਇਸ ਲਈ ਅੱਜ ਕਲੋਨੀ ਦੇ ਲੋਕਾਂ ਨੇ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਲੁਧਿਆਣਾ ਨਗਰ-ਨਿਗਮ ਦੇ ਦਫ਼ਤਰ ਜੋਨ-ਬੀ ਅੱਗੇ ਨਾਹਰੇ ਬਾਜੀ ਕੀਤੀ ਅਤੇ ਆਪਣਾ ਰੋਸ ਜਤਾਇਆ ਅਤੇ ਮੰਗ ਪੱਤਰ ਸੌਂਪਿਆ।
ਇਸ ਮੌਕੇ ਟੈਕਸਟਾਇਲ ਹੌਜ਼ਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਜਗਦੀਸ਼ ਸਿੰਘ ਨੇ ਕਿਹਾ ਕਿ ਜੇਕਰ ਨਗਰ ਨਿਗਮ ਪ੍ਰਸ਼ਾਸ਼ਨ ਸਾਡੇ ਮਸਲੇ ਨੂੰ ਗੰਭੀਰਤਾ ਨਾਲ਼ ਨਹੀਂ ਲਵੇਗਾ ਤਾਂ ਕਲੋਨੀ ਵਿੱਚ ਪਰਚਾ ਵੰਡ ਕੇ ਵੱਡੇ ਪੱਧਰ ਤੇ ਲਾਮਬੰਦੀ ਕੀਤੀ ਜਾਵੇਗੀ ਤੇ ਮਸਲਾ ਹੱਲ ਹੋਣ ਤੱਕ ਸੰਘਰਸ਼ ਤਿੱਖਾ ਕੀਤਾ ਜਾਵੇਗਾ।
You may like
-
UCPMA ‘ਚ ਪ੍ਰਦੂਸ਼ਣ ਸਹਿਮਤੀ ਪ੍ਰਾਪਤ ਕਰਨ ਲਈ ਕੀਤਾ ਗਿਆ ਕੈਂਪ ਦਾ ਆਯੋਜਨ
-
CM ਮਾਨ ਨੇ ਸੁਪਰ ਸੰਕਸ਼ਨ ਮਸ਼ੀਨ ਅਤੇ 50 ਟਰੈਕਟਰਾਂ ਨੂੰ ਦਿਖਾਈ ਹਰੀ ਝੰਡੀ
-
ਗਿਆਸਪੁਰਾ ‘ਚ ਮੁੜ ਗੈਸ ਲੀਕ ਸਬੰਧੀ NDRF ਨੇ ਦਿੱਤੀ ਇਹ ਰਿਪੋਰਟ
-
ਲੁਧਿਆਣਾ ‘ਚ ਭਾਰੀ ਬਾਰਿਸ਼ ਕਾਰਣ ਵਾਟਰ ਸਪਲਾਈ ‘ਚ ਹੋਵੇਗੀ ਇੰਨੇ ਘੰਟਿਆਂ ਦੀ ਕਟੌਤੀ
-
ਵਿਧਾਇਕ ਬੀਬੀ ਛੀਨਾ ਵੱਲੋਂ ਸੁਣੀਆਂ ਕਰਮਚਾਰੀਆਂ ਦੀਆਂ ਸਮੱਸਿਆਵਾਂ
-
ਨਗਰ ਨਿਗਮ ਨੇ ਨਿਯਮਾਂ ਦੀ ਉਲੰਘਣਾ ਕਰਨ ’ਤੇ ਉਸਾਰੀ ਅਧੀਨ ਛੇ ਇਮਾਰਤਾਂ ਢਾਹੀਆਂ