ਪੰਜਾਬੀ
ਸ਼ੋ੍ਮਣੀ ਅਕਾਲੀ ਦਲ ਹੀ ਸਮਝ ਸਕਦਾ ਹੈ ਪੰਜਾਬੀਆਂ ਦੀ ਭਾਵਨਾ: ਸੁਖਬੀਰ
Published
3 years agoon

ਖੰਨਾ : ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪ ਦੇ ਸਾਬਕਾ ਹਲਕਾ ਇੰਚਾਰਜ ਅਨਿਲ ਦੱਤ ਫ਼ੱਲੀ ਨੂੰ ਸ਼ੋ੍ਮਣੀ ਅਕਾਲੀ ਦਲ ‘ਚ ਸ਼ਾਮਿਲ ਕਰਨ ਮਗਰੋਂ ਆਪ ਤੇ ਕਾਂਗਰਸ ‘ਤੇ ਜਬਰਦਸਤ ਹਮਲੇ ਬੋਲੇ। ਸੁਖਬੀਰ ਬਾਦਲ ਨੇ ਕਿਹਾ ਕਿ ਕੇਵਲ ਅਕਾਲੀ ਦਲ ਹੀ ਪੰਜਾਬ ਤੇ ਪੰਜਾਬੀਅਤ ਦੀ ਭਾਵਨਾ ਸਮਝ ਸਕਦੀ ਹੈ। ਆਮ ਆਦਮੀ ਪਾਰਟੀ ਆਪਣੇ ਆਗੂਆਂ ਤੋਂ ਹਰ ਚੀਜ਼ ‘ਚ ਪੈਸਾ ਮੰਗਦੀ ਹੈ।
ਸੁਖਬੀਰ ਨੇ ਕਿਹਾ ਕਿ ਪੰਜਾਬ ਤੋਂ ਆਪ ਦਾ ਕੋਈ ਵੀ ਆਗੂ ਲੋਕਾਂ ਨੂੰ ਕੋਈ ਗਾਰੰਟੀ ਨਹੀਂ ਦਿੰਦਾ। ਕੇਜਰੀਵਾਲ ਹੀ ਗਾਰੰਟੀ ਦੇਣ ਆਉਂਦੇ ਹਨ ਪਰ ਉਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਕਰਜ਼ ਲੈਣਾ ਹੁੰਦਾ ਹੈ ਤਾਂ ਵੀ ਬਾਹਰ ਵਾਲੇ ਦੀਆਂ ਨਹੀਂ ਘਰ ਵਾਲੇ ਦੀ ਗਾਰੰਟੀ ਚੱਲਦੀ ਹੈ।
ਕੈਪਟਨ ਨੇ ਝੂਠੀ ਸਹੁੰ ਖਾਧੀ ਤੇ ਚੰਨੀ ਝੂਠੇ ਐਲਾਨ। ਪਾਵਰਕਾਮ ਪਹਿਲਾਂ ਹੀ ਘਾਟੇ ‘ਚ ਹੈ। ਸਸਤੀ ਬਿਜਲੀ ਉਹ ਵੀ ਦੇਣਗੇ ਪਰ ਇਸਦਾ ਇੱਕ ਤਰੀਕਾ ਹੈ। ਚੰਨੀ ‘ਤੇ ਕਾਂਗਰਸੀ ਆਗੂ ਬੱਸ ਕਿਸੇ ਤਰਾਂ੍ਹ ਦੋ ਮਹੀਨੇ ਕੱਟ ਰਹੇ ਹਨ।
ਛੋਟੇ ਬਾਦਲ ਨੇ ਕਿਹਾ ਕਿ ਮੰਤਰੀ ਤੇ ਖੰਨੇ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੇ ਬਾਰੇ ਖੰਨੇ ਦੇ ਬੱਚੇ- ਬੱਚੇ ਨੂੰ ਪਤਾ ਹੈ। ਖੰਨੇ ‘ਚ ਪੰਜ ਸਾਲ ਕੇਵਲ ਲੁੱਟ, ਭਿ੍ਸ਼ਟਾਚਾਰ, ਝੂਠੇ ਪਰਚੇ, ਧੱਕੇਸ਼ਾਹੀ ਤੇ ਕਬਜ਼ੇ ਹੀ ਹੋਏ ਹਨ। ਘਰ-ਘਰ ਨੌਕਰੀ ਦਾ ਵਾਅਦਾ ਕਰਨ ਵਾਲਿਆਂ ਨੂੰ ਨੌਕਰੀ ਲਈ ਵੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਾ ਹੀ ਮਿਲਿਆ।
You may like
-
ਸੁਖਬੀਰ ਬਾਦਲ ‘ਤੇ ਗੋਲੀ ਚਲਾਉਣ ਵਾਲਾ ਨਰਾਇਣ ਸਿੰਘ ਚੌੜਾ ਅਦਾਲਤ ‘ਚ ਪੇਸ਼, ਪੜ੍ਹੋ
-
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜ਼ਾ ਦਾ ਸਾਹਮਣਾ ਕਰ ਰਹੇ ਸੁਖਬੀਰ ਬਾਦਲ ਨੂੰ ਵੱਡੀ ਰਾਹਤ
-
ਸੁਖਬੀਰ ਬਾਦਲ ‘ਤੇ ਹਮਲੇ ਬਾਰੇ ਰਵਨੀਤ ਬਿੱਟੂ ਨੇ ਦੇਖੋ ਕੀ ਕਿਹਾ, ਛਿੜੀ ਚਰਚਾ…
-
ਸ੍ਰੀ ਦਰਬਾਰ ਸਾਹਿਬ ‘ਚ ਸੁਖਬੀਰ ‘ਤੇ ਹੋਏ ਹਮਲੇ ਦੀ ਕੇਜਰੀਵਾਲ ਨੇ ਕੀਤੀ ਸਖ਼ਤ ਨਿੰਦਾ, ਦੇਖੋ ਕਿ ਕਿਹਾ…
-
ਹਮਲਾਵਰ ਸੁਖਬੀਰ ਬਾਦਲ ਤੋਂ ਸਿਰਫ਼ 3 ਕਦਮ ਦੀ ਦੂਰੀ ‘ਤੇ ਸੀ, ਜਾਣੋ ਘਟਨਾ ਵੇਲੇ ਕੀ ਹੋਇਆ…
-
ਸੁਖਬੀਰ ਬਾਦਲ ‘ਤੇ ਹ. ਮਲੇ ਤੋਂ ਬਾਅਦ CM ਮਾਨ ਦਾ ਵੱਡਾ ਐਕਸ਼ਨ, ਪੜ੍ਹੋ…