ਤੁਹਾਨੂੰ ਦੱਸ ਦਿੰਦੇ ਹਾਂ ਕਿ ਲੰਡਨ ‘ਚ ਵੱਡਾ ਹਾਦਸਾ ਵਾਪਰ ਗਿਆ। ਦਰਅਸਲ ਲੰਡਨ ਦੇ ਸੈਲਿਸਬਰੀ ‘ਚ 2 ਟਰੇਨਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਹ ਹਾਦਸਾ ਲੰਡਨ ਰੋਡ ਦੇ ਨਜ਼ਦੀਕ ਵਾਪਰਿਆ। ਇੱਥੇ ਸਾਊਥ ਵੈਸਟਰਨ ਰੇਲਵੇ ਅਤੇ ਗ੍ਰੇਡ ਵੈਸਟਰਨ ਸਰਵਿਸ ਦੀ ਟਰੇਨ ਦੀ ਆਪਸ ‘ਚ ਟੱਕਰ ਹੋ ਗਈ। ਇਸ ਘਟਨਾ ਦੌਰਾਨ ਕੁੱਲ 17 ਲੋਕ ਜ਼ਖਮੀ ਹੋ ਗਏ।

ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਹ ਟਰੇਨ ਸੁਰੰਗ ‘ਚੋਂ ਨਿਕਲਦੇ ਸਮੇਂ ਕਿਸੇ ਚੀਜ਼ ਨਾਲ ਟਕਰਾ ਗਈ। ਸਿਗਨਲ ‘ਚ ਦਿੱਕਤ ਹੋਣ ਕਾਰਨ ਦੂਜੇ ਪਾਸਿਓਂ ਆ ਰਹੀ ਟਰੇਨ ਵੀ ਟਕਰਾ ਗਈ। ਫਿਲਹਾਲ ਇੱਥੇ ਰਾਹਤ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹੈ।