ਖੇਤੀਬਾੜੀ

ਆਈਸੀਏਆਰ ਯੋਜਨਾ ਤਹਿਤ ਵਿਸ਼ੇਸ਼ ਮਾਹਿਰਾਂ ਦੇ ਆਯੋਜਿਤ ਕੀਤੇ 9 ਭਾਸ਼ਣ

Published

on

ਲੁਧਿਆਣਾ : ਪੀਏਯੂ ਦੇ ਫ਼ਲ ਵਿਗਿਆਨ ਵਿਭਾਗ ਨੇ ਅੱਜ ਆਈਸੀਸੀਆਰ ਦੀ ਵਿਸ਼ੇਸ਼ ਯੋਜਨਾ ਤਹਿਤ ਨੌੰ ਮਾਹਰਾਂ ਦੇ ਵਿਸ਼ੇਸ਼ ਭਾਸ਼ਨ ਅਯੋਜਿਤ ਕੀਤੇ। ਇਨ੍ਹਾਂ ਵਿੱਚ ਫਲ ਵਿਗਿਆਨ ਸਬਜ਼ੀ ਵਿਗਿਆਨ, ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ, ਇਲੈਕਟ੍ਰੀਕਲ ਇੰਜਨੀਅਰਿੰਗ ਅਤੇ ਸੂਚਨਾ ਤਕਨਾਲੋਜੀ ਵਿਸ਼ੇ ਪ੍ਰਮੁੱਖ ਹਨ। ਵੱਖ ਵੱਖ ਵਿਭਾਗਾਂ ਦੇ ਮਾਹਿਰ ਅਤੇ ਵਿਦਿਆਰਥੀਆਂ ਨੇ ਇਨ੍ਹਾਂ ਭਾਸ਼ਣਾਂ ਦਾ ਵਿਸ਼ੇਸ਼ ਤੌਰ ਤੇ ਲਾਭ ਲਿਆ।

ਸੋਲਨ ਹਮੀਰਪੁਰ ਦੇ ਨੇਰੀ ਵਿਖੇ ਬਾਗਬਾਨੀ ਅਤੇ ਖੇਤੀ ਜੰਗਲਾਤ ਕਾਲਜ ਦੇ ਸਹਿਯੋਗੀ ਪ੍ਰੋ ਡਾ ਅਜੇ ਕੁਮਾਰ ਬਨਿਆਲ ਨੇ ਅਖਰੋਟ ਅਤੇ ਹੇਜ਼ਲਨਟ ਦੇ ਖੇਤਰ ਵਿੱਚ ਨਵੀਨ ਤਕਨਾਲੋਜੀ ਦਾ ਜ਼ਿਕਰ ਕਰਦੇ ਹੋਏ ਇਨ੍ਹਾਂ ਪੌਦਿਆਂ ਦੀ ਨਰਸਰੀ ਪੈਦਾ ਕਰਨ ਬਾਰੇ ਨੁਕਤੇ ਸਾਂਝੇ ਕੀਤੇ । ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਲੁਧਿਆਣਾ ਦੇ ਸਹਿਯੋਗੀ ਪ੍ਰੋਫੈਸਰ ਡਾ ਅਰਵਿੰਦ ਢੀਂਗਰਾ ਅਤੇ ਭੋਜਨ ਅਤੇ ਪ੍ਰਾਸੈਸਿੰਗ ਇੰਜਨੀਅਰਿੰਗ ਵਿਭਾਗ ਹਰਿਆਣਾ ਖੇਤੀ ਯੂਨੀਵਰਸਿਟੀ ਦੇ ਡਾ ਨਿਤਿਨ ਕੁਮਾਰ ਨੇ ਊਰਜਾ ਸੰਭਾਲ ਅਤੇ ਭੋਜਨ ਪਦਾਰਥਾਂ ਵਿਚ ਊਰਜਾ ਦੀ ਉਪਯੋਗ ਬਾਰੇ ਆਪਣੇ ਭਾਸ਼ਣ ਦਿੱਤੇ ।

ਸਬਜ਼ੀਆਂ ਦੇ ਖੇਤਰ ਵਿਚ ਆਈ ਸੀ ਏ ਆਰ ਨਵੀਂ ਦਿੱਲੀ ਦੇ ਸਬਜ਼ੀ ਵਿਗਿਆਨ ਸੈਕਸ਼ਨ ਤੋਂ ਸੀਨੀਅਰ ਵਿਗਿਆਨੀ ਡਾ ਐਸ ਐਸ ਡੇਅ ਅਤੇ ਜੀ ਬੀ ਪੰਤ ਖੇਤੀ ਯੂਨੀਵਰਸਿਟੀ ਪੰਤਨਗਰ ਦੇ ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ ਡੀ ਕੇ ਸਿੰਘ ਤੋਂ ਇਲਾਵਾ ਆੲੀਸੀਏਆਰ ਦੇ ਸਬਜ਼ੀ ਖੋਜ ਕੇਂਦਰ ਵਾਰਾਣਸੀ ਦੇ ਨਿਰਦੇਸ਼ਕ ਡਾ ਟੀ ਕੇ ਬਹੇੜਾ ਨੇ ਖੀਰੇ ਦੀ ਬਰੀਡਿੰਗ ਦੇ ਸੰਬੰਧ ਵਿਚ ਜ਼ਮੀਨ ਅਤੇ ਵਿਕਸਿਤ ਤਕਨਾਲੋਜੀ ਦਾ ਜ਼ਿਕਰ ਕੀਤਾ ਅਤੇ ਇਸ ਦੇ ਨਾਲ ਹੀ ਪੋਲੀਨੈਟ ਹਾਊਸ ਵਿੱਚ ਸਬਜ਼ੀਆਂ ਦੀ ਕਾਸ਼ਤ ਬਾਰੇ ਨੁਕਤੇ ਸਾਂਝੇ ਕੀਤੇ।

ਆਈਸੀਏਆਰ ਦੇ ਸਾਬਕਾ ਸਹਾਇਕ ਨਿਰਦੇਸ਼ਕ ਜਨਰਲ ਡਾ ਏ ਕੇ ਮਹਿਤਾ ਨੇ ਸਬਜ਼ੀ ਵਿਗਿਆਨ ਦੇ ਖੇਤਰ ਵਿਚ ਕਾਰੋਬਾਰ ਦੀਆਂ ਸੰਭਾਵਨਾਵਾਂ ਬਾਰੇ ਗੱਲ ਕੀਤੀ। ਚੌਧਰੀ ਸਰਵਨ ਕੁਮਾਰ ਹਿਮਾਚਲ ਖੇਤੀ ਯੂਨੀਵਰਸਿਟੀ ਦੇ ਫਲੋਰੀਕਲਚਰ ਅਤੇ ਸਬਜ਼ੀ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਡਾ ਅਖਿਲੇਸ਼ ਸ਼ਰਮਾ ਨੇ ਖੋਜ ਦੇ ਖੇਤਰ ਵਿੱਚ ਜਾਣ ਵਾਲੇ ਵਿਦਿਆਰਥੀਆਂ ਲਈ ਬਹੁਤ ਸਾਰੀਆਂ ਨਵੀਆਂ ਗੱਲਾਂ ਉਪਰ ਰੌਸ਼ਨੀ ਪਾਈ ।

Facebook Comments

Trending

Copyright © 2020 Ludhiana Live Media - All Rights Reserved.