ਪੰਜਾਬੀ

ਕੈਲਾਸ਼ ਨਗਰ ਯੂਥ ਕਲੱਬ ਵੱਲੋਂ ਕਰਵਾਇਆ 7ਵਾਂ ਵਿਸ਼ਾਲ ਭਗਵਤੀ ਜਾਗਰਣ

Published

on

ਲੁਧਿਆਣਾ : ਕੈਲਾਸ਼ ਨਗਰ ਯੂਥ ਕਲੱਬ ਵੱਲੋਂ ਵਾਰਡ ਨੰ: 22 ਦੇ ਕੈਲਾਸ਼ ਨਗਰ ਵਿੱਚ 7ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ, ਜਿਸ ਵਿੱਚ ਵਾਰਡ ਨੰ: 22 ਤੋਂ ਮੁੱਖ ਮਹਿਮਾਨ ਦੇ ਤੌਰ ਤੇ ‘ਆਪ’ ਆਗੂ ਅਤੇ ਸਮਾਜ ਸੇਵਕ ਅਜੇ ਮਿੱਤਲ ਪੁੱਜੇ। ਜਿਨ੍ਹਾਂ ਨੂੰ ਕਲੱਬ ਦੇ ਸੇਵਾਦਾਰ ਅਕਸ਼ਿਤ ਗੁਪਤਾ ਤੇ ਰਮਾਕਾਂਤ ਤਿਵਾੜੀ ਨੇ ਸਿਰੋਪਾਓ ਪਾ ਕੇ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।

ਭਗਵਤੀ ਜਾਗਰਣ ਵਿੱਚ ਰਵੀ ਜੇਠੀ ਮਿਊਜ਼ੀਕਲ ਗਰੁੱਪ ਵੱਲੋਂ ਮਾਤਰਾਣੀ ਦਾ ਗੁਣਗਾਨ ਕੀਤਾ ਗਿਆ। ‘ਆਪ’ ਆਗੂ ਅਜੇ ਮਿੱਤਲ ਨੇ ਕਿਹਾ ਕਿ ਕੈਲਾਸ਼ ਨਗਰ ਯੂਥ ਕਲੱਬ ਲਗਾਤਾਰ ਧਾਰਮਿਕ ਕੰਮਾਂ ‘ਚ ਆਪਣਾ ਸਹਿਯੋਗ ਦੇ ਰਿਹਾ ਹੈ, ਜਿਸ ਤੋਂ ਅਜੋਕੇ ਸਮੇਂ ‘ਚ ਸਾਰੇ ਨੌਜਵਾਨਾਂ ਨੂੰ ਅਜਿਹੇ ਕੰਮਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਧਾਰਮਿਕ ਅਤੇ ਸਮਾਜਿਕ ਕਾਰਜ ਕਰਨੇ ਚਾਹੀਦੇ ਹਨ।

Facebook Comments

Trending

Copyright © 2020 Ludhiana Live Media - All Rights Reserved.