Connect with us

ਇੰਡੀਆ ਨਿਊਜ਼

7 ਕਰੋੜ ਮੋਬਾਈਲ ਨੰਬਰ ਅਕਤੂਬਰ ਨੂੰ ਹੋ ਜਾਣਗੇ ਬੰਦ, ਚਾਲੂ ਰੱਖਣ ਲਈ ਕਰੋ ਇਹ ਕੰਮ

Published

on

ਕਰੋੜਾਂ ਦੇ ਲਗਭਗ ਮੋਬਾਈਲ ਨੰਬਰ ਅਕਤੂਬਰ ਨੂੰ ਹੋ ਜਾਣਗੇ ਬੰਦ,  ਜੇਕਰ ਤੁਸੀਂ ਏਅਰਸੈੱਲ ਅਤੇ ਡਿਸ਼ਨੈੱਟ ਯੂਜ਼ਰਜ਼ ਹੋ ਤਾਂ ਤੁਹਾਡਾ ਨੰਬਰ 31 ਅਕਤੂਬਰ ਤੋਂ ਬਾਅਦ ਬੰਦ ਹੋ ਜਾਵੇਗਾ। ਆਪਣੇ ਨੰਬਰ ਤੇ ਸੇਵਾ ਜਾਰੀ ਰੱਖਣ ਲਈ ਜ਼ਰੂਰੀ ਹੈ ਕਿ 31 ਅਕਤੂਬਰ ਤੋਂ ਪਹਿਲਾਂ ਆਪਣੇ ਨੰਬਰ ਨੂੰ ਦੂਜੇ ਨੈੱਟਵਰਕ ’ਤੇ ਪੋਰਟ ਕਰਵਾ ਲਓ। ਟਰਾਈ ਦੀ ਰਿਪੋਰਟ ਮੁਤਾਬਕ, ਮੌਜੂਦਾ ਸਮੇਂ ਵਿੱਚ ਕਰੀਬ 70 ਮਿਲੀਅਨ 7 ਕਰੋੜ ਏਅਰਸੈੱਲ ਦੇ ਯੂਜ਼ਰਜ਼ ਹਨ। ਜੇਕਰ ਇਨ੍ਹਾਂ ਨੇ ਤੈਅ ਤਰੀਕ ਤੋਂ ਪਹਿਲਾਂ ਨੰਬਰ ਪੋਰਟ ਨਹੀਂ ਕਰਵਾਇਆ ਤਾਂ ਇਨ੍ਹਾਂ ਦਾ ਨੰਬਰ ਅਚਾਨਕ ਬੰਦ ਹੋ ਜਾਵੇਗਾ।

ਰਿਲਾਇੰਸ ਜਿਓ ਨੇ 2016 ਵਿੱਚ ਟੈਲੀਕਾਮ ਦੀ ਦੁਨੀਆ ਵਿੱਚ ਕਦਮ ਰੱਖਿਆ ਸੀ। ਦੋ ਸਾਲ ਤਕ ਸੰਘਰਸ਼ ਕਰਨ ਤੋਂ ਬਾਅਦ ਏਅਰਸੈੱਲ ਨੇ 2018 ਦੇ ਸ਼ੁਰੂਆਤੀ ਦਿਨਾਂ ਵਿੱਚ ਹੀ ਆਪਣਾ ਆਪਰੇਸ਼ਨ ਬੰਦ ਕਰ ਦਿੱਤਾ। ਬਾਅਦ ਵਿੱਚ ਏਅਰਸੈੱਲ ਨੇ ਟਰਾਈ ਦਾ ਦਰਵਾਜ਼ਾ ਖੜਕਾਇਆ ਅਤੇ ਉਸ ਦੇ ਯੂਜ਼ਰਜ਼ ਨੂੰ ਅਡੀਸ਼ਨਲ UPC ਯੂਨੀਕ ਪੋਰਟਿੰਗ ਕੋਡ ਦੀ ਸੁਵਿਧਾ ਦਿੱਤੀ ਗਈ ਤਾਂ ਜੋ ਯੂਜ਼ਰਜ਼ ਸਰਵਿਸ ਦਾ ਲਾਭ ਜਾਰੀ ਰੱਖ ਸਕਣ। ਹੁਣ ਟਰਾਈ ਨੇ ਸਾਫ ਕਰ ਦਿੱਤਾ ਹੈ ਕਿ ਏਅਰਸੈੱਲ ਯੂਜ਼ਰਜ਼ ਕੋਲ ਨੰਬਰ ਪੋਰਟ ਕਰਨ ਲਈ 31 ਅਕਤੂਬਰ ਤਕ ਆਖਰੀ ਮੌਕਾ ਹੈ। ਇਸ ਤੋਂ ਬਾਅਦ ਨੰਬਰ ਬੰਦ ਹੋ ਜਾਵੇਗਾ ਅਤੇ ਉਹ ਪੋਰਟ ਵੀ ਨਹੀਂ ਕਰਵਾ ਸਕਣਗੇ।

2018 ਵਿੱਚ ਜਦੋਂ ਏਅਰਸੈੱਲ ਨੇ ਆਪਣਾ ਆਪਰੇਸ਼ਨ ਬੰਦ ਕੀਤਾ ਸੀ, ਉਸ ਸਮੇਂ ਉਸ ਦੇ 90 ਮਿਲੀਅਨ 9 ਕਰੋੜ ਯੂਜ਼ਰਜ਼ ਸਨ। ਟਰਾਈ ਦੇ ਡਾਟਾ ਮੁਤਾਬਕ, 28 ਫਰਵਰੀ 2018 ਤੋਂ 31 ਅਗਸਤ 2019 ਦੇ ਵਿਚਕਾਰ ਸਿਰਫ 19 ਮਿਲੀਅਨ 1.9 ਕਰੋੜ ਏਅਰਸੈੱਲ ਯੂਜ਼ਰਜ਼ ਨੇ ਹੀ ਮੋਬਾਇਲ ਨੰਬਰ ਪੋਰਟੇਬਿਲਿਟੀ ਨੂੰ ਅਪਣਾਇਆ ਹੈ। ਬਾਕੀ ਦੇ ਕਰੀਬ 70 ਮਿਲੀਅਨ 7 ਕਰੋੜ ਯੂਜ਼ਰਜ਼ ਕੋਲ ਏਅਰਸੈੱਲ ਦਾ ਹੀ ਨੰਬਰ ਹੈ, ਜਿਨ੍ਹਾਂ ਕੋਲ ਇਹ ਆਖਰੀ ਮੌਕਾ ਹੈ।

2018 ਵਿੱਚ ਜਦੋਂ ਏਅਰਸੈੱਲ ਦਾ ਆਪਰੇਸ਼ਨ ਬੰਦ ਹੋ ਗਿਆ ਸੀ, ਉਸ ਸਮੇਂ ਕੰਪਨੀ ਨੇ ਕੋਸ਼ਿਸ਼ ਕੀਤੀ ਸੀ ਕਿ ਉਸ ਦਾ ਮਰਜਰ RCom ਦੇ ਨਾਲ ਹੋ ਜਾਵੇ ਪਰ ਰੈਗੁਲੇਟਰੀ ਅਪਰੂਵਲਸ ਕਾਰਨ ਅਜਿਹਾ ਨਹੀਂ ਹੋ ਸਕਿਆ। ਟੈਲੀਕਾਮ ਦੀ ਦੁਨੀਆ ਵਿੱਚ ਮੁਕਾਬਲੇਬਾਜ਼ੀ ਵਧਣ ਕਾਰਨ ਬਾਅਦ ਵਿੱਚ ਆਈਡੀਆ ਦਾ ਵੋਡਾਫੋਨ ਵਿੱਚ ਮਰਜਰ ਹੋ ਗਿਆ। ਜਿਸ ਸਮੇਂ ਏਅਰਸੈੱਲ ਦਾ ਸੰਚਾਲਨ ਬੰਦ ਹੋਇਆ ਸੀ, ਉਸ ਦੇ ਯੂਜ਼ਰਜ਼ ਦੀ ਗਿਣਤੀ ਸਰਕਾਰੀ ਕੰਪਨੀ ਬੀ.ਐੱਸ.ਐੱਨ.ਐੱਲ. ਤੋਂ ਜ਼ਿਆਦਾ ਸੀ। ਤਮਿਲਨਾਡੂ ਵਰਗੇ ਰਾਜਾਂ ਵਿੱਚ ਇਹ ਸਭ ਤੋਂ ਅੱਗੇ ਸੀ।

ਏਅਰਸੈੱਲ ਅਤੇ ਵਾਇਰਲੈੱਸ ਡਿਸ਼ਨੈੱਟ ਦੇ ਗਾਹਕ  ਕਰਨਾਟਕ, ਕੇਰਲ, ਆਂਧਰ-ਪ੍ਰਦੇਸ਼, ਅਸਮ, ਬਿਹਾਰ, ਦਿੱਲੀ, ਜੰਮੂ ਅਤੇ ਕਸ਼ਮੀਰ, ਮੁੰਬਈ, ਕੋਲਕਾਤਾ,  ਨੋਰਥ ਈਸਟ, ਓਡੀਸ਼ਾ, ਪੰਜਾਬ, ਰਾਜਸਥਾਨ, ਤਮਿਲਨਾਡੂ, ਉੱਤਰ ਪ੍ਰਦੇਸ਼ ਈਸਟ ਅਤੇ ਵੈਸਟ ਬੰਗਾਲ ਰਾਜਾਂ ’ਚੇ ਹੈ, ਜਿਨ੍ਹਾਂ ਕੋਲ ਨੰਬਰ ਪੋਰਟ ਕਰਵਾਉਣ ਦਾ ਆਖਰੀ ਮੌਕਾ 31 ਅਕਤੂਬਰ ਤਕ ਹੈ। ਉਸ ਤੋਂ ਬਾਅਦ ਨੰਬਰ ਪੋਰਟ ਕਰਵਾਉਣਾ ਸੰਭਵ ਨਹੀਂ ਹੋਵੇਗਾ।

Facebook Comments

Trending