Connect with us

ਅਪਰਾਧ

ਵੱਖ ਵੱਖ ਥਾਵਾਂ ਤੋਂ 7 ਸੱਟੇਬਾਜ਼ ਹਜ਼ਾਰਾਂ ਦੀ ਨਕਦੀ ਸਮੇਤ ਗਿ੍ਫ਼ਤਾਰ

Published

on

7 bookies from different places arrested with thousands of cash

ਲੁਧਿਆਣਾ : ਸੀ. ਆਈ. ਏ. ਸਟਾਫ਼ ਦੀ ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਥਾਵਾਂ ‘ਤੇ ਛਾਪਾਮਾਰੀ ਕਰਕੇ 7 ਸੱਟੇਬਾਜ਼ਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜੋ ਕਿ ਲਾਟਰੀ ਦੀ ਆੜ ‘ਚ ਸੱਟੇਬਾਜ਼ੀ ਕਰ ਰਹੇ ਸਨ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ 20 ਹਜ਼ਾਰ ਦੀ ਨਕਦੀ ਵੀ ਬਰਾਮਦ ਕੀਤੀ ਹੈ।

ਜਾਣਕਾਰੀ ਦਿੰਦਿਆਂ ਸੀ. ਆਈ. ਏ. ਸਟਾਫ਼ ਦੇ ਨਵ ਨਿਯੁਕਤ ਇੰਚਾਰਜ ਇੰਸਪੈਕਟਰ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀਆਂ ‘ਚ ਰੁਪੇਸ਼ ਖੰਨਾ ਉਰਫ਼ ਲਵਲੀ ਪੁੱਤਰ ਸੁਰਿੰਦਰ ਖੰਨਾ ਵਾਸੀ ਹੈਬੋਵਾਲ ਕਲਾਂ, ਟੀਟੂ ਪੁੱਤਰ ਈਸ਼ਰ ਦਾਸ ਵਾਸੀ ਜਵਾਹਰ ਨਗਰ, ਨਰੇਸ਼ ਕੁਮਾਰ ਉਰਫ਼ ਨੇਸ਼ਾ ਵਾਸੀ ਅਬਦੁੱਲਾਪੁਰ ਬਸਤੀ, ਜਤਿੰਦਰ ਸੂਦ ਉਰਫ਼ ਜਤਿਨ ਵਾਸੀ ਸੰਧੂ ਕਾਲੋਨੀ, ਅਮਰਜੀਤ ਸਿੰਘ ਉਰਫ਼ ਪਿ੍ੰਸ ਵਾਸੀ ਸ਼ਿਵਾਜੀ ਨਗਰ, ਟਿੰਕੂ ਪੁੱਤਰ ਰਾਮਗੋਪਾਲ ਵਾਸੀ ਪ੍ਰੇਮ ਨਗਰ ਤੇ ਗੁਰਮੀਤ ਸਿੰਘ ਉਰਫ਼ ਬੰਟੀ ਵਾਸੀ ਕੋਟ ਆਲਮਗੀਰ ਵਜੋਂ ਕੀਤੀ ਗਈ ਹੈ। ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ ਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ।

Facebook Comments

Trending