ਅਪਰਾਧ

ਸ਼ਹਿਰ ‘ਚ ਜੂਆ ਖੇਡਦੇ ਅਤੇ ਦੜਾ ਸੱਟਾ ਲਾਉਂਦੇ 7 ਵਿਅਕਤੀਆਂ ਨਗਦੀ ਸਮੇਤ ਗ੍ਰਿਫਤਾਰ

Published

on

ਲੁਧਿਆਣਾ : ਕਮਿਸ਼ਨਰੇਟ ਪੁਲਸ ਨੇ ਸ਼ਹਿਰ ‘ਚ ਜੂਆ ਖੇਡਦੇ ਅਤੇ ਦੜਾ ਸੱਟਾ ਲਾਉਂਦੇ 7 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਨਕਦੀ ਬਰਾਮਦ ਕੀਤੀ ਹੈ। ਥਾਣਾ ਡਵੀਜ਼ਨ ਨੰਬਰ 1 ਦੇ ਏ ਐੱਸ ਆਈ ਗੁਰਮੀਤ ਸਿੰਘ ਪੁਲਸ ਪਾਰਟੀ ਸਮੇਤ ਟਾਇਰਾਂ ਵਾਲੀ ਮਾਰਕੀਟ ਕੋਲ ਗਸ਼ਤ ‘ਤੇ ਸਨ। ਇਸ ਦੌਰਾਨ ਹੀ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਫਾਇਰ ਬ੍ਰਿਗੇਡ ਦਫਤਰ ਦੇ ਪਿੱਛੇ ਕੁਝ ਲੋਕ ਤਾਸ਼ ‘ਤੇ ਪੈਸੇ ਲੈ ਕੇ ਖੇਡ ਰਹੇ ਹਨ।

ਪੁਲਸ ਨੇ ਮੌਕੇ ‘ਤੇ ਛਾਪੇਮਾਰੀ ਕਰ ਕੇ ਮਨਜੀਤ ਸਿੰਘ, ਮੋਹਨ ਸਿੰਘ, ਗੁਰਮੀਤ ਸਿੰਘ, ਪ੍ਰਿੰਸ ਕੁਮਾਰ ਅਤੇ ਹਰਪ੍ਰੀਤ ਸਿੰਘ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ‘ਚੋਂ 5600 ਰੁਪਏ ਬਰਾਮਦ ਕੀਤੇ ਹਨ। ਉਸ ਖਿਲਾਫ ਥਾਣਾ ਡਵੀਜ਼ਨ ਨੰ 1 ਵਿਖੇ ਅਪਰਾਧਿਕ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਸੇ ਤਰ੍ਹਾਂ ਏ ਐੱਸ ਆਈ ਗੁਰਮੀਤ ਸਿੰਘ ਨੇ ਈਸਟਮੈਨ ਚੌਕ ਨੇੜੇ ਢੰਡਾਰੀ ਕਲਾਂ ਵਿਚ ਸਰਕਾਰੀ ਲਾਟਰੀ ਤੇ ਸੱਟਾ ਲਗਾਉਂਦੇ ਹੋਏ ਬ੍ਰਿਜੇਸ਼ ਪਾਲ ਵਾਸੀ ਕੰਗਣਵਾਲ ਨੂੰ ਕਾਬੂ ਕਰ ਕੇ ਉਸ ਕੋਲੋਂ 9730 ਰੁਪਏ ਬਰਾਮਦ ਕੀਤੇ ਹਨ। ਇਸੇ ਤਰ੍ਹਾਂ ਏ ਐੱਸ ਆਈ ਹਰਦੀਪ ਸਿੰਘ ਨੇ ਈਸਟਮੈਨ ਚੌਕ ਚ ਲਾਟਰੀ ਦੀ ਆੜ ਚ ਦੜਾ ਸੱਟਾ ਲਗਾ ਕੇ ਸ਼ਾਲੋਕਾ ਨਿਵਾਸੀ ਡਾਬਾ ਰੋਡ ਨੂੰ ਕਾਬੂ ਕਰ ਕੇ ਉਸ ਕੋਲੋਂ 3970 ਰੁਪਏ ਬਰਾਮਦ ਕੀਤੇ ਹਨ। ਪੁਲਸ ਨੇ ਦੋਵਾਂ ਖਿਲਾਫ ਥਾਣਾ ਸਾਹਨੇਵਾਲ ਚ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ।

Facebook Comments

Trending

Copyright © 2020 Ludhiana Live Media - All Rights Reserved.