ਪੰਜਾਬੀ

ਸ਼੍ਰੀ ਆਤਮ ਵੱਲਭ ਜੈਨ ਕਾਲਜ ਵਿਖੇ ਰਾਜ ਪੱਧਰੀ “ਨੌਕਰੀ ਮੇਲੇ” ਦੇ ਦੂਜੇ ਦਿਨ ਦੋ ਵਿਦਿਆਰਥੀਆਂ ਨੂੰ 7.92 ਲੱਖ ਦਾ ਮਿਲਿਆ ਪੈਕੇਜ

Published

on

ਲੁਧਿਆਣਾ : ਸ੍ਰੀ ਅਤਮ ਵੱਲਬ ਜੈਨ ਕਾਲਜ ਵਿਚ ‘ਜੌਬ ਫੇਅਰ’ ਦੇ ਦੂਜੇ ਦਿਨ 400 ਤੋਂ ਵੱਧ ਨੌਕਰੀਆਂ ਦੇ ਚਾਹਵਾਨ ਪੂਰੇ ਉਤਸ਼ਾਹ ਅਤੇ ਉੱਚ-ਭਾਵਨਾ ਨਾਲ ਮੌਕਿਆਂ ਲਈ ਪਹੁੰਚੇ। ਇਹ ਰੁਜ਼ਗਾਰ ਮੇਲਾ ਲੁਧਿਆਣਾ ਅਤੇ ਪੰਜਾਬ ਦੇ ਹੋਰ ਖੇਤਰਾਂ ਦੇ ਸਾਰੇ ਗ੍ਰੈਜੂਏਟਾਂ ਅਤੇ ਪੋਸਟ ਗ੍ਰੈਜੂਏਟਾਂ ਲਈ ਖੁੱਲ੍ਹਾ ਸੀ।

ਭਰਤੀ ਲਈ ਆਉਣ ਵਾਲੀਆਂ ਵੱਡੀਆਂ ਕੰਪਨੀਆਂ ਵਿੱਚ ਨੇਵਾ ਗਾਰਮੈਂਟਸ, ਡਿਊਕ ਫੈਸ਼ਨਜ਼ ਇੰਡੀਆ ਲਿਮਟਿਡ, ਐਕਸਿਸ ਬੈਂਕ, Limasy.com, ਜਸਟ ਡਾਇਲ, ਲਾਵਿਆ ਐਸੋਸੀਏਟਸ ਐਚਆਰ ਸੇਵਾਵਾਂ, ਓਮ ਕਰੀਅਰਜ਼, ਵੱਲਭ ਫੈਬਰਿਕਸ, ਇੰਦਰਾ ਹੌਜ਼ਰੀ ਮਿੱਲਜ਼, ਨਿਟ, ਟੀਮ ਓ3 ਹਾਇਰ, ਸਟਾਰ ਹੈਲਥ ਇੰਸ਼ੋਰੈਂਸ, ਟੀਸੀਵਾਈ ਲਰਨਿੰਗਜ਼ ਸਲਿਊਸ਼ਨਜ਼, ਸਾਨਵੀ ਫੈਬਰਿਕਸ, Racefilings.in ਅਤੇ ਡੈਕਾਥਲੋਨ ਸ਼ਾਮਲ ਸਨ। ਇਨ੍ਹਾਂ ਕੰਪਨੀਆਂ ਨੇ ਵੱਖ-ਵੱਖ ਯੋਗ ਉਮੀਦਵਾਰਾਂ ਨੂੰ ਮੌਕੇ ਦਿੱਤੇ।

ਨੌਕਰੀ ਮੇਲੇ ਦੌਰਾਨ ਇਸ ਈਵੈਂਟ ਦੌਰਾਨ 138 ਉਮੀਦਵਾਰਾਂ ਨੂੰ ਵੱਖ-ਵੱਖ ਕੰਪਨੀਆਂ ਤੋਂ ਨੌਕਰੀ ਦੇ ਆਫਰ ਲੈਟਰ ਮਿਲੇ। ਇਸ ਮੇਲੇ ਦੌਰਾਨ ਹਾਈਸਟ ਪੈਕੇਜ ਵਾਸ 7.92 ਲੱਖ ਦਾ ਪੈਕਜ ਦਿੱਤਾ ਗਿਆ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੋਮਲ ਜੈਨ, ਮੈਨੇਜਿੰਗ ਕਮੇਟੀ ਦੇ ਮੈਂਬਰ ਅਤੇ ਕਾਲਜ ਦੇ ਪ੍ਰਿੰਸੀਪਲ ਸੰਦੀਪ ਕੁਮਾਰ ਨੇ ਕਿਹਾ ਕਿ ਵੱਖ ਵੱਖ ਕੰਪਨੀਆਂ ਯੋਗ ਉਮੀਦਵਾਰਾਂ ਨੂੰ ਮੌਕੇ ਪ੍ਰਦਾਨ ਕਰਨ ਲਈ ਅੱਗੇ ਆ ਰਹੀਆਂ ਹਨ।

Facebook Comments

Trending

Copyright © 2020 Ludhiana Live Media - All Rights Reserved.