Connect with us

ਅਪਰਾਧ

ਮੋਬਾਈਲ ਟਾਵਰ ਲਾਉਣ ਦੇ ਨਾਂ ਤੇ 7.77 ਲੱਖ ਦੀ ਕੀਤੀ ਧੋਖਾਧੜੀ

Published

on

ਲੁਧਿਆਣਾ – ਟਾਵਰ ਲਾਉਣ ਦੇ ਨਾਂ ਤੇ 7.77 ਲੱਖ ਦੀ ਕੀਤੀ ਧੋਖਾਧੜੀ,  ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਕੁਲਵਿੰਦਰ ਸਿੰਘ ਦੀ ਸ਼ਿਕਾਇਤ ਤੇ ਨਵੀਂ ਦਿੱਲੀ ਦੇ ਮੁਨੀਸ਼ ਕੁਮਾਰ, ਸੀਤਲ, ਬਾਲਟਾਨਾ ਜੀਰਕਪੁਰ ਦੀ ਸ਼ੀਨਮ ਅਰੋਡ਼ਾ ਅਤੇ 3 ਅਣਪਛਾਤੇ ਲੋਕਾਂ ਖਿਲਾਫ ਸਾਜ਼ਿਸ਼ਨ ਧੋਖਾਧਡ਼੍ਹੀ ਕਰਨ ਦੇ ਦੋਸ਼ ਵਿਚ ਪਰਚਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਮਿਲੀਭੁਗਤ ਕਰ ਕੇ ਰਿਲਾਇੰਸ ਕੰਪਨੀ ਦਾ ਮੋਬਾਇਲ ਟਾਵਰ ਲਾਉਣ ਦਾ ਝਾਂਸਾ ਦਿੱਤਾ ਅਤੇ ਇਸ ਦੇ ਬਦਲੇ ਉਕਤ ਦੋਸ਼ੀਆਂ ਨੇ ਉਸ ਤੋਂ 7 ਲੱਖ 77 ਹਜ਼ਾਰ ਰੁਪਏ ਲੈ ਲਏ ਪਰ ਪੈਸੇ ਲੈਣ ਦੇ ਬਾਵਜੂਦ ਉਕਤ ਮੁਲਜ਼ਮਾਂ ਨੇ ਉਸ ਦੀ ਜਗ੍ਹਾ ਤੇ ਟਾਵਰ ਨਹੀਂ ਲਾਇਆ ਅਤੇ ਨਾ ਹੀ ਪੈਸੇ ਵਾਪਸ ਦਿੱਤੇ, ਜਿਸ ਤੋਂ ਬਾਅਦ ਤਾਂ ਮੁਲਜ਼ਮਾਂ ਨੇ ਉਨ੍ਹਾਂ ਦਾ ਫੋਨ ਤੱਕ ਚੁੱਕਣਾ ਬੰਦ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ। ਪੁਲਸ ਨੇ ਜਾਂਚ ਵਿਚ ਸਾਰੇ ਦੋਸ਼ ਸਹੀ ਪਾਏ ਅਤੇ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Facebook Comments

Trending