ਪੰਜਾਬੀ

59ਵਾਂ ਭਾਵਾਧਸ ਸਥਾਪਨਾ ਦਿਵਸ ਅਤੇ ਮੂਰਤੀ ਸਥਾਪਨਾ ਸਮਾਰੋਹ ਮਨਾਇਆ

Published

on

ਲੁਧਿਆਣਾ : ਭਾਰਤੀਯ ਵਾਲਮੀਕਿ ਧਰਮ ਸਮਾਜ (ਰਜਿ:) ਭਾਵਾਧਸ ਭਾਰਤ ਦੁਆਰਾ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤੀਆਂ ਦੇ ਮਸੀਹਾ ਰਤਨ ਅਰਥਸ਼ਾਸਤਰੀ ਡਾ. ਬੀ ਆਰ ਅੰਬੇਡਕਰ ਜੀ ਦੇ ਜਨਮ ਦਿਵਸ ਦੇ ਸਬੰਧ ਵਿੱਚ ਅਤੇ ਵਾਲਮੀਕਿ ਧਰਮ ਸਮਾਜ ਦੇ ਸਥਾਪਨਾ ਦਿਵਸ ਨੂੰ ਸਮਰਪਿਤ 59ਵਾਂ ਭਾਵਾਧਸ ਸਥਾਪਨਾ ਦਿਵਸ ਅਤੇ ਮੂਰਤੀ ਸਥਾਪਨਾ ਸਮਾਰੋਹ ਵੀਰ ਅਸ਼ਵਨੀ ਸਹੋਤਾ ਦੀ ਅਗਵਾਈ ਹੇਠ ਸ਼ੇਰਪੁਰ ਕਲਾਂ ਵਿੱਚ ਮਨਾਇਆ ਗਿਆ।

ਇਸ ਮੌਕੇ ਤੇ ਮੁੱਖ ਮਹਿਮਾਨ ਦੇ ਤੌਰ ਤੇਵਿਧਾਇਕ ਰਾਜਿੰਦਰ ਪਾਲ ਕੌਰ ਛੀਨਾ ਅਤੇ ਚੇਅਰਮੈਨ ਜਿਲ੍ਹਾ ਵਿੱਤ ਅਤੇ ਯੋਜਨਾ ਕਮੇਟੀ ਸ਼ਰਨ ਪਾਲ ਸਿੰਘ ਮੱਕੜ ਪਹੁੰਚੇ। ਇੰਨਾ ਤੋਂ ਇਲਾਵਾ ਪਰਮ ਪੂਜਨੀਯ ਧਰਮ ਗੁਰੂ ਧਰਮ ਸਮਰਾਟ ਡਾ. ਦੇਵ ਸਿੰਘ ਅਦੁੱਤੀ ਰਾਸ਼ਟਰੀ ਨਿਰਦੇਸ਼ਕ ਭਾਵਾਧਸ ਭਾਰਤ ਨੇ ਪਹੁੰਚ ਕੇ ਆਪਣੇ ਪ੍ਰਵਚਨ ਕੀਤੇ। ਕੌਮੀ ਗਾਇਕ ਸਰਵਜੀਤ ਸਿੰਘ ਸਹੋਤਾ ਨੇ ਡਾ. ਅੰਬੇਦਕਰ ਦੇ ਭਜਨਾਂ ਦਾ ਗੁਣਗਾਨ ਕੀਤਾ ਅਤੇ ਵਾਲਮੀਕਿ ਸਮਾਜ ਦੇ ਇਤਿਹਾਸ ਬਾਰੇ ਦਸਿਆ।

ਇਸ ਮੌਕੇ ਤੇ ਧਰਮ ਗੁਰੂ ਜੀ, ਵਿਧਾਇਕ ਛੀਨਾ, ਚੇਅਰਮੈਨ ਮੱਕੜ ਅਤੇ ਅਸ਼ਵਨੀ ਸਹੋਤਾ ਹੋਰਾਂ ਨੇ ਡਾ. ਬੀ ਆਰ ਅੰਬੇਡਕਰ ਜੀ ਦੀ ਮੂਰਤੀ ਤੋ ਪਰਦਾ ਚੁੱਕਣ ਦੀ ਰਸਮ ਨੂੰ ਪੂਰਾ ਕੀਤਾ। ਮੂਰਤੀ ਤੇ ਫੂਲਾ ਦੀ ਵਰਖਾ ਅਤੇ ਫੂਲਾ ਦੀ ਮਾਲਾ ਪਾਈ ਗਈ। ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਾ ਬੀ ਆਰ ਅੰਬੇਡਕਰ ਜੀ ਦੀ ਸਮਾਜ ਦੇ ਪ੍ਰਤੀ ਜੋ ਦੇਣ ਹੈ ਉਸ ਕਰਕੇ ਸਾਰਾ ਸਮਾਜ ਉਨ੍ਹਾਂ ਦਾ ਰਿਣੀ ਰਹੇਗਾ ਤੇ ਸਾਨੂੰ ਉਨ੍ਹਾਂ ਦੇ ਮਾਰਗ ਦਰਸ਼ਨ ਤੇ ਚਲਣਾ ਚਾਹੀਦਾ ਹੈ।

ਵਿਧਾਇਕ ਛੀਨਾ ਹੋਰਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇ ਅੱਜ ਮੈਂ ਤੁਹਾਡੇ ਸਾਹਮਣੇ ਐਮ.ਐਲ.ਏ. ਬਣ ਕੇ ਖੜੀ ਹਾਂ ਤਾਂ ਇਹ ਬਾਬਾ ਅੰਬੇਦਕਰ ਜੀ ਦੀ ਦੇਣ ਹੈ। ਜਿੰਨਾ ਦੀ ਬਦੌਲਤ ਇਕ ਔਰਤ ਨੂੰ ਮਾਣ ਸਤਿਕਾਰ ਦਿੱਤਾ ਗਿਆ। ਸ਼ੇਰਪੁਰ ਯੂਨਿਟ ਵਲੋਂ ਮੰਗ ਕੀਤੀ ਗਈ ਜੋ ਸਕੂਲ ਦਸਵੀਂ ਤੱਕ ਹੈ ਉਸ ਨੂੰ 12ਵੀ ਕਲਾਸ ਤੱਕ ਮਾਨਤਾ ਦਿਤੀ ਜਾਵੇ। ਬਿਜਲੀ ਟਾਵਰ ਜੋ ਮੂਰਤੀ ਕੋਲ ਹੈ ਉਸ ਨੂੰ ਹਟਾਇਆ ਜਾਵੇ ਅਤੇ ਮੂਰਤੀ ਦੀ ਸਜਾਵਟ ਦੇ ਲਈ ਰੌਸ਼ਨੀ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਵਿਧਾਇਕ ਮਦਨ ਲਾਲ ਬੱਗਾ ਅਤੇ ਦਲਜੀਤ ਸਿੰਘ ਭੋਲਾ ਗਰੇਵਾਲ ਵੀ ਹਾਜਰ ਸਨ।

Facebook Comments

Trending

Copyright © 2020 Ludhiana Live Media - All Rights Reserved.