ਇੰਡੀਆ ਨਿਊਜ਼

50 ਬਰਾਤੀ, 10 ਤਰ੍ਹਾਂ ਦੇ ਪਕਵਾਨ, 2500 ਰੁ. ਸ਼ਗਨ… ਵਿਆਹਾਂ ‘ਚ ਫਜ਼ੂਲਖਰਚੀ ਰੋਕਣ ਲਈ ਸੰਸਦ ‘ਚ ਬਿੱਲ ਪੇਸ਼

Published

on

ਪੰਜਾਬ ਦੇ ਖਡੂਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਨੇ ਵਿਆਹਾਂ ਵਿੱਚ ਫਜ਼ੂਲਖਰਚੀ ਨੂੰ ਰੋਕਣ ਲਈ ਸੰਸਦ ਵਿੱਚ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤਾ ਹੈ। 4 ਅਗਸਤ ਨੂੰ ਸਦਨ ‘ਚ ਪੇਸ਼ ਕੀਤੇ ਗਏ ਇਸ ਬਿੱਲ ‘ਚ ਸਿਰਫ 50 ਲੋਕਾਂ ਨੂੰ ਬਰਾਤ ‘ਚ ਬੁਲਾਉਣ ਵਰਗੇ ਨਿਯਮ ਲਾਗੂ ਕਰਨ ਦੀ ਗੱਲ ਕਹੀ ਗਈ ਹੈ। ਇਸ ਬਿੱਲ ਨੂੰ ਵਿਸ਼ੇਸ਼ ਮੌਕਿਆਂ ‘ਤੇ ਫਜ਼ੂਲਖਰਚੀ ਦੀ ਰੋਕਥਾਮ ਬਿੱਲ ਦਾ ਨਾਂ ਦਿੱਤਾ ਗਿਆ ਹੈ। ਇਸ ਬਿੱਲ ਮੁਤਾਬਕ ਵਿਆਹਾਂ ਵਿੱਚ ਸਿਰਫ਼ 50 ਲੋਕਾਂ ਨੂੰ ਬੁਲਾਉਣ, 10 ਤੋਂ ਵੱਧ ਪਕਵਾਨ ਨਾ ਹੋਣ ਅਤੇ ਵਿਆਹਾਂ ਵਿੱਚ 2500 ਤੋਂ ਵੱਧ ਸ਼ਗਨ ਨਾ ਦੇਣ ਦੀ ਗੱਲ ਕਹੀ ਗਈ ਹੈ।

ਸਾਂਸਦ ਨੇ ਖੁਦ ਦੱਸਿਆ ਕਿ ਵਿਆਹਾਂ ‘ਤੇ ਹੋਣ ਵਾਲੇ ਖਰਚੇ ਨੂੰ ਰੋਕਣ ਲਈ ਇਹ ਬਿੱਲ ਲਿਆਉਣ ਦੀ ਲੋੜ ਕਿਉਂ ਪਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਫਾਲਤੂ ਵਿਆਹਾਂ ਦੇ ਸੱਭਿਆਚਾਰ ਨੂੰ ਖਤਮ ਕਰਨਾ ਹੈ, ਕਿਉਂਕਿ ਇਸ ਨਾਲ ਕੁੜੀ ਦੇ ਪਰਿਵਾਰ ‘ਤੇ ਕਾਫੀ ਬੋਝ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਅਜਿਹੀਆਂ ਕਈ ਘਟਨਾਵਾਂ ਬਾਰੇ ਪਤਾ ਲੱਗਾ ਹੈ, ਜਿਸ ਵਿਚ ਲੋਕਾਂ ਨੂੰ ਆਪਣੀਆਂ ਜ਼ਮੀਨਾਂ ਅਤੇ ਘਰ ਵੇਚਣੇ ਪਏ ਜਾਂ ਆਪਣੀਆਂ ਧੀਆਂ ਦੇ ਵਿਆਹ ਲਈ ਬੈਂਕਾਂ ਤੋਂ ਕਰਜ਼ਾ ਲੈਣਾ ਪਿਆ। ਇਕ ਵਿਵਸਥਾ ਮੁਤਾਬਕ ਵਿਆਹ ਵਿਚ ਤੋਹਫ਼ੇ ਲੈਣ ਦੀ ਬਜਾਏ ਇਸ ਦੀ ਰਕਮ ਗਰੀਬਾਂ, ਲੋੜਵੰਦਾਂ, ਅਨਾਥਾਂ ਜਾਂ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਦਾਨ ਕੀਤੀ ਜਾਣੀ ਚਾਹੀਦੀ ਹੈ।

Facebook Comments

Trending

Copyright © 2020 Ludhiana Live Media - All Rights Reserved.