ਕਰੋਨਾਵਾਇਰਸ

ਕੋਰੋਨਾ ਪ੍ਰਭਾਵਿਤ 5 ਮਰੀਜ਼ਾਂ ਨੇ ਦਮ ਤੋੜਿਆ, 85 ਨਵੇਂ ਮਾਮਲੇ

Published

on

ਲੁਧਿਆਣਾ  :  ਸਿਵਲ ਸਰਜਨ ਡਾ. ਐਸ.ਪੀ. ਸਿੰਘ ਨੇ ਦੱਸਿਆ ਹੈ ਕਿ ਕੋਰੋਨਾ ਜਾਂਚ ਦੌਰਾਨ ਲੁਧਿਆਣਾ ਵਿਚ 85 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 64 ਪੀੜਤ ਮਰੀਜ਼ਾਂ ਦਾ ਸੰਬੰਧ ਜ਼ਿਲ੍ਹਾ ਲੁਧਿਆਣਾ ਨਾਲ, ਜਦਕਿ 21 ਮਰੀਜ਼ ਜ਼ਿਲ੍ਹਾ ਲੁਧਿਆਣਾ ਤੋਂ ਬਾਹਰਲੇ ਜ਼ਿਲਿ੍ਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ।

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਚ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ ਅੱਜ 5 ਜਣਿਆਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿਚ 70 ਸਾਲਾ ਮਿ੍ਤਕ ਔਰਤ ਮਰੀਜ਼ ਵਾਸੀ ਸਿਵਲ ਹਸਪਤਾਲ ਜੋ ਸਿਵਲ ਹਸਪਤਾਲ ਵਿਚ, ਦੂਜਾ ਮਿ੍ਤਕ 87 ਸਾਲਾ ਮਰੀਜ਼ ਵਾਸੀ ਪੰਚਸ਼ੀਲ ਵਿਹਾਰ ਜੋ ਫੋਰਟਿਸ ਹਸਪਤਾਲ ਵਿਚ ਜਦਕਿ ਤੀਜਾ ਮਿ੍ਤਕ 75 ਸਾਲਾ ਮਰੀਜ਼ ਵਾਸੀ ਪਿੰਡ ਸਲੇਮਪੁਰਾ ਜੋ ਐਸ. ਪੀ. ਐਸ. ਹਸਪਤਾਲ ਵਿਚ ਦਾਖਲ ਸੀ, ਸ਼ਾਮਲ ਹੈ।

ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ‘ਚੋਂ 106283 ਮਰੀਜ਼ ਸਿਹਤਯਾਬੀ ਹਾਸਲ ਕਰ ਚੁੱਕੇ ਹਨ। ਪਿਛਲੇ ਦਿਨ ਦੇ ਮੁਕਾਬਲੇ ਅੱਜ ਲੁਧਿਆਣਾ ਵਿਚ ਸਿਹਤਯਾਬੀ ਦੀ ਦਰ 97.15 ਫੀਸਦੀ ਤੋਂ ਵਧ ਕੇ 97.23 ਫ਼ੀਸਦੀ ਹੋ ਗਈ ਹੈ।

ਲੁਧਿਣਾ ਨਾਲ ਸਬੰਧਿਤ ਅੱਜ 3 ਹੋਰ ਮਰੀਜ਼ਾਂ ਦੀ ਮੌਤ ਹੋ ਜਾਣ ਪਿੱਛੋਂ ਇਥੇ ਮਿ੍ਤਕਾਂ ਦੀ ਗਿਣਤੀ ਦਾ ਅੰਕੜਾ ਵਧ ਕੇ 2252 ਹੋ ਗਿਆ ਹੈ, ਜਦਕਿ ਜ਼ਿਲ੍ਹਾ ਲੁਧਿਆਣਾ ਤੋਂ ਬਾਹਰਲੇ ਜ਼ਿਲਿ੍ਹਆਂ ਅਤੇ ਸੂਬਿਆਂ ਨਾਲ ਸਬੰਧਿਤ ਮਿ੍ਤਕਾਂ ਦੀ ਗਿਣਤੀ ਦਾ ਅੰਕੜਾ ਵੱਧ ਕੇ 1119 ਹੋ ਗਿਆ ਹੈ।

Facebook Comments

Trending

Copyright © 2020 Ludhiana Live Media - All Rights Reserved.