ਪੰਜਾਬੀ

ਪੰਜਾਬ ਫਾਊਂਡੇਸ਼ਨ ਤੇ ਸਕੂਲ ਫੈੱਡਰੇਸ਼ਨ ਵੱਲੋਂ ਲਗਾਏ ਜਾਣਗੇ 5 ਲੱਖ ਬੂਟੇ

Published

on

ਰਾਏਕੋਟ (ਲੁਧਿਆਣਾ) : ਸਿੱਖਿਆ ਤੇ ਵਾਤਾਵਰਨ ਦੀ ਸੰਭਾਲ਼ ਲਈ ਯਤਨਸ਼ੀਲ ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਵੱਖ-ਵੱਖ ਪੋ੍ਗਰਾਮ ਉਲੀਕੇ ਗਏ ਹਨ। ਇਸ ਤਹਿਤ ਫਾਉਂਡੇਸ਼ਨ ਤੇ ਪ੍ਰਾਈਵੇਟ ਸਕੂਲ ਫੈਡਰੇਸ਼ਨ ਵੱਲੋਂ 5 ਲੱਖ ਬੂਟੇ ਲਗਾਏ ਜਾਣਗੇ। ਜਦਕਿ ਰਾਏਕੋਟ ਵਿਖੇ 4 ਵਿੱਘੇ ਜ਼ਮੀਨ ਵਿਚ ‘ਗੁਰੂ ਕਾ ਬਾਗ’ ਬਣਾਇਆ ਜਾਵੇਗਾ।

ਉਪਰੋਕਤ ਜਾਣਕਾਰੀ ਸਾਂਝੀ ਕਰਦਿਆਂ ਪਵਨਦੀਪ ਸਿੰਘ ਿਢੱਲੋਂ ਪ੍ਰਤੀਨਿਧੀ ਆਪਣਾ ਪੰਜਾਬ ਫਾਊਂਡੇਸ਼ਨ ਰਾਏਕੋਟ ਅਤੇ ਪ੍ਰਧਾਨ ਬਡਿੰਗ ਬਰਨੇਜ਼ ਇੰਟਰਨੈਸ਼ਨਲ ਸਕੂਲ ਰਾਏਕੋਟ ਨੇ ਦੱਸਿਆ ਫਾਉਂਡੇਸ਼ਨ ਵੱਲੋਂ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਦੇ ਯਤਨਾਂ ਸਦਕਾ ਵਾਤਾਵਰਨ ਦੀ ਸੰਭਾਲ ਲਈ ‘ਮਿਸ਼ਨ ਹਰਿਆਲੀ-2022’ ਸਿਰਲੇਖ ਤਹਿਤ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਇਸ ਤਹਿਤ 12 ਸਤੰਬਰ ਨੂੰ ਲੱਖਾਂ ਪੌਦੇ ਲਗਾਏ ਜਾਣਗੇ।

ਇਸ ਮੁਹਿੰਮ ਵਿਚ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ (ਫੈਪ) ਅਤੇ ਹੋਰ ਸੰਸਥਾਵਾਂ ਵੀ ਵੱਧ-ਚੜ੍ਹ ਕੇ ਯੋਗਦਾਨ ਪਾਉਣਗੀਆਂ। ਇਸ ਮੁਹਿੰਮ ਤਹਿਤ ਪੰਜਾਬ ਦੇ ਸਕੂਲਾਂ ਦਾ ਹਰ ਇੱਕ ਬੱਚਾ, ਅਧਿਆਪਕ, ਪਿੰ੍ਸੀਪਲ ਅਤੇ ਮੈਨੇਜਮੈਂਟ ਇੱਕ-ਇੱਕ ਪੌਦਾ ਲਗਾ ਕੇ ਉਸ ਦੀ ਸੰਭਾਲ ਕਰਨਗੇ। ਇਸ ਮੌਕੇ ਬਡਿੰਗ ਬਰੇਨਜ਼ ਇੰਟਰਨੈਸ਼ਨਲ ਸਕੂਲ ਦੇ ਮਨਪ੍ਰਰੀਤ ਢਿੱਲੋਂ ਨੇ ਦੱਸਿਆ ਉਨਾਂ ਦੇ ਸਕੂਲ ‘ਚ ‘ਗੁਰੂ ਕਾ ਬਾਗ’ ਪੋ੍ਜੈਕਟ ਤਹਿਤ ਅੱਧੇ ਏਕੜ ‘ਚ ਸੈਂਕੜਿਆਂ ਦੀ ਗਿਣਤੀ ‘ਚ ਜੰਗਲ ਰੂਪੀ ਬਗੀਚਾ ਬਣਾਇਆ ਜਾਵੇਗਾ।

Facebook Comments

Trending

Copyright © 2020 Ludhiana Live Media - All Rights Reserved.